ਵਿਸਾਲੀਆ ਸੀਨੀਅਰ ਖੇਡਾਂ ਵਿੱਚ ਪੰਜਾਬੀਆਂ ਨੇ ਮਾਰੀਆਂ ਮੱਲ੍ਹਾ

0
51

ਵਿਸਾਲੀਆ ਸੀਨੀਅਰ ਖੇਡਾਂ ਵਿੱਚ ਪੰਜਾਬੀਆਂ ਨੇ ਮਾਰੀਆਂ ਮੱਲ੍ਹਾ

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ

ਫਰਿਜਨੋ (ਕੈਲੀਫੋਰਨੀਆ)

ਫਰਿਜਨੋ ਦੇ ਲਾਗਲੇ ਸ਼ਹਿਰ ਵਿਸਾਲੀਆ  ਦੇ ਮਾਊਂਟ ਵਿਟਨੀ ਹਾਈ ਸਕੂਲ ਦੇ ਟਰੈਕ ਐਂਡ ਫੀਲਡ ਸਟੇਡੀਅਮ ਵਿੱਚ ਸੀਨੀਅਰ ਖੇਡਾਂ ਕਰਵਾਈਆਂ ਗਈਆਂ। ਇਹਨਾਂ ਖੇਡਾਂ ਵਿੱਚ 100 ਤੋਂ ਵੱਧ ਐਥਲੀਟਾਂ ਨੇ ਭਾਗ ਲਿਆ। ਇਹਨਾਂ ਖੇਡਾਂ ਵਿੱਚ 8 ਪੰਜਾਬੀ ਐਥਲੀਟਾਂ ਨੇ ਵੀ ਹਿੱਸਾ ਲਿਆ ‘ਤੇ ਕੁੱਲ ਮਿਲਾਕੇ 22 ਤਗਮੇ ਜਿੱਤੇ (13 ਸੋਨੇ ਦੇ ਤਗਮੇ ਅਤੇ 9 ਚਾਂਦੀ ਦੇ ਤਗਮੇ) ਇਹ ਪੰਜਾਬੀ ਖਿਡਾਰੀ ਕੈਲੀਫੋਰਨੀਆ ਦੇ ਵੱਖੋ ਵੱਖ ਸ਼ਹਿਰਾਂ, ਫਰਿਜ਼ਨੋ, ਫਾਉਲਰ ਅਤੇ ਕਲੋਵਿਸ ਅਤੇ  ਮੈਂਟੇਕਾ ਤੋਂ ਪਹੁੰਚੇ ਹੋਏ ਸਨ।
ਇਹਨਾਂ ਖੇਡਾਂ ਵਿੱਚ ਐਥਲੀਟ ਗੁਰਬਖਸ਼ ਸਿੱਧੂ ਨੇ ਸ਼ਾਟ ਪੁਟ ਅਤੇ ਡਿਸਕਸ ਥ੍ਰੋ ਵਿੱਚ 2 ਸੋਨੇ ਦੇ ਤਗਮੇ ਜਿੱਤੇ। ਸੁਖਨੈਨ ਸਿੰਘ ਨੇ ਲੰਬੀ ਛਾਲ ਅਤੇ ਤੀਹਰੀ ਛਾਲ ਵਿੱਚ 2 ਸੋਨੇ ਦੇ ਤਗ਼ਮੇ ਜਿੱਤੇ।
ਰਾਜ ਬਰਾੜ ਨੇ ਸ਼ਾਟ ਪੁਟ ਅਤੇ ਡਿਸਕਸ ਥ੍ਰੋ ਵਿੱਚ 2 ਸੋਨੇ ਦੇ ਤਗਮੇ ਜਿੱਤੇ। ਅਮਰੀਕ ਸਿੰਘ ਤੁੰਬਰ ਨੇ 50 ਮੀਟਰ ਅਤੇ 100 ਮੀਟਰ ਵਿੱਚ 3 ਸੋਨੇ ਦੇ ਤਗਮੇ ਜਿੱਤੇ ਅਤੇ 4×100 ਮੀਟਰ ਰਿਲੇਅ ਦੌੜ ਵਿੱਚ ਚਾਂਦੀ ਦਾ ਤਗਮਾ ਜਿੱਤਿਆ।
ਕਮਲਜੀਤ ਸਿੰਘ ਬੈਨੀਪਾਲ ਨੇ 200 ਮੀਟਰ ਅਤੇ 400 ਮੀਟਰ ਵਿੱਚ 3 ਚਾਂਦੀ ਦੇ ਤਗਮੇ ਜਿੱਤੇ ਅਤੇ 4×100 ਮੀਟਰ ਰਿਲੇਅ ਦੌੜ ਵਿੱਚ ਵੀ ਚਾਂਦੀ ਦਾ ਤਗਮਾ ਜਿੱਤਿਆ।
ਪਵਿੱਤਰ ਸਿੰਘ ਕਲੇਰ ਨੇ ਸ਼ਾਟ ਪੁੱਟ ਅਤੇ ਡਿਸਕਸ ਥ੍ਰੋ ਵਿੱਚ 1 ਚਾਂਦੀ ਅਤੇ 1 ਸੋਨ ਤਗਮਾ ਜਿੱਤਿਆ।
ਕਰਮ ਸਿੰਘ ਸੰਘਾ ਨੇ 1600 ਮੀਟਰ ਦੌੜ ਵਿੱਚ ਸੋਨ ਤਗਮਾ ਜਿੱਤਿਆ। ਮੈਂਟੇਕਾ ਦੇ ਦਰਸ਼ਨ ਸਿੰਘ ਨੇ 50 ਮੀਟਰ, 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ, 1600 ਮੀਟਰ ਅਤੇ 4×100 ਮੀਟਰ ਰਿਲੇਅ ਦੌੜ ਵਿੱਚ 4 ਸੋਨੇ ਦੇ ਤਗਮੇ ਅਤੇ 3 ਚਾਂਦੀ ਦੇ ਤਗਮੇ ਜਿੱਤੇ।
ਇਹਨਾਂ ਖਿਡਾਰੀਆਂ ਨੇ ਤਗ਼ਮੇ ਜਿੱਤਕੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਅਤੇ ਭਾਈਚਾਰੇ ਵੱਲੋ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

LEAVE A REPLY

Please enter your comment!
Please enter your name here