ਸਕਾਟਲੈਂਡ: ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵਿਖੇ ਧੂਮਧਾਮ ਨਾਲ ਮਨਾਇਆ ਗੁਰਪੁਰਬ 

0
245
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਗਲਾਸਗੋ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਓਟੈਗੋ ਸਟਰੀਟ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਪੂਰਵਕ ਮਨਾਇਆ ਗਿਆ। ਤਿੰਨ ਦਿਨ ਚੱਲੇ ਧਾਰਮਿਕ ਸਮਾਗਮਾਂ ਦੀ ਸਮੁੱਚੀ ਸੇਵਾ ਸ੍ਰ. ਅਮਨਦੀਪ ਸਿੰਘ ਤੇ ਸ੍ਰੀਮਤੀ ਅਮਨਦੀਪ ਕੌਰ ਦੇ ਪਰਿਵਾਰ ਵੱਲੋਂ ਆਪਣੀ ਝੋਲੀ ਪਵਾਈ ਗਈ। ਸਮਾਗਮ ਦੇ ਅਖੀਰਲੇ ਦਿਨ ਹੋਏ ਕੀਰਤਨ ਦਰਬਾਰ ਮੌਕੇ ਗਿਆਨੀ ਗੁਰਪ੍ਰੀਤ ਸਿੰਘ ਜੀ ਅੰਮ੍ਰਿਤਸਰ ਸਾਹਿਬ, ਗਿਆਨੀ ਚਰਨਜੀਤ ਸਿੰਘ ਰਾਮਪੁਰ ਦੋਰਾਹਾ, ਕਰਮਜੀਤ ਸਿੰਘ ਮੀਨੀਆਂ, ਪਵਿੱਤਰ ਸਿੰਘ ਚਾਨਾ, ਜਪਜੀਤ ਕੌਰ, ਗੁਰਜੀਤ ਕੌਰ, ਸਤਪਾਲ ਸਿੰਘ ਆਦਿ ਵੱਲੋਂ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਫੋਂ ਭਾਈ ਗੁਰਪ੍ਰੀਤ ਸਿੰਘ ਜੀ ਵੱਲੋਂ ਅਮਨਦੀਪ ਸਿੰਘ ਤੇ ਅਮਨਦੀਪ ਕੌਰ ਨੂੰ ਵਡਮੁੱਲੀਆਂ ਸੇਵਾਵਾਂ ਬਦਲੇ ਸਿਰੋਪਾਓ ਭੇਂਟ ਕੀਤਾ ਗਿਆ। ਇਸ ਸਮੇਂ ਸੰਬੋਧਨ ਕਰਦਿਆਂ ਸਰਦਾਰਾ ਸਿੰਘ ਜੰਡੂ ਨੇ ਜਿੱਥੇ ਦੂਰ ਦੁਰੇਡੇ ਤੋਂ ਨਤਮਸਤਕ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਉੱਥੇ ਸਮੁੱਚੇ ਸਮਾਗਮ ਦੀਆਂ ਸੇਵਾਵਾਂ ਹਾਸਲ ਕਰਨ ਵਾਲੇ ਅਮਨਦੀਪ ਸਿੰਘ ਤੇ ਅਮਨਦੀਪ ਕੌਰ ਦਾ ਵੀ ਧੰਨਵਾਦ ਕੀਤਾ। ਉਹਨਾਂ ਇਸ ਪਵਿੱਤਰ ਦਿਹਾੜੇ ਦੀ ਸਮੁੱਚੇ ਵਿਸ਼ਵ ਨੂੰ ਹਾਰਦਿਕ ਵਧਾਈ ਪੇਸ਼ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਰਸਾਏ ਗਏ ਰਾਸਤੇ ‘ਤੇ ਚੱਲਣ ਦੀ ਕਾਮਨਾ ਕੀਤੀ।

LEAVE A REPLY

Please enter your comment!
Please enter your name here