ਸ਼੍ਰੀ ਅਨੰਦਪੁਰ ਸਾਹਿਬ ( ਸਾਂਝੀ ਸੋਚ ਬਿਊਰੋ ) -ਗੁਰੂ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਦੀ ਬਹੁਪੱਖੀ ਸਖਸ਼ੀਅਤ ਸਾਹਿਤਕਾਰ ਤੇ ਅਧਿਆਪਕਾ ਅੰਜੂ ਬਾਲਾ ਨੂੰ ਹੁਣ ਮਾਣਮੱਤੀ ਪੰਜਾਬਣ ਹੋਣ ਦਾ ਮਾਣ ਹਾਸਿਲ ਹੋਇਆ ਹੈ। ਅੰਜੂ ਬਾਲਾ ਨੂੰ ਇਹ ਐਵਾਰਡ ਪੰਜਾਬੀ ਭਵਨ ਲੁਧਿਆਣਾ ਵਿਖੇ ਸੰਤ ਹਰਨਾਮ ਸਿੰਘ ਧੁੱਗਾ ਅਦਾਰਾ ਸ਼ਬਦ ਕਾਫ਼ਲਾ ਵਲੋਂ ਪ੍ਰਦਾਨ ਕੀਤਾ ਗਿਆ ਹੈ। ਇਸ ਅੰਤਰ ਰਾਜੀ ਸਾਹਿਤਕ ਸਮਾਗਮ ਵਿੱਚ ਪੰਜਾਬ ਅਤੇ ਹਰਿਆਣਾ ਦੀਆਂ ਪੰਜਾਬੀ ਕਵਿਤਰੀਆਂ, ਕਲਾਕਾਰਾਂ ਅਤੇ ਹੋਰ ਵਿਲੱਖਣ ਉਪਲਬਧੀਆਂ ਵਾਲੀਆਂ ਪੰਜਾਬਣਾਂ ਨੇ ਸ਼ਿਕਰਤ ਕੀਤੀ। ਇਸ ਮੌਕੇ ਅੰਜੂ ਬਾਲਾ ਨੂੰ ਉਹਨਾਂ ਦੀਆਂ ਉਪਲਬਧੀਆਂ ਲਈ ਕਰਾਊਨ, ਟਰਾਫੀ ਅਤੇ ਸਰਟੀਫਿਕੇਟ ਦੇ ਕੇ ਨਵਾਜਿਆ ਗਿਆ। ਐਵਾਰਡ ਮਿਲਣ ਉਪਰੰਤ ਅੰਜੂ ਬਾਲਾ ਨੇ ਆਪਣੀਆਂ ਗ਼ਜ਼ਲਾਂ ਦੀ ਛਹਿਬਰ ਵੀ ਲਈ, ਜਿਸਨੂੰ ਖੂਬ ਸਰਾਹਿਆ ਗਿਆ। ਜ਼ਿਕਰਯੋਗ ਹੈ ਕਿ ਅੰਜੂ ਬਾਲਾ ਨੂੰ ਇਸ ਸਾਲ ਜੂਨ ਮਹੀਨੇ ਵਿਚ ਨਵੀਂ ਦਿੱਲੀ ਵਿਖੇ ਸਵਿੱਤਰੀ ਬਾਈ ਫੂਲੇ ਐਵਾਰਡ ਨਾਲ ਵੀ ਸਨਮਾਨਤ ਕੀਤਾ ਗਿਆ ਸੀ। ਅੰਜੂ ਬਾਲਾ ਦੀਆਂ ਸਮਾਜਿਕ ਸਿੱਖਿਆ ਅਤੇ ਸਾਹਿਤਕ ਖੇਤਰ ਵਿੱਚ ਉਪਲਬਧੀਆਂ ਕਰਕੇ ਉਨ੍ਹਾਂ ਨੂੰ ਦਰਜਨਾਂ ਸੰਸਥਾਵਾਂ ਵੱਲੋਂ ਸਨਮਾਨਤ ਕੀਤਾ ਜਾ ਚੁੱਕਾ ਹੈ। ਉਹ ਇਕ ਰੇਡੀਓ ਚੈਨਲ ਰੰਗ ਐੱਫਐੱਮ ਵਿੱਚ ਐਂਕਰ ਦੀ ਭੂਮਿਕਾ ਵਿੱਚ ਵੀ ਨਜ਼ਰ ਆਉਂਦੇ ਨੇ। ਇਸ ਸਮੇਂ ਉਹ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕਲੋਤਾ ਵਿਖੇ ਇੰਚਾਰਜ ਅਧਿਆਪਕ ਵਜੋਂ ਸੇਵਾ ਨਿਭਾ ਰਹੇ ਹਨ । ਮਾਣ ਮੱਤੀ ਪੰਜਾਬਣ ਦਾ ਐਵਾਰਡ ਮਿਲਣ’ ਤੇ ਅੰਜੂ ਬਾਲਾ ਨੇ ਅਦਾਰਾ ਸ਼ਬਦ ਕਾਫ਼ਲਾ ਦੀ ਸਮੁੱਚੀ ਟੀਮ ਖਾਸ ਕਰ ਸਿਮਰਨ ਧੁੱਗਾ, ਦੁੱਖਭੰਜਨ, ਡਾ. ਗੁਰਚਰਨ ਕੋਚਰ ਆਦਿ ਦਾ ਧੰਨਵਾਦ ਕੀਤਾ ਹੈ।
Boota Singh Basi
President & Chief Editor