ਹੁਸ਼ਿਆਰਪੁਰ, (ਸਾਂਝੀ ਸੋਚ ਬਿਊਰੋ) -ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਅਪਾਰ ਕਿਰਪਾ ਅਤੇ ਛਤਰਛਾਇਆ ਵਿੱਚ 74ਵਾਂ ਅੰਤਰਰਾਸ਼ਟਰੀ ਨਿਰੰਕਾਰੀ ਸੰਤ ਸਮਾਗਮ 27,28 ਅਤੇ 29 ਨਵੰਬਰ ਨੂੰ ਵਰਚੂਅਲ ਰੂਪ ਵਿਚ ਮਨਾਇਆ ਜਾ ਰਿਹਾ ਹੈ। ਇਹ ਸਮਾਗਮ ਵਿਸ਼ਵਾਸ਼, ਭਗਤੀ ਤੇ ਆਨੰਦ ਇਕ ਦੈਵੀ ਯਾਤਰਾ ਦੇ ਵਿਸ਼ੇ ’ਤੇ ਅਧਾਰਿਤ ਹੋਵੇਗਾ। ਇਸ ਸਮਾਗਮ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਵਿਸ਼ਵਾਸ਼, ਭਗਤੀ ਤੇ ਆਨੰਦ ਵਿਸ਼ੇ ਜੋ ਕਿ ਅਧਿਆਤਮਿਕਤਾ ਦੇ ਰਸਤੇ ‘ਤੇ ਚਲਣ ਲਈ ਬਹੁਤ ਹੀ ਜਰੂਰੀ ਹਨ, ਇਨਾਂ ਵਿਸ਼ਿਆਂ ’ਤੇ ਅਧਾਰਿਤ ਹੀ ਸਮਾਗਮ ਦੌਰਾਨ ਗੀਤ, ਕਵਿਤਾਵਾਂ, ਸਕਿਟਾਂ, ਵਿਚਾਰ ਆਦਿ ਪੇਸ਼ ਕੀਤੇ ਜਾਣਗੇ। ਇਸ ਸਮਾਗਮ ਸਰਕਾਰ ਦੀਆਂ ਹਿਦਾਇਤਾਂ ਦਾ ਪਾਲਣ ਕਰਦੇ ਹੋਏ ਵਰਚੂਅਲ ਰੂਪ ਦੇ ਵਿਚ ਹੀ ਆਯੋਜਿਤ ਕੀਤਾ ਜਾ ਰਿਹਾ ਹੈ।
Boota Singh Basi
President & Chief Editor