ਅੰਮ੍ਰਿਤਸਰ,ਰਵੀ ਕੁਮਾਰ
ਅੰਮ੍ਰਿਤਸਰ ਪੱਛਮੀ ਤੋਂ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਨੇ ਅੱਜ ਵਾਰਡ ਨੰਬਰ 76 ਦੇ ਕਬੀਰ ਪਾਰਕ ਚੌਕੀ ਤੋਂ ਕੋਟ ਖਾਲਸਾ ਨੋ ਜਾਂਦੀ ਰੋਡ ਵਿਖੇ ਸੜਕ ਤੇ ਪ੍ਰੀਮਿਕਸ ਪਾਉਣ ਦੇ ਕੰਮ ਦਾ ਉਦਘਾਟਨ ਕੀਤਾ। ਇਹ ਸੜਕ ਕਾਫੀ ਲੰਬੇ ਸਮੇਂ ਤੋਂ ਖਰਾਬ ਸੀ ਤੇ ਇਸ ਸੜਕ ਦੇ ਨਿਰਮਾਣ ਨੂੰ ਕਾਫੀ ਸਮੇਂ ਤੋਂ ਉਣਗੋਲਿਆ ਜਾਂਦਾ ਸੀ ਲੇਕਿਨ ਡਾਕਟਰ ਜਸਬੀਰ ਸਿੰਘ ਸੰਧੂ ਨੇ ਇਹ ਪ੍ਰਣ ਕੀਤਾ ਸੀ ਕੇ ਜੌ ਇਲਾਕ਼ੇ ਵਿਕਾਸ ਦੇ ਕੰਮਾਂ ਤੋਂ ਪਿਛਲੀਆਂ ਸਰਕਾਰ ਦੇ ਸਮੇਂ ਨਜ਼ਰਅੰਦਾਜ਼ ਕੀਤੇ ਗਏ ਸੀ ਓਹਨਾ ਦੇ ਕੰਮ ਪਹਿਲ ਦੇ ਅਧਾਰ ਤੇ ਕੀਤੇ ਜਾਣ ਗੇ ਅੱਜ ਇਸੇ ਹੀ ਕੜੀ ਦੇ ਵਿੱਚ ਡਾਕਟਰ ਜਸਬੀਰ ਸਿੰਘ ਸੰਧੂ ਵਲੋ ਇਲਾਕਾ ਵਾਸੀਆਂ ਦੀ ਮੰਗ ਅੱਜਦ ਰੋਡ ਵਿਖੇ ਸੜਕ ਬਣਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ।ਇਲਾਕਾ ਵਾਸੀਆਂ ਵਲੋ ਡਾਕਟਰ ਜਸਬੀਰ ਸਿੰਘ ਸੰਧੂ ਦਾ ਧੰਨਵਾਦ ਕੀਤਾ ਗਿਆ ਤੇ ਡਾਕਟਰ ਜਸਬੀਰ ਸਿੰਘ ਸੰਧੂ ਨੇ ਵੀ ਇਲਾਕਾ ਵਾਸੀਆਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਹਮੇਸ਼ਾ ਹਲਕਾ ਪੱਛਮੀਂ ਦੇ ਵਿਕਾਸ ਲਈ ਤੱਤਪਰ ਹਨ ਤੇ ਇਲਾਕ਼ੇ ਦੇ ਵਿਕਾਸ ਵਿੱਚ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਏਗੀ। ਇਸ ਮੌਕੇ ਵਾਰਡ ਨੰਬਰ 76 ਤੋਂ। ਮੈਡਮ ਰਾਜਿਆ,ਸੁਨੀਤਾ,ਪਰਮਜੀਤ ਕੌਰ,ਪਰਮਜੀਤ ਸਿੰਘ, ਵਿਕੀ ਮੌਜੂਦ ਸਨ।ਡਾਕਟਰ ਜਸਬੀਰ ਸਿੰਘ ਸੰਧੂ ਨੇ ਕਿਹਾ ਕਿ ਹਲਕਾ ਪੱਛਮੀਂ ਦੇ ਵਿਕਾਸ ਵਿੱਚ ਕਿਸੇ ਵੀ ਤਰ੍ਹਾ ਦੀ ਕਸਰ ਨਹੀਂ ਛੱਡੀ ਜਾਏਗੀ ਤੇ ਆਉਣ ਵਾਲੇ ਦਿਨਾਂ ਵਿਖੇ ਹਲਕੇ ਦੇ ਵਿੱਚ ਸਭ ਵਿਕਾਸ ਕਾਰਜ ਦੇ ਕੰਮ ਮੁਕੰਮਲ ਕਰ ਦਿਤੇ ਜਾਣਗੇ,ਓਹਨਾ ਨੇ ਹਲਕਾ ਵਾਸੀਆਂ ਨੂੰ ਵਿਸ਼ਵਾਸ ਦਵਾਇਆ ਕਿ ਹਲਕੇ ਵਿਚ ਪੂਰਨ ਵਿਕਾਸ ਕਰਨਾ ਹੀ ਡਾਕਟਰ ਜਸਬੀਰ ਸਿੰਘ ਸੰਧੂ ਦਾ ਟੀਚਾ ਹੈ।
Boota Singh Basi
President & Chief Editor