ਅੰਮ੍ਰਿਤਸਰ, 29 ਮਾਰਚ : ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਅੰਮ੍ਰਿਤਸਰ ਅਤੇ ਨੌਜਵਾਨਾਂ ਪ੍ਰਤੀ ਆਪਣੀ ਨਵੀਂ ਭੂਮਿਕਾ ਲਿਖ ਰਹੇ ਹਨ। ਸਰਦਾਰ ਸੰਧੂ ਨੇ ਜੈਕਰਨ ਸਿੰਘ ਮਾਨ ਦੀ ਅਗਵਾਈ ਵਿਚ ਉਨ੍ਹਾਂ ਦੇ ਗ੍ਰਹਿ ਵਿਖੇ ਵਿਚਾਰ ਵਟਾਂਦਰਾ ਕਾਰਨ ਆਏ ਯੂਨੀਵਰਸਿਟੀ ਅਤੇ ਕਾਲਜਾਂ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਦੀ ਮੇਜਬਾਨੀ ਕੀਤੀ ਅਤੇ ਗੱਲਬਾਤ ਦੌਰਾਨ ਕਿਹਾ ਕਿ ਵਿਦਿਆਰਥੀਆਂ ਅਤੇ ਨੌਜਵਾਨਾਂ ਲਈ ’ਸਮੁੰਦਰੀ ਹਾਊਸ’ ਦੇ ਦਰਵਾਜ਼ੇ ਹਰ ਵਕਤ ਖੁੱਲ੍ਹੇ ਹਨ। ਸਰਦਾਰ ਸੰਧੂ ਨੇ ਨੌਜਵਾਨਾਂ ਨਾਲ ਆਪਣੇ ਅਨੁਭਵ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਨੌਜਵਾਨ ਦੇਸ਼ ਦਾ ਭਵਿਖ ਹਨ, ਸਾਨੂੰ ਸਭ ਨੂੰ ਦੇਸ਼ , ਪੰਜਾਬ ਅਤੇ ਅੰਮ੍ਰਿਤਸਰ ਦੇ ਵਿਕਾਸ ਅਤੇ ਖ਼ੁਸ਼ਹਾਲੀ ਲਈ ਕਾਰਜ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਮੇਰੇ ਮਨ ਵਿਚ ਅੰਮ੍ਰਿਤਸਰ ਅਤੇ ਨਵੀਂ ਪੀੜੀ ਨੂੰ ਲੈ ਕੇ ਕਈ ਯੋਜਨਾਵਾਂ ਹਨ। ਉਨ੍ਹਾਂ ਨੌਜਵਾਨਾਂ ਕਿਹਾ ਕਿ ਨੌਜਵਾਨ ਨਿਰਾਸ਼ ਹੋ ਕੇ ਵਿਦੇਸ਼ਾਂ ਨੂੰ ਨਾ ਜਾਣ। ਇਥੇ ਹੀ ਭਵਿਖ ਵਿਚ ਉਨ੍ਹਾਂ ਨੂੰ ਰੁਜ਼ਗਾਰ ਦੇ ਬਹੁਤ ਮੌਕੇ ਮਿਲਣ ਵਾਲੇ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਭਾਰਤ ਦੇ ਸੰਬੰਧ ਹੁਣ ਭਾਈਵਾਲੀ ਵਿਚ ਬਦਲ ਚੁਕਾ ਹੈ, ਅਮਰੀਕੀ ਕੰਪਨੀਆਂ ਭਾਰਤ ਵਿਚ ਨਿਵੇਸ਼ ਕਰ ਰਹੀਆਂ ਹਨ, ਇਹ ਨਿਵੇਸ਼ ਅੰਮ੍ਰਿਤਸਰ ਵੀ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅਮਰੀਕਾ ਭਾਰਤ ਵਿੱਚ ਸਿਹਤ, ਸੈਮੀਕੰਡਕਟਰ, ਰੱਖਿਆ, ਨਵੀਂ ਤਕਨੀਕ ਵਰਗੇ ਖੇਤਰਾਂ ਵਿੱਚ ਨਿਵੇਸ਼ ਕਰ ਰਿਹਾ ਹੈ। ਭਾਰਤ ਵਿੱਚ ਸਭ ਤੋਂ ਵੱਡੀ ਸੈਮੀਕੰਡਕਟਰ ਕੰਪਨੀ ਮਾਈਕ੍ਰੋਨ ਆ ਰਹੀ ਹੈ. ਪਹਿਲਾ ਸੋਲਰ ਚੇਨਈ ਵਿੱਚ ਨਿਵੇਸ਼ ਕਰ ਰਿਹਾ ਹੈ। ਗੂਗਲ, ਮਾਈਕ੍ਰੋਸਾਫਟ, ਆਈਬੀਐਮ ਆ ਰਹੇ ਹਨ। ਸੈੱਲ ਫ਼ੋਨ ਬਣਾਏ ਜਾ ਰਹੇ ਹਨ। ਇਹ ਸਾਰਾ ਧਿਆਨ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਵਿਦੇਸ਼ ਨੀਤੀ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਜੋ ਵੀ ਭਾਰਤੀ ਵਿਦੇਸ਼ ਸੇਵਾ ਦੌਰਾਨ ਉਨ੍ਹਾਂ ਨੂੰ ਤਜਰਬਾ ਅਤੇ ਅਹਿਮ ਸੰਪਰਕ ਸਥਾਪਿਤ ਹੋਏ ਹਨ, ਉਨ੍ਹਾਂ ਨੂੰ ਅੰਮ੍ਰਿਤਸਰ ਦੇ ਵਿਕਾਸ ਲਈ ਵਰਤਿਆ ਜਾਵੇਗਾ। ਉਨ੍ਹਾਂ ਨੌਜਵਾਨ ਉੱਦਮੀਆਂ ਨੂੰ ਖਾੜੀ ਦੇਸ਼ਾਂ ਨਾਲ ਵਪਾਰ ਕਰਨ ਵਿਚ ਰੁਚੀ ਲੈਣ ਲਈ ਵੀ ਪ੍ਰੇਰਿਆ ਅਤੇ ਕਿਹਾ ਕਿ ਅੰਮ੍ਰਿਤਸਰ ਤੋਂ ਕਾਰਗੋ ਦੀ ਵਰਤੋਂ ਕਰਦਿਆਂ ਫਲ਼ ਅਤੇ ਸਬਜ਼ੀਆਂ ਖੇੜੀ ਦੇਸ਼ਾਂ ਨੂੰ ਭੇਜੀਆਂ ਜਾ ਸਕਦੀਆਂ ਹਨ ਜਿਸ ਨਾਲ ਆਮਦਨੀ ਵਿਚ ਕਈ ਗੁਣਾ ਵਾਧਾ ਹੋ ਸਕੇਗਾ। ਉਨ੍ਹਾਂ ਕਿਹਾ ਕਿ ਸਟਾਰਟਅੱਪ ਸ਼ੁਰੂ ਕਰਨ ਦੀ ਰਾਏ ਦਿੰਦਿਆਂ ਕਿਹਾ ਕਿ ਅੰਮ੍ਰਿਤਸਰ ਹਰ ਰੋਜ਼ ਡੇਢ ਲੱਖ ਸੈਲਾਨੀ ਆਉਂਦੇ ਹਨ, ਛੁੱਟੀਆਂ ਦੌਰਾਨ ਇਹ ਹਰ ਸਾਲ ਦੋ ਲੱਖ ਤੱਕ ਪਹੁੰਚ ਜਾਂਦਾ ਹੈ। ਇਸ ਨੂੰ ਟੂਰਿਜ਼ਮ ਵਿਚ ਬਦਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਇਥੇ ਹੀ ਬਿਹਤਰ ਰੁਜ਼ਗਾਰ ਮਿਲੇਗਾ ਤਾਂ ਉਹ ਵਿਦੇਸ਼ ਜਾਣ ਬਾਰੇ ਨਹੀਂ ਸੋਚਣਗੇ। ਇਸ ਨਾਲ ਨਸ਼ੇ ਦੀ ਸਮੱਸਿਆ ਵੀ ਹੱਲ ਹੋਵੇ।