ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ਦੇ ਇੱਕ ਹਸਪਤਾਲ ਨੇ ਆਧੁਨਿਕ ਰੋਬੋਟ ਤਕਨੀਕ ਦੀ ਵਰਤੋਂ ਕਰਦਿਆਂ 500 ਵੀਂ ਰੋਬੋਟਿਕ ਸਰਜਰੀ ਕੀਤੀ ਹੈ। 2018 ਵਿੱਚ ਖਾਸ ਕਰਕੇ ਫੇਫੜਿਆਂ ਦੀ ਸਰਜਰੀ ਲਈ ‘ਦ ਵਿੰਚੀ ਰੋਬੋਟ‘ ਦੀ ਵਰਤੋਂ ਕਰਨ ਤੋਂ ਬਾਅਦ, ਵੈਸਟ ਡਨਬਰਟਨਸ਼ਾਇਰ ਦੇ ਕਲਾਈਡੇਬੈਂਕ ਵਿੱਚ ਐੱਨ ਐੱਚ ਐੱਸ ਗੋਲਡਨ ਜੁਬਲੀ ਹਸਪਤਾਲ ਦੇ ਸਰਜਨਾਂ ਨੇ ਅਗਸਤ ਵਿੱਚ ਇਹ ਸਫਲਤਾ ਪ੍ਰਾਪਤ ਕੀਤੀ। ਹਸਪਤਾਲ ਵਿੱਚ ਪਹਿਲੀ ਰੋਬੋਟਿਕ ਸਰਜਰੀ ਮੰਗਲਵਾਰ 8 ਮਈ 2018 ਨੂੰ ਕਾਰਡੀਓਥੋਰੇਸਿਕ ਸਰਜਨ ਜੌਨ ਬਟਲਰ ਦੁਆਰਾ ਕੀਤਾ ਗਈ ਸੀ। ਇਸ ਪ੍ਰਕਿਰਿਆ ਦੌਰਾਨ ‘ਦ ਵਿੰਚੀ ਰੋਬੋਟ‘ ਸਰੀਰ ਵਿੱਚ ਰਾਡ ਪਾ ਕੇ ਕੰਮ ਕਰਦਾ ਹੈ ਜੋ ਇੱਕ ਸਰਜਨ ਦੁਆਰਾ ਇੱਕ ਵੱਖਰੇ ਨਿਯੰਤਰਣ ਪੌਡ ਤੋਂ ਸੰਚਾਲਿਤ ਕੀਤਾ ਜਾਂਦਾ ਹੈ। ਰੋਬੋਟ ਦੇ ਉਪਕਰਣ ਮਨੁੱਖ ਦੇ ਹੱਥ ਨਾਲੋਂ ਬਿਹਤਰ ਮੁੜ ਅਤੇ ਘੁੰਮ ਸਕਦੇ ਹਨ, ਜਿਸ ਨਾਲ ਸਰਜਰੀ ਵਿੱਚ ਵਧੇਰੇ ਸ਼ੁੱਧਤਾ ਦੇ ਨਾਲ ਸਫਲਤਾ ਮਿਲਦੀ ਹੈ। ਇਸ ਦੇ ਇਲਾਵਾ ਇਸ ਤਕਨੀਕ ਦੇ ਸਰਜਨਾਂ ਲਈ ਵੀ ਸਿਹਤ ਲਾਭ ਹਨ, ਜਿਸ ਨਾਲ ਉਹ ਓਪਰੇਟਿੰਗ ਟੇਬਲ ‘ਤੇ ਝੁਕਣ ਦੀ ਬਜਾਏ ਬੈਠ ਕੇ ਆਪਰੇਸ਼ਨ ਕਰ ਸਕਦੇ ਹਨ। ਨਵੀ ਤਕਨਾਲੋਜੀ ਮਰੀਜ਼ਾਂ ਨੂੰ ਵਧੇਰੇ ਤੇਜ਼ੀ ਨਾਲ ਠੀਕ ਹੋਣ ਵਿੱਚ ਸਹਾਇਤਾ ਕਰਦੀ ਹੈ। ਗੋਲਡਨ ਜੁਬਲੀ ਨੈਸ਼ਨਲ ਹਸਪਤਾਲ ਵਿੱਚ ਰੋਬੋਟਿਕ ਫੇਫੜਿਆਂ ਦੀ ਸਰਜਰੀ ਪ੍ਰਾਪਤ ਕਰਨ ਵਾਲੀ 500 ਵੀਂ ਮਰੀਜ਼ ਕਲੈਕਮੈਨਨਸ਼ਾਇਰ ਦੀ ਊਨਾ ਸਕਾਟਲੈਂਡ ਸੀ।
Boota Singh Basi
President & Chief Editor