ਸਕਾਟਲੈਂਡ: ‘ਓਮੀਕਰੋਨ’ ਵੇਰੀਐਂਟ ਤੋਂ ਸੁਰੱਖਿਆ ਲਈ ਨਵੇਂ ਯਾਤਰਾ ਨਿਯਮ ਅਪਣਾਏ ਜਾਣਗੇ

0
313

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)-ਯੂ ਕੇ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਰੂਪ ‘ਓਮੀਕਰੋਨ’ ਦੇ ਕੇਸ ਸਾਹਮਣੇ ਆਉਣ ਕਾਰਨ ਚਿੰਤਾਵਾਂ ਪੈਦਾ ਹੋ ਗਈਆਂ ਹਨ। ਜਿਸ ਕਾਰਨ ਸਰਕਾਰ ਵੱਲੋਂ ਲੋਕਾਂ ਨੂੰ ਕੁੱਝ ਨਵੇਂ ਨਿਯਮਾਂ ਤਹਿਤ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਗਈ ਹੈ। ਸਕਾਟਲੈਂਡ ਵਿੱਚ ਵੀ ਸਿਹਤ ਸਕੱਤਰ ਹਮਜ਼ਾ ਯੂਸਫ਼ ਨੇ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ ਇੰਗਲੈਂਡ ਵਿੱਚ ਓਮੀਕਰੋਨ ਕੋਰੋਨਾ ਵਾਇਰਸ ਵੇਰੀਐਂਟ ਦੇ ਦੋ ਕੇਸਾਂ ਦਾ ਪਤਾ ਲੱਗਣ ਤੋਂ ਬਾਅਦ ਸਕਾਟਲੈਂਡ, ਯੂਕੇ ਸਰਕਾਰ ਦੁਆਰਾ ਲਾਗੂ ਕੀਤੀਆਂ ਗਈਆਂ ਨਵੀਆਂ ਸਰਹੱਦੀ ਪਾਬੰਦੀਆਂ ਨੂੰ ਅਪਣਾਏਗਾ। ਸਿਹਤ ਮਾਹਿਰਾਂ ਅਨੁਸਾਰ ਇਸ ਵੇਰੀਐਂਟ ਵਿੱਚ ਲਗਭਗ 30 ਵੱਖ-ਵੱਖ ਪਰਿਵਰਤਨ ਹਨ ਜੋ ਕਿ ਡੈਲਟਾ ਵੇਰੀਐਂਟ ਵਿੱਚ ਮੌਜੂਦ ਸੰਖਿਆ ਤੋਂ ਦੁੱਗਣੇ ਹਨ। ਯੂਕੇ ਸਰਕਾਰ ਦੁਆਰਾ ਲਾਗੂ ਕੀਤੀਆਂ ਜਾ ਰਹੀਆਂ ਨਵੀਆਂ ਸਰਹੱਦੀ ਪਾਬੰਦੀਆਂ ਵਿੱਚ ਯਾਤਰੀਆਂ ਨੂੰ ਯੂਕੇ ‘ਚ ਪਹੁੰਚਣ ਦੇ ਦੋ ਦਿਨਾਂ ਦੇ ਅੰਦਰ ਇੱਕ ਪੀ ਸੀ ਆਰ ਟੈਸਟ ਕਰਵਾਉਣ ਦੀ ਲੋੜ ਹੋਵੇਗੀ ਅਤੇ ਦੁਕਾਨਾਂ ਦੇ ਨਾਲ ਨਾਲ ਜਨਤਕ ਆਵਾਜਾਈ ਦੌਰਾਨ ਫੇਸ ਮਾਸਕ ਵੀ ਜਰੂਰੀ ਹੋਵੇਗਾ। ਇਸਦੇ ਨਾਲ ਹੀ ਸਕਾਟਿਸ਼ ਸਰਕਾਰ, ਯੂਕੇ ਸਰਕਾਰ ਦੁਆਰਾ ਪਛਾਣੇ ਗਏ ਦੇਸ਼ਾਂ ਦੀ ਲਾਲ ਸੂਚੀ ਨੂੰ ਵੀ ਅਪਣਾਏਗੀ। ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਵੀ ਲੋਕਾਂ ਨੂੰ ਓਮੀਕਰੋਨ ਤੋਂ ਸੁਰੱਖਿਆ ਦੇ ਮੱਦੇਨਜਰ ਫੇਸ ਮਾਸਕ ਪਹਿਨਣ, ਹੱਥ ਧੋਣ, ਕੋਰੋਨਾ ਟੀਕੇ ਲਗਵਾਉਣ ਅਤੇ ਪੀੜਤ ਹੋਣ ਦੇ ਸ਼ੰਕੇ ਦੀ ਸੂਰਤ ਵਿੱਚ ਸਭ ਤੋਂ ਪਹਿਲਾਂ ਟੈਸਟ ਕਰਨ ਦੀ ਅਪੀਲ ਕੀਤੀ ਹੈ।

LEAVE A REPLY

Please enter your comment!
Please enter your name here