ਵਿਸ਼ਵ ਪੰਜਾਬੀ ਸਹਿਤ ਅਕਾਦਮੀ ਵੱਲੋ ਮਰਹੂਮ ਡਾ. ਗੁਰੂਮੇਲ ਸਿੱਧੂ ਦੀ ਯਾਦ ਵਿੱਚ ਫਰਿਜਨੋ ਵਿਖੇ ਵਿਸ਼ੇਸ਼ ਸਮਾਗਮ

0
220

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜਨੋ (ਕੈਲੀਫੋਰਨੀਆਂ)
ਉੱਘੇ ਲੇਖਕ, ਚਿੰਤਕ, ਸ਼ਾਇਰ ਅਤੇ ਵਿਸ਼ਲੇਸ਼ਕ ਮਰਹੂਮ ਡਾ. ਗੁਰੂਮੇਲ ਸਿੱਧੂ ਦੀ ਯਾਦ ਨੂੰ ਸਮਰਪਿਤ “ਵਿਸ਼ਵ ਪੰਜਾਬੀ ਸਹਿਤ ਅਕਾਦਮੀ” ਵੱਲੋ ਉਹਨਾਂ ਦੇ ਫਾਰਮ ਹਾਊਸ ਤੇ ਫਰਿਜਨੋ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਿੱਥੇ ਸ਼ਾਇਰ, ਲੇਖਕ, ਸਹਿਤਕਾਰ, ਪੱਤਰਕਾਰ ਪਹੁੰਚੇ ਹੋਏ ਸਨ। ਇਸ ਸਮੇਂ ਜਿੱਥੇ ਕਵੀ ਦਰਬਾਰ ਹੋਇਆ, ਓਥੇ ਗਾਇਕ ਸੁਖਦੇਵ ਸਾਹਿਲ ਨੇ ਗਾਇਕੀ ਦੇ ਐਸੇ ਸੁਰ ਲਾਏ ਕਿ ਹਰ-ਕੋਈ ਅਸ਼ ਅਸ਼ ਕਰ ਉੱਠਿਆ। ਇਸ ਮੌਕੇ ਸਟੇਜ ਦੀ ਸ਼ੁਰੂਆਤ ਸ਼ਾਇਰ ਹਰਜਿੰਦਰ ਕੰਗ ਨੇ ਸਭਨਾਂ ਨੂੰ ਨਿੱਘੀ ਜੀ ਆਇਆ ਆਖਕੇ ਕੀਤੀ, ਉਪਰੰਤ ਕਰਨਲ ਹਰਦੇਵ ਸਿੰਘ ਗਿੱਲ ਨੇ ਬੋਲਦਿਆਂ ਕਿਹਾ ਕਿ ਡਾ. ਗੁਰਮੇਲ ਸਿੱਧੂ ਇੱਕ ਬਹੁਪੱਖੀ ਸ਼ਖਸੀਅਤ ਸਨ, ਉਹਨਾਂ ਲੰਮਾ ਸਮਾਂ ਫਰਿਜਨੋ ਸਟੇਟ ਯੂਨੀਵਰਸਿਟੀ ਵਿੱਚ ਪੜ੍ਹਾਇਆ ਅਤੇ ਬਹੁਤ ਖੋਜ ਭਰਪੂਰ ਕਾਰਜ ਕੀਤੇ। ਡਾ. ਗੁਰੂਮੇਲ ਸਿੱਧੂ ਨੇ ਤਕਰੀਬਨ ਚਾਰ ਪੰਜ ਸ਼ਾਇਰੋ ਸ਼ਾਇਰੀ ਦੀਆਂ ਕਿਤਾਬਾਂ ਲਿਖੀਆਂ। ਕੁਝ ਕੁ ਵਾਰਤਿਕ ਦੀਆਂ ਪੁਸਤਕਾਂ ਪੰਜਾਬੀ ਮਾਂ ਬੋਲੀ ਦੇ ਵਿਹੜੇ ਦਾ ਸ਼ਿੰਗਾਰ ਬਣਾਈਆ। ਗਦਰ ਦਾ ਦੂਜਾ ਪੱਖ ਉਹਨਾਂ ਦੀਆਂ ਸ਼ਾਹਕਾਰ ਰਚਨਾਵਾਂ ਵਿੱਚੋ ਇੱਕ ਹੈ। ਸੰਤੋਖ ਮਨਿਹਾਸ ਨੇ ਰੇਖਾ ਚਿੱਤਰ ਨਾਮੀ ਕਵਿਤਾ ਪੜਕੇ ਉਹਨਾਂ ਦੇ ਜੀਵਨ ਤੇ ਪੰਛੀ ਝਾਤ ਪਵਾਈ। ਕਹਾਣੀਕਾਰ ਕਰਮ ਸਿੰਘ ਮਾਨ ਨੇ ਉਹਨਾਂ ਨਾਲ ਆਪਣੀਆਂ ਸਾਂਝਾਂ ਸਾਂਝੀਆਂ ਕੀਤੀਆਂ। ਇਸ ਮੌਕੇ ਇੰਡੋ ਅਮੈਰਕਿਨ ਹੈਰੀਟੇਜ਼ ਅਤੇ ਇੰਡੋ ਯੂ. ਐਸ. ਐਸੋਸ਼ੀਏਸ਼ਨ ਦੇ ਮੈਂਬਰਾਂ ਤੋਂ ਬਿਨਾਂ ਡਾ. ਹਰਮੇ਼ਸ਼ ਕੁਮਾਰ ਅਤੇ ਸ਼ਾਇਰ ਦਲਜੀਤ ਰਿਆੜ ਉਚੇਚੇ ਤੌਰ ਤੇ ਪਹੁੰਚੇ ਹੋਏ ਸਨ। ਬੋਲਣ ਵਾਲੇ ਬੁਲਾਰਿਆਂ ਅਤੇ ਸ਼ਾਇਰਾਂ ਵਿੱਚ ਨੀਲਮ ਲਾਜ ਸੈਣੀ, ਗੁਲਸ਼ਨ ਦਿਆਲ, ਬਲਜਿੰਦਰ ਸਿੰਘ ਸੰਧੂ, ਸੁੱਚਾ ਸਿੰਘ ਥਿੰਦ, ਹਰਜਿੰਦਰ ਢੇਸੀ, ਜਗਜੀਤ ਨੌਸ਼ਿਹਰਬੀ , ਅਸ਼ਰਫ ਗਿੱਲ, ਅਵਤਾਰਾ ਗੋਦਾਰਾ, ਕੁਲਵਿੰਦਰ,ਸਾਧੂ ਸਿੰਘ ਸੰਘਾ, ਪ੍ਰੀਤ,ਇੰਦਰਜੀਤ ਜੀਤ ਚੁੰਗਾਵਾ, ਬਲਜੀਤ ਕੌਰ ਸਿੱਧੂ, ਅਰਜਨ ਸਿੰਘ ਜੋਸ਼ਨ ਆਦਿ ਦੇ ਨਾਮ ਜਿਕਰਯੋਗ ਹਨ।

LEAVE A REPLY

Please enter your comment!
Please enter your name here