ਨਿਊਯਾਰਕ, 12 ਅਗਸਤ (ਰਾਜ ਗੋਗਨਾ ) —ਪੰਜਾਬ ਦੀ ਬੁਲੰਦ ਅਵਾਜ ,ਸ.ਸੁਖਪਾਲ ਸਿੰਘ ਜਖਹਿਰਾ ਚੇਅਰਮੈਨ ਆਲ ਇੰਡੀਆ ਕਿਸਾਨ ਵਿੰਗ ਕਾਂਗਰਸ ਅਤੇ ਹਲਕਾ ਭੁਲੱਥ ਤੋ ਕਾਂਗਰਸੀ ਵਿਧਾਇਕ ਦੇ ਪ੍ਰੀਵਾਰ ਦੇ ਵਿਸ਼ੇਸ ਸੱਦੇ ਤੇ ਨੂਰ-ਏ-ਖਾਲਸਾ , ਜੱਥਾ ਫਿਲਾਡੇਲਫੀਆ ਅਮਰੀਕਾ ਤੋ ਆਪਣੇ ਭੁਲੱਥ ਨਜ਼ਦੀਕੀ ਪਿੰਡ ਰਾਮਗੜ੍ਹ ਪੰਜਾਬ ਵਿਖੇ ਗਏ ਹੋਏ ਹਨ ਅਤੇ ਜਿੱਥੇ ਉਹਨਾਂ ਵੱਲੋ ਵੱਡੇ ਭੈਣ ਜੀ ਡਾਕਟਰ ਗੁਰਬਖਸ਼ ਕੌਰ ਜੀ ਪ੍ਰੀਤੀ ਨੂੰ ਚੰਡੀਗੜ੍ਹ , ਖਹਿਰਾ ਨਿਵਾਸ ਤੇ ਜਾਣ ਦਾ ਸੁਭਾਗ ਮਿਲਿਆ ,ਵੀਰ ਸ. ਸੁਖਪਾਲ ਸਿੰਘ ਜੀ ਖਹਿਰਾ ,ਸਤਿਕਾਰਯੋਗ ਬੀਬਾ ਜਤਿੰਦਰ ਕੌਰ ਜੀ ਖਹਿਰਾ , ਉਹਨਾਂ ਦੇ ਸਪੁੱਤਰ ਐਡਵੋਕੇਟ ਮਹਿਤਾਬ ਸਿੰਘ ਜੀ ਖਹਿਰਾ ਅਤੇ ਨੂੰਹ ਰਾਣੀ ਬੀਬਾ ਵਿਰੀਤ ਕੌਰ ਖਹਿਰਾ ਨੂੰ ਮਿਲਣ ਦਾ ਸੁਭਾਗ ਮਿਲਿਆ , ਉਹਨਾਂ ਵਲ਼ੋਂ ਮਿਲੇ ਪਿਆਰ ਅਤੇ ਸਤਿਕਾਰ ਦੇ ਅਸੀਂ ਸਦਾ ਰਿਣੀ ਰਹਾਂਗੇ। ਇਸ ਦੀ ਫ਼ੋਨ ਵਾਰਤਾ ਤੇ ਗੱਲਬਾਤ ਕਰਦਿਆਂ ਲਖਵਿੰਦਰ ਸਿੰਘ ਅਮਰੀਕਾ ਨਿਵਾਸੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸ ਸੁਖਪਾਲ ਸਿੰਘ ਜੀ ਨੂੰ ਆਲ ਇੰਡੀਆ ਕਾਂਗਰਸ ਦੇ ਕਿਸਾਨ ਵਿੰਗ ਦਾ ਚੇਅਰਮੈਨ ਬਨਣ ਤੇ ਮੈ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਚੰਡੀਗੜ੍ਹ ਬੈਠ ਕੇ , ਇਕੱਠਿਆਂ ਨੇ ਪਰਸ਼ਾਦਾ ਛੱਕਿਆਂ ਅਤੇ ਗੱਲ-ਬਾਤ ਕੀਤੀ। ਲਖਵਿੰਦਰ ਸਿੰਘ ਨੇ ਦੱਸਿਆ ਕਿ ਸਤਿਕਾਰਯੋਗ ਸਵਰਗਵਾਸੀ ਸ. ਸੁਖਜਿੰਦਰ ਸਿੰਘ ਜੀ ਰਾਮਗੜ੍ਹ ਅਤੇ ਦਾਸ ਦੇ ਪਿਤਾ ਜੀ ਸਤਿਕਾਰਯੋਗ ਜਥੇਦਾਰ ਖਜਾਨ ਸਿੰਘ ਜੀ ਤੋਂ ਲੈ ਕੇ ਅਗੇ ਤਿੰਨ ਪੀੜ੍ਹੀਆਂ ਤੱਕ ਦੀਆਂ ਸਾਂਝਾ , 50 ਸਾਲ ਤੋਂ ਉੱਪਰ ਦਾ ਸਫਰ ਤਹਿ ਕਰਨਾਂ , ਵਿਸ਼ਵਾਸ ਤੋਂ ਬਿਨਾਂ , ਮੁਸ਼ਕਲ ਹੀ ਨਹੀਂ ਸਗੋ ਨਾ-ਮੁਮਕਿਨ ਹੁੰਦੈ, ਲ਼ਖਵਿਦਰ ਸਿੰਘ ਨੇ ਇਹ ਵੀ ਦੱਸਿਆ ਕਿ ਸਤਿਕਾਰਯੋਗ ਮੇਰੇ ਪਿਤਾ ਸਵ: ਜਥੇਦਾਰ ਖਜਾਨ ਸਿੰਘ ਜੀ ਰਾਮਗੜ੍ਹ ਦੇ ਦਿਸ਼ਾ -ਨਿਰਦੇਸ਼ਾਂ ਅਨੁਸਾਰ ਸਾਡਾ ਸਾਰਾ ਹੀ ਪ੍ਰੀਵਾਰ ਸ ਸੁਖਪਾਲ ਸਿੰਘ ਜੀ ਖਹਿਰਾ ਅਤੇ ਉਹਨਾਂ ਦੇ ਪ੍ਰੀਵਾਰ ਨਾਲ , ਚਟਾਨ ਵਾਂਗ ਨਾਲ ਖੜਾ ਹੈ,’ਅਤੇ ਇਸੇ ਤਰਾਂ ਹੀ ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਵਿੱਚ ਖਹਿਰਾ ਸਾਹਿਬ ਡਟੇ ਰਹਿਣ।
Boota Singh Basi
President & Chief Editor