ਵਾਤਾਵਰਨ ਨੂੰ ਸਾਫ ਰੱਖਣ ਲਈ ਬੂਟੇ ਲਗਾਓ: ਡਾ. ਸਤਨਾਮ ਸਿੰਘ

0
132

ਵਾਤਾਵਰਨ ਨੂੰ ਸਾਫ ਰੱਖਣ ਲਈ ਬੂਟੇ ਲਗਾਓ: ਡਾ. ਸਤਨਾਮ ਸਿੰਘ
ਪੀ.ਐਚ.ਸੀ ਥਰੀਏਵਾਲ ਤੋਂ ਬਲਾਕ ਵਿੱਚ ਬੂਟੇ ਲਾਉਣ ਦੀ ਹੋਈ ਸ਼ੁਰੂਆਤ
ਥਰੀਏਵਾਲ/ਮਜੀਠਾ, 21 ਜੁਲਾਈ (): ਸਿਵਲ ਸਰਜਨ ਅੰਮ੍ਰਿਤਸਰ ਡਾਕਟਰ ਸੁਮੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਨੀਅਰ ਮੈਡੀਕਲ ਅਧਿਕਾਰੀ ਡਾ. ਸਤਨਾਮ ਸਿੰਘ ਦੀ ਅਗਵਾਈ ਵਿੱਚ ਸਿਹਤ ਬਲੋਕ ਪੀ.ਐਚ.ਸੀ ਥਰੀਏਵਾਲ ਵਿਖੇ ਬੂਟੇ ਲਗਾ ਕੇ ਬਲਾਕ ਦੇ ਸਮੂਹ ਸਿਹਤ ਕੇਂਦਰਾਂ ਵਿੱਚ ਬੂਟੇ ਲਾਉਣ ਦੀ ਸ਼ੁਰੂਆਤ ਕੀਤੀ ਗਈ।
ਇਸ ਦੌਰਾਨ ਬੋਲਦਿਆ ਹੋਏ ਡਾ. ਸਤਨਾਮ ਸਿੰਘ ਨੇ ਕਿਹਾ ਕਿ ਲਗਾਤਾਰ ਘੱਟ ਰਹੇ ਰੁੱਖਾਂ ਦੇ ਕਾਰਨ ਤਾਪਮਾਨ ਲਗਾਤਾਰ ਵੱਧ ਰਿਹਾ ਹੈ ਜਿਸਦਾ ਖਮਿਆਜਾ ਲੋਕਾਂ ਨੂੰ ਤੇਜ ਗਰਮੀ ਦੇ ਰੂਪ ਵਿੱਚ ਭੁਗਤਨਾ ਪੈ ਰਿਹਾ ਹੈ। ਉਹਨਾਂ ਨੇ ਸਮੂਹ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਲਈ ਖਾਲੀ ਪਈਆਂ ਜਗਾਹਾਂ ਉੱਤੇ ਜਿਆਦਾ ਤੋਂ ਜਿਆਦਾ ਪੌਦੇ ਲਗਾਓ।ਉਸਦੇ ਨਾਲ ਨਾਲ ਇਹਨਾਂ ਦੀ ਪਰਵਰਿਸ਼ ਵੀ ਕੀਤੀ ਜਾਵੇ ਤਾਂ ਕਿ ਇਹ ਰੁੱਖ ਦਾ ਰੂਪ ਧਾਰਨ ਕਰਕੇ ਵਾਤਾਵਰਨ ਨੂੰ ਸੰਤੁਲਿਤ ਕਰ ਸਕਣ।  ਇਸ ਮੌਕੇ ਤੇ ਬਲਾਕ ਐਕਸਟੈਂਸ਼ਨ ਐਜੂਕੇਟਰ ਰਣਜੀਤ ਕੁਮਾਰ, ਡਾ. ਕਨਿਕਾ ਮਹਾਜਨ, ਅਮਨਪਾਲ ਸਿੰਘ, ਸਰਬਜੀਤ ਕੌਰ ਤੇ ਹੋਰ ਮੌਜੂਦ ਸਨ।
ਫੋਟੋ ਕੈਪਸ਼ਨ
ਬੂਟਾ ਲਗਾਉਂਦੇ ਹੋਏ ਡਾ. ਸਤਨਾਮ ਸਿੰਘ ਨਾਲ ਹਨ ਰਣਜੀਤ ਕੁਮਾਰ, ਡਾ. ਕਨਿਕਾ ਮਹਾਜਨ, ਅਮਰਪਾਲ ਸਿੰਘ, ਸਰਬਜੀਤ ਕੌਰ ਤੇ ਹੋਰ

LEAVE A REPLY

Please enter your comment!
Please enter your name here