ਨਿਊਯਾਰਕ / ਸੁਲਤਾਨਪੁਰ ਲੋਧੀ 7 ਸਤੰਬਰ, (ਰਾਜ ਗੋਗਨਾ ) —ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਦੇ, ਸਾਨੂੰ ਪਰਦੇਸੀਆਂ ਨੂੰ, ਮਜਬੂਰੀ,ਪੱਗ ,ਹਾਲਾਤ ਏ ਪੰਜਾਬ ਅਤੇ ਹੋਰ ਵੀ ਕਈ ਹਿੱਟ ਗੀਤਾਂ ਤੋਂ ਬਾਅਦ ਨਵੇਂ ਨਿਵੇਕਲੇ ਅੰਦਾਜ਼ ਅਤੇ ਨੌਜਵਾਨ ਦਿਲਾਂ ਦੀ ਪੁਰਜ਼ੋਰ ਉਮੰਗ ਤੇ ਸ਼ਿਵਰੰਜਨੀ ਰਿਕਾਰਡ ਕੰਪਨੀ ਦੇ ਪ੍ਰੋਡਿਊਸਰ ਹਰਮਿੰਦਰ ਸਿੰਘ ਸੁੰਮੀ ਬਹੁਤ ਜਲਦ ਬਲਵੀਰ ਸ਼ੇਰਪੁਰੀ ਦਾ ਇੱਕ ਨਵਾਂ ਟ੍ਰੈਕ ਸਿਵਰੰਜਨੀ ਰਿਕਾਰਡ ਕੰਪਨੀ ਦੇ ਬੈਨਰ ਹੇਠ ਲੈਕੇ ਹਾਜ਼ਰ ਹੋ ਰਹੇ ਹਨ। ਸੂਤਰਾਂ ਮੁਤਾਬਕ ਇਹ ਟਰੈਕ ਦੀ ਆਡੀਓ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਜੀ ਨੇ ਤਿਆਰ ਕੀਤੀ ਹੈ। ਇਸ ਦੇ ਬੋਲ ਵੀ ਬਲਵੀਰ ਸ਼ੇਰਪੁਰੀ ਨੇ ਖੁਦ ਲਿਖੇ ਹਨ। ਜਿਸਦਾ ਵੀਡੀਓ ਸ਼ੂਟ ਵੀਡੀਓ ਡਾਇਰੈਕਟਰ ਐਡੀਟਰ ਕੁਲਦੀਪ ਸਿੰਘ ਸ਼ਾਹਕੋਟ ਅਤੇ ਕੈਮਰਾਮੈਨ ਇਮਰਾਨ ਖ਼ਾਨ ਦੀ ਮਿਹਨਤ ਸਦਕਾ ਤਿਆਰ ਕੀਤਾ ਜਾ ਰਿਹਾ ਹੈ। ਮਾਡਲ ਦੀ ਭੂਮਿਕਾ ਵਰਿੰਦਰ ਸਿੰਘ ਅਤੇ ਮੈਡਮ ਕਿਰਨਦੀਪ ਕੌਰ ਨੇ ਨਿਭਾਈ ਹੈ। ਸ਼ੂਟਿੰਗ ਦੌਰਾਨ ਬਲਵੀਰ ਸ਼ੇਰਪੁਰੀ ਵੱਲੋਂ ਤਸਵੀਰ ਸਰੋਤਿਆਂ ਨਾਲ ਸਾਂਝੀ ਕੀਤੀ ਹੈ।ਆਸ ਹੈ ਕਿ ਇਹ ਟਰੈਕ ਵੀ ਤੁਹਾਡੀਆਂ ਉਮੀਦਾਂ ਤੇ ਖਰਾ ਉਤਰੇਗਾ।
Boota Singh Basi
President & Chief Editor