ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ, ਟ੍ਰੈਫਿਕ ਨਿਯਮਾਂ ਅਤੇ ਸਾਂਝ ਕੇਂਦਰ ਦੀਆਂ ਸੇਵਾਵਾਂ ਬਾਰੇ ਜਾਣੂ ਕਰਵਾਇਆ

0
327

ਮਾਨਸਾ, 16 ਸਤੰਬਰ: ਸੀਨੀਅਰ ਪੁਲਿਸ ਕਪਤਾਨ ਸ੍ਰੀ ਗੌਰਵ ਤੂਰਾ ਆਈ.ਪੀ.ਐਸ ਦੇ ਆਦੇਸ਼ਾਂ ’ਤੇ ਸ੍ਰੀ ਬਾਲਕਿ੍ਰਸਨ ਸਿੰਗਲਾ ਕਪਤਾਨ ਪੁਲਿਸ (ਡੀ)-ਕਮ-ਜ਼ਿਲਾ ਕਮਿਊਨਟੀ ਪੁਲਿਸ ਅਫ਼ਸਰ ਦੀ ਅਗਵਾਈ ਹੇਠ ਸ੍ਰੀ ਅਮਰਜੀਤ ਸਿੰਘ, ਉਪ ਕਪਤਾਨ ਪੁਲਿਸ ਬੁਢਲਾਡਾ ਦੀ ਰਹਿਨਮਾਈ ਹੇਠ ਸੀਨੀਅਰ ਸੈਕੰਡਰੀ ਸਕੂਲ ਪਿੰਡ ਬੱਛੋਆਣਾ ਵਿਖੇ ਸਕੂਲ ਦੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਖਿਲਾਫ, ਟ੍ਰੈਫਿਕ ਨਿਯਮ ਅਤੇ ਸਾਂਝ ਕੇਂਦਰ ਵੱਲੋ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਜਾਣਕਾਰੀ ਸਬੰਧੀ ਸੈਮੀਨਾਰ ਕਰਵਾਇਆ ਗਿਆ।

ਇਸ ਮੌਕੇ ਸਕੂਲ ਦੇ ਡੀ.ਪੀ. ਸ੍ਰੀ ਮੱਖਣ ਸਿੰਘ ਸਮੇਤ ਸਮੂਹ ਸਟਾਫ, ਪੰਚਾਇਤ ਅਤੇ ਪਿੰਡ ਦੇ ਮੋਹਤਬਰ ਵਿਅਕਤੀ ਸ਼ਾਮਲ ਹੋਏ। ਇਸ ਮੌਕੇ ਸ੍ਰੀ ਅੰਗਰੇਜ ਸਿੰਘ ਐਸ.ਐਚ.ਓ. ਸਦਰ ਬੁਢਲਾਡਾ ਨੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਹਾਜ਼ਰੀਨ ਨੂੰ ਅਪੀਲ ਕੀਤੀ ਕਿ ਉਹ ਸਮਾਜ ਵਿੱਚ ਨਸ਼ਾ ਵੇਚਣ ਵਾਲੇ ਮਾੜੇ ਅਨਸਰਾਂ ਦੀ ਜਾਣਕਾਰੀ ਪੁਲਿਸ ਨੂੰ ਸਮੇਂ ਸਿਰ ਦਿੰਦੇ ਰਹਿਣ ਤਾਂ ਜੋ ਸਰਕਾਰ ਵਲੋਂ ਨਸ਼ਿਆਂ ਖਿਲਾਫ਼ ਚਲਾਈ ਗਈ ਮੁਹਿੰਮ ਨੂੰ ਸਫ਼ਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜੋ ਵੀ ਨਸ਼ਿਆਂ ਵਿਰੁੱਧ ਜਾਣਕਾਰੀ ਦੇਵੇਗਾ ਉਸਦਾ ਨਾਮ ਗੁਪਤ ਰੱਖਿਆ ਜਾਵੇਗਾ।

ਇਸ ਮੌਕੇ ਥਾਣਾ ਸਾਂਝ ਕੇਂਦਰ ਬੁਢਲਾਡਾ ਅਤੇ ਸਾਂਝ ਕੇਂਦਰ ਥਾਣਾ ਸਿਟੀ ਬੁਢਲਾਡਾ ਵੱਲੋ ਸਕੂਲ ਦੇ 60 ਲੋੜਵੰਦ ਬੱਚਿਆਂ ਨੂੰ 10 ਹਜ਼ਾਰ ਰੁਪਏ ਦੇ ਬੂਟ ਵੰਡੇ ਗਏ। ਸ੍ਰੀ ਅੰਗਰੇਜ ਸਿੰਘ ਐਸ.ਐਚ.ਓ. ਸਦਰ ਬੁਢਲਾਡਾ ਨੇ ਅੱਗੇ ਵੀ ਹੋਰ ਲੋੜਵੰਦ ਬੱਚਿਆਂ ਦੀ ਸਹਾਇਤਾ ਕਰਨ ਦਾ ਵਿਸਵਾਸ ਦਵਾਇਆ । ਇਸ ਮੌਕੇ ਥਾਣਾ ਸਾਂਝ ਕੇਦਰ ਸਦਰ ਬੁਢਲਾਡਾ ਤੋ ਸੀਨੀਅਰ ਸਿਪਾਹੀ ਪਿ੍ਰਤਪਾਲ ਸਿੰਘ 198\ਮਾਨਸਾ, ਥਾਣਾ ਸਾਂਝ ਕੇਦਰ ਸਿਟੀ ਬੁਢਲਾਡਾ ਤੋ ਸੀਨੀਅਰ ਸਿਪਾਹੀ ਸੁਖਵਿੰਦਰ ਸਿੰਘ 1019\ਮਾਨਸਾ ਅਤੇ  ਸਬ ਡਵੀਜਨ ਸਾਂਝ ਕੇਂਦਰ ਤੋ ਸੀਨੀਅਰ ਸਿਪਾਹੀ ਗੁਰਪ੍ਰੀਤ ਸਿੰਘ 1045\ਮਾਨਸਾ ਹਾਜ਼ਰ ਸਨ।

LEAVE A REPLY

Please enter your comment!
Please enter your name here