ਸ਼੍ਰੀ ਰਾਮ ਜੀ ਦੇ ਜੀਵਨ ਤੋਂ ਸਾਨੂੰ ਸਿੱਖਣ ਦੀ ਲੋੜ- ਚੇਅਰਮੈਨ ਤੇਜਿੰਦਰ ਬਿੱਲੂ

0
398

ਬਿਆਸ, (ਰੋਹਿਤ ਅਰੋੜਾ/ਡੀ. ਕੇ ਰੈਡੀ)-ਕਸਬਾ ਰਈਆ ਵਿਖੇ ਸ਼੍ਰੀ ਰਾਮ ਲੀਲਾ ਕਮੇਟੀ ਵੱਲੋਂ ਆਯੋਜਿਤ ਰਾਮ ਲੀਲਾ ਦੀ ਤੀਸਰੀ ਨਾਈਟ ਦਾ ਉਦਘਾਟਨ ਚੇਅਰਮੈਨ ਤੇਜਿੰਦਰ ਬਿੱਲੂ ਅਤੇ ਉਹਨਾਂ ਦੇ ਪਿਤਾ ਮਨਜੀਤ ਸਿੰਘ ਹੁਰਾਂ ਵੱਲੋਂ ਕੀਤਾ ਗਿਆ , ਇਸ ਦੌਰਾਨ ਬੋਲਦਿਆਂ ਉਹਨਾਂ ਸ਼੍ਰੀ ਰਾਮ ਜੀ ਦੇ ਜੀਵਨ ’ਤੇ ਚਾਨਣਾ ਪਾਉਂਦੀਆਂ ਵਡਿਆਈ ਕੀਤੀ। ਪ੍ਰਧਾਨ ਵਿਜੈ ਰਮਪਾਲ ਅਤੇ ਡਾਇਰੈਕਟਰ ਸੁਬਾਸ਼ ਚੰਦਰ ਵੱਲੋਂ ਚੇਅਰਮੈਨ ਤੇਜਿੰਦਰ ਸਿੰਘ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ। ਇਸ ਤੋਂ ਬਾਅਦ ਸੀਤਾ ਸਵੰਬਰ ਦਾ ਸੀਨ ਸੰਗਤ ਨੂੰ ਵਿਖਾਇਆ ਗਿਆ ਜਿਸ ਨੇ ਆਈ ਹੋਈ ਸੰਗਤ ਨੂੰ ਮੰਤਰ ਮੁਗਤ ਕਰ ਦਿੱਤਾ। ਇਸ ਦੌਰਾਨ ਰਾਜੇਸ਼ ਰਮਪਾਲ ,ਡੀ ਕੇ ਰੈੱਡੀ,ਸੁਖਜਿੰਦਰ ਸਿੰਘ ਸੁੱਖੀ ,ਕੇਵਲ ਕ੍ਰਿਸ਼ਨ , ਜਗਤਾਰ ਸਿੰਘ ਬਿੱਲਾ ਠੇਕੇਦਾਰ,ਗੌਤਮ ਛੀਨਾ,ਨਾਨਕ ਸਿੰਘ , ਬਾਊ ਰਾਮ , ਅਸ਼ਵਨੀ ਸ਼ਰਮਾਂ , ਗੋਲਡੀ , ਉਦਿੱਤ ਅਰੋੜਾ, ਆਦਿ ਹਾਜਿਰ ਸਨ

LEAVE A REPLY

Please enter your comment!
Please enter your name here