ਵੈਸ ਮੋਰ ਗਵਰਨਰ ,ਅਰੁਨਾ ਮਿਲਰ ਲੈਫ਼ਟੀਨੈਂਟ ਗਵਰਨਰ,ਬਰੁਕ ਲੀਅਰਮੈਨ ਕੰਪਟੋਲਰ ਤੇ ਐਨਥਨੀ ਬਰਾਊਨ ਅਟਾਰਨੀ ਜਨਰਲ, ਕ੍ਰਿਸ ਵੈਨ ਹਾਲਨ ਸੈਨੇਟਰ ਉਮੀਦਵਾਰਾਂ ਨੂੰ ਓੁਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਜਿਤਾਉਣ ਦੀ ਅਪੀਲ ਕੀਤੀ।
ਮੈਰੀਲੈਡ -( ਗਿੱਲ ) ਮੈਰੀਲੈਡ ਦੀ ਚੋਣ ਪ੍ਰਕਿ੍ਰਆ ਬਹੁਤ ਜ਼ੋਰਾਂ ਤੇ ਹੈ। ਹਰ ਉਮੀਦਵਾਰ ਪੂਰੀ ਕੋਸ਼ਿਸ ਵਿੱਚ ਹੈ ਕਿ ਉਹ ਜਿੱਤ ਪ੍ਰਾਪਤ ਕਰ ਸਕੇ।ਇਸੇ ਦੇ ਮੱਦੇ ਨਜ਼ਰ ਡੈਮੋਕਰੇਟਕ ਉਮੀਦਵਾਰਾਂ ਨੇ ਆਖ਼ਰੀ ਹੰਭਲਾ ਮਾਰਿਆ । ਜਿਸ ਕਰਕੇ ਅਮਰੀਕਾ ਦੀ ਓੁਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਫੰਡ ਰੇਜਿਗ ਤੇ ਵੋਟਰਾ ਨੂੰ ਵੋਟ ਪਾਉਣ ਦੀ ਅਪੀਲ ਲਈ ਸੱਦਾ ਦਿੱਤਾ ਗਿਆ। ਜਿਸ ਵਿੱਚ ਸਾਰੇ ਉਮੀਦਵਾਰ ਸ਼ਾਮਲ ਹੋਏ। ਹਰੇਕ ਨੇ ਅਪਨੀ ਕਾਰਗੁਜ਼ਾਰੀ ਸੰਬੰਧੀ ਵਿਚਾਰ ਸਾਂਝੇ ਕੀਤੇ।
ਇਸ ਸਮਾਗਮ ਦੇ ਪ੍ਰਵੇਸ਼ ਸਮੇ ਹਰੇਕ ਦਾ ਕਰੋਨਾ ਟੈਸਟ ਕੀਤਾ ਗਿਆ ।ਉਪ ਰਾਸ਼ਟਰਪਤੀ ਨੂੰ ਨਿੱਘੀ ਜੀ ਆਇਆ ਨਾਲ ਸਵਾਗਤ ਕੀਤਾ ਤੇ ਬੋਲਣ ਲਈ ਨਿੰਮਤ੍ਰਤ ਕੀਤਾ। ਕਮਲਾ ਹੈਰਿਸ ਨੇ ਕਿਹਾ ਕਿ ਡੈਮੋਕਰੇਟਕ ਨੂੰ ਮਜ਼ਬੂਤ ਕਰਨਾ ਸਮੇ ਦੀ ਲੋੜ ਹੈ। ਤੁਸੀ ਇਸ ਮੋਕੇ ਦਾ ਲਾਭ ਲੈੰਦੇ ਹੋਏ ਸਾਰੇ ਉਮੀਦਵਾਰਾ ਨੂੰ ਜਿੱਤ ਦਿਵਾਉ। ਮੈਰੀਲੈਡ ਨੂੰ ਮਜ਼ਬੂਤ ਤੇ ਵਿਕਾਸਸ਼ੀਲ ਬਣਾਉਣ ਲਈ ਤੁਹਾਡੇ ਵੋਟ ਚਾਹੀਦੇ ਹਨ।ਸੋ ਤੁਹਾਡੇ ਸਾਹਮਣੇ ਸਾਰੇ ਉਮੀਦਵਾਰ ਮੋਜੂਦ ਹਨ। ਤੁਸੀ ਇਹਨਾਂ ਸਾਰਿਆਂ ਨੂੰ ਜਿਤਾਉ।
ਵੈਸ ਮੋਰ ਗਵਰਨਰ ਉਮੀਦਵਾਰ ਨੇ ਕਿਹਾ ਕਿ ਮੈਰੀਲੈਡ ਵਿਕਸਤ ਤੇ ਤਬਦੀਲੀ ਦੀ ਭਾਲ ਵਿੱਚ ਹੈ। ਸੋ ਤੁਸੀ ਇਸ ਦੀ ਬਿਹਤਰੀ ਲਈ ਸਾਨੂੰ ਵੋਟ ਪਾਸੇ।ਅਰਨਾ ਮਿਲਰ ਨੇ ਕਿਹਾ ਕਿ ਮੈ ਪ੍ਰਵਾਸੀ ਹੋਣ ਦੇ ਨਾਤੇ ਪ੍ਰਵਸੀਆ ਦੀਆਂ ਮੁਸ਼ਕਲਾਂ ਸਮਝਦੀ ਹਾਂ। ਸੋ ਉਹਨਾਂ ਮੁਸ਼ਕਲਾਂ ਦਾ ਹੱਲ ਅਰਨਾ ਮਿਲਰ ਹੀ ਇੱਕੋ ਇਕ ਵਿਕਲਪ ਹੈ। ਜਿਸ ਕਈ ਤੁਹਾਡੇ ਸਹਿਯੋਗ ਤੇ ਮਦਦ ਦੀ ਲੋੜ ਹੈ।
ਬਰੁਕ ਲੀਅਰਮੈਨ ਕੰਪਟੋਲਰ ਉਮੀਦਵਾਰ ਨੇ ਕਿਹਾ ਕਿ ਸਟੇਟ ਦੀ ਟੈਕਸ ਨੀਤੀ ਨੂੰ ਸਰਲ ਤੇ ਤੁਰੰਤ ਭਰਨ ਸੰਬੰਧੀ ਨਵੀਂ ਨੀਤੀ ਨੂੰ ਲਾਗੂ ਕਰਵਾਉਣ ਲਈ ਬਰੁਕ ਦਾ ਕੰਪਟੋਲਰ ਜਿੱਤਣਾ ਜ਼ਰੂਰੀ ਹੈ। ਮੈਰੀਲੈਡ ਸਟੇਟ ਬਿਹਤਰ ਸਟੇਟ ਬਣਾਉਣ ਲਈ ਤੁਹਾਡੇ ਵੋਟ ਦੀ ਮੈ ਹੱਕਦਾਰ ਹਾਂ।
ਅਟਾਰਨੀ ਜਨਰਲ ਐਨਥਨੀ ਬਰਾਊਨ ਨੇ ਕਿਹਾ ਕਿ ਲਾਅ ਐਡਵੋਕੇਟ ਆਡਰ ਦੀ ਸਥਿਤੀ ਨੂੰ ਬਿਹਤਰ ਕਰਨ ਲਈ ਤੁਹਾਡੇ ਸਹਿਯੋਗ ਦੀ ਲੋੜ ਹੈ । ਜਿਸ ਲਈ ਤੁਹਾਡੀ ਮਦਦ ਦੀ ਲੋੜ ਹੈ।ਕ੍ਰਿਸਵੈਨ ਹਾਲਨ ਨੇ ਕਿਹਾ ਕਿ ਅਮਰੀਕਾ ਦੇ ਬਿਹਤਰ ਬਿੱਲਾਂ ਨੂੰ ਪਾਸ ਕਰਵਾਉਣ ਲਈ ਹਾਊਸ ਦੀ ਮਜ਼ਬੂਤੀ ਤੁਹਾਡੇ ਹੱਥ ਵਿੱਚ ਹੈ। ਸੋ ਖੁੱਲ ਕੇ ਵੋਟਾਂ ਪਾਉਣ ਤੇ ਡੈਮੋਕਰੇਟਕ ਉਮੀਦਵਾਰਾ ਦੀ ਜਿੱਤ ਨੂੰ ਯਕੀਨੀ ਬਣਾਉ।
ਸਿੱਖ ਕੁਮਿਨਟੀ ਤੋ ਇਕ ਇਕ ਸ਼ਖ਼ਸੀਅਤ ਜੋ ਸਿੱਖਸ ਆਫਰ ਯੂ ਐਸ ਏ ਦੇ ਡਾਇਰੈਕਟਰ ਗੁਰਚਰਨ ਸਿੰਘ ਗੁਰੂ ਹਨ। ਉਹਨਾਂ ਨੇ ਸਿੱਖ ਕੁਮਿਨਟੀ ਵੱਲੋਂ ਸ਼ਮੂਲੀਅਤ ਕਰਕੇ ਕਮਲਾ ਹੈਰਿਸ ਉਪ ਰਾਸ਼ਟਰਪਤੀ ਨੂੰ ਜਿਤਲਾਇਆ ਕਿ ਪਗੜੀਧਾਰੀ ਸਿੱਖ ਦਾ ਵਾਈਸ ਹਾਊਸ ਤੇ ਗਵਰਨਰ ਹਾਊਸ ਵਿੱਚ ਹੋਣਾ ਸਾਡਾ ਹੱਕ ਹੈ। ਜਿਸ ਲਈ ਮੈ ਹਾਜ਼ਰ ਹੋ ਕੇ ਤੁਹਾਡੇ ਧਿਆਨ ਵਿੱਚ ਲਿਆਉਣਾ ਚਹੁੰਦਾ ਹਾਂ। ਅਸੀਂ ਘੱਟ ਗਿਣਤੀ ਵਿੱਚ ਹਾਂ, ਪਰ ਸਾਡੀ ਕਾਰਗੁਜ਼ਾਰੀ ਸਭ ਤੋ ਵੱਧ ਹੈ। ਸੋ ਸਾਡੀ ਕੁਮਿਨਟੀ ਦਾ ਖਿਆਲ ਰੱਖਿਆ ਜਾਵੇ।
ਸਮੁੱਚਾ ਸਮਾਗਮ ਬਹੁਤ ਬਿਹਤਰ ਤੇ ਸਾਰੀਆਂ ਕੁਮਿਨਟੀਆ ਦੀ ਸ਼ਮੂਲੀਅਤ ਦਾ ਪ੍ਰਤੀਕ ਰਿਹਾ ਹੈ।
Boota Singh Basi
President & Chief Editor