ਵਿਸ਼ਵ ਆਬਾਦੀ ਦਿਵਸ ਨੂੰ ਸਮਰਪਿਤ ਮੁਹਿੰਮ ਵਿਚ ਪੰਜਾਬ ਭਰ ’ਚੋਂ ਵਧੀਆ ਕਾਰਗੁਜ਼ਾਰੀ

0
161

ਬਦਲੇ ਸਿਹਤ ਵਿਭਾਗ ਮਾਨਸਾ ਸਨਮਾਨਿਤ
ਮੋਹਾਲੀ ਵਿਖੇ ਹੋਈ ਸੂਬਾ ਪੱਧਰੀ ਸਮਾਗਮ ਦੌਰਾਨ ਸਿਹਤ ਮੰਤਰੀ ਨੇ
ਪ੍ਰਸ਼ੰਸਾ ਪੱਤਰ ਦੇ ਕੇ ਕੀਤਾ ਸਨਮਾਨਿਤ

ਮਾਨਸਾ 24 ਜੁਲਾਈ:
ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਨੇ ਦੱਸਿਆ ਕਿ ਵਿਸ਼ਵ ਆਬਾਦੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਮੁਹਿੰਮ ਦੌਰਾਨ ਪੰਜਾਬ ਭਰ ’ਚੋਂ ਵਧੀਆ ਕਾਰਗੁਜ਼ਾਰੀ ਬਦਲੇ ਵੱਲੋਂ ਮੋਹਾਲੀ ਵਿਖੇ ਹੋਏ ਸੂਬਾ ਪੱਧਰੀ ਸਨਮਾਨ ਸਮਾਰੋਹ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਵਿੱਚ ਜ਼ਿਲ੍ਹਾ ਮਾਨਸਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹ ਸਨਮਾਨ ਡਾ. ਹਰਦੀਪ ਸ਼ਰਮਾ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਵੱਲੋਂ ਆਪਣੀ ਸਿਹਤ ਟੀਮ ਸਮੇਤ ਪ੍ਰਾਪਤ ਕੀਤਾ।

ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ, ਮਾਨਸਾ ਦੀ ਟੀਮ ਵੱਲੋਂ ਪੰਜਾਬ ਭਰ ਵਿੱਚੋ ਪਹਿਲਾ ਸਥਾਨ ਲੈਪਰੋਸਕੋਪਿਕ (ਡਾਕਟਰ) ਵਰਗ ਵਿੱਚ ਪ੍ਰਾਪਤ ਕੀਤਾ ਹੈ। ਟੀਮ ਵਿੱਚ ਸੀ.ਐਚ.ਸੀ. ਖਿਆਲਾ ਕਲਾਂ ਦੇ ਸਰਜਨ ਡਾ. ਹਰਦੀਪ ਸਰਮਾ ਨੂੰ ਪੰਜਾਬ ਭਰ ਵਿੱਚੋਂ ਪਹਿਲਾ ਬੈਸਟ ਐਨ.ਐਸ.ਵੀ.(ਪੁਰਸ਼ ਨਸਬੰਦੀ) ਸਥਾਨ ਪ੍ਰਾਪਤ ਹੋਇਆ ਹੈ। ਉਨ੍ਹਾਂ ਨੂੰ 2018 ਤੋਂ ਲਗਾਤਾਰ ਛੇਵੀਂ ਵਾਰ ਪਹਿਲਾ ਇਨਾਮ ਪ੍ਰਾਪਤ ਹੋਇਆ ਹੈ।

ਉਨ੍ਹਾਂ ਦੱਸਿਆ ਕਿ ਸ਼ਿੰਦਰਪਾਲ ਕੌਰ ਨੇ ਪੰਜਾਬ ਭਰ ਵਿੱਚੋਂ ਤੀਜਾ ਬੈਸਟ ਮੋੋਟੀਵੈੈਟਰ ਸਟਾਫ ਨਰਸ ਵਰਗ ਵਿੱਚ ਵਿਸ਼ੇਸ਼ ਸਨਮਾਨ ਰਾਜ ਪੱਧਰੀ ਸਮਾਰੋਹ ਮੌਕੇ ਪ੍ਰਾਪਤ ਕੀਤਾ। ਸ਼ਿੰਦਰਪਾਲ ਕੌਰ ਬਤੌਰ ਸਟਾਫ ਨਰਸ ਸਬ ਡਵੀਜ਼ਨ ਹਸਪਤਾਲ ਬੁਢਲਾਡਾ ਵਿਖੇ ਤੈਨਾਤ ਹਨ।

ਸਿਵਲ ਸਰਜਨ ਨੇ ਕਿਹਾ ਕਿ ਸਿਹਤ ਮੰਤਰੀ ਪੰਜਾਬ ਪਾਸੋਂ ਸਨਮਾਨ ਪ੍ਰਾਪਤ ਕਰਨਾ ਸਿਹਤ ਵਿਭਾਗ ਮਾਨਸਾ ਦੀ ਮਾਣਮੱਤੀ ਪ੍ਰਾਪਤੀ ਹੈ, ਇਸ ਲਈ ਓਹ ਆਪਣੀ ਜਿੰਮੇਵਾਰੀ ਹੋਰ ਦ੍ਰਿੜ ਇਰਾਦੇ ਨਾਲ ਕਰਨ ਲਈ ਵਚਨਬੱਧ ਹੋਣਗੇ । ਉਨ੍ਹਾਂ ਡਾ.ਹਰਦੀਪ ਸ਼ਰਮਾ ਅਤੇ ਸ਼ਿੰਦਰਪਾਲ ਕੌਰ ਨੂੰ ਇਸ ਪ੍ਰਾਪਤੀ ’ਤੇ ਮੁਬਾਰਕਬਾਦ ਦਿੱਤੀ।

LEAVE A REPLY

Please enter your comment!
Please enter your name here