ਭੁਲੱਥ, (ਅਜੈ ਗੋਗਨਾ)-ਡੇਂਗੂ ਦੀ ਭਿਆਨਕ ਜਾਨ ਲੇਵਾ ਬਿਮਾਰੀ ਨੂੰ ਦੇਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮਿਤਸਰ ਸਾਹਿਬ ਦੀ ਪ੍ਰਧਾਨ ਬੀਬੀ ਜਗੀਰ ਕੋਰ ਅਤੇ ਉਹਨਾਂ ਦੇ ਦਾਮਾਦ ਯੁਵਰਾਜ ਭੁਪਿੰਦਰ ਸਿੰਘ ਬੇਗੋਵਾਲ ਦੇ ਸਹਿਯੋਗ ਸਦਕਾ ਭੁਲੱਥ ਵਿੱਖੇ ਇਕ ਵਿਸ਼ਾਲ ਡੇਂਗੂ ਮੁਫ਼ਤ ਇਲਾਜ ਕੈਂਪ ਰਾਇਲ ਰਿਜ਼ੋਰਟ ਭੁਲੱਥ ਵਿਖੇ 14 ਅਕਤੂਬਰ ਦਿਨ ਵੀਰਵਾਰ ਨੂੰ ਲੱਗ ਰਿਹਾ ਹੈ। ਜਿਸ ਵਿੱਚ ਡੇਂਗੂ ਦੀ ਬਿਮਾਰੀ ਦਾ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਵੇਗਾ। ਇਹ ਮੈਡੀਕਲ ਵਿਸ਼ਾਲ ਕੈਂਪ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਵੇਗਾ। ਜਿਸ ਵਿੱਚ 15 ਮਾਹਿਰ ਡਾਕਟਰਾਂ ਦੀ ਟੀਮਾਂ ਦੁਆਰਾਂ ਮਰੀਜ਼ਾਂ ਦਾ ਇਲਾਜ ਮੁਫ਼ਤ ਕੀਤਾ ਜਾਵੇਗਾ ਅਤੇ ਹੋਰ ਲੋੜਵੰਦ ਮਰੀਜ਼ਾਂ ਲਈ ਲੈ ਕੇ ਜਾਣ ਅਤੇ ਉਹਨਾਂ ਨੂੰ ਘਰ ਵਾਪਿਸ ਛੱਡਣ ਦਾ ਪ੍ਰਬੰਧ ਵੀ ਹਸਪਤਾਲ ਵੱਲੋਂ ਕੀਤਾ ਜਾਵੇਗਾ।
Boota Singh Basi
President & Chief Editor