ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) -ਗੁਰੂ ਨਾਨਕ ਸਿੱਖ ਗੁਰਦੁਆਰਾ ਗਲਾਸਗੋ ਦੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਹਾਲ ਵਿਖੇ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਯੂਕੇ ਦੇ ਜੰਮਪਲ ਬੱਚੇ ਹਿੰਮਤ ਖੁਰਮੀ ਵੱਲੋਂ ਗੁਰਮੁਖੀ ਪੈਂਤੀ ਅੱਖਰੀ ਨਾਲ ਸੰਬੰਧਤ ਗਾਏ ਗੀਤ “ਮੇਰੀ ਮਾਂ ਬੋਲੀ” ਦਾ ਪੋਸਟਰ ਅਤੇ ਟੀਜ਼ਰ ਲੋਕ ਅਰਪਣ ਕਰਨ ਦੀ ਰਸਮ ਅਦਾ ਕੀਤੀ ਗਈ। ਜ਼ਿਕਰਯੋਗ ਹੈ ਕਿ ਹਿੰਮਤ ਖੁਰਮੀ ਵਿਸ਼ਵ ਭਰ ‘ਚੋਂ ਵਿਦੇਸ਼ ‘ਚ ਜੰਮਿਆ ਪਹਿਲਾ ਬੱਚਾ ਹੈ, ਜਿਸਨੇ ਸ਼ੁੱਧ ਪੰਜਾਬੀ ਉਚਾਰਨ ਕਰਦਿਆਂ ਪੈਂਤੀ ਅੱਖਰਾਂ ‘ਤੇ ਆਧਾਰਿਤ ਗੀਤ ਗਾਇਆ ਹੈ। ਇਸ ਲੋਕ ਅਰਪਣ ਰਸਮ ਸਮੇਂ ਵਡੇਰੀ ਉਮਰ ਦੇ ਮਰਦ ਔਰਤਾਂ ਦੇ ਨਾਲ-ਨਾਲ ਛੋਟੇ ਛੋਟੇ ਬੱਚੇ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਸਮੇਂ ਬੋਲਦਿਆਂ ਪਰਮਿੰਦਰ ਸਿੰਘ ਬਮਰਾਹ ਨੇ ਕਿਹਾ ਕਿ ਵਿਦੇਸ਼ ਦੀ ਧਰਤੀ ਦਾ ਜੰਮਪਲ ਹੋਣ ਦੇ ਬਾਵਜੂਦ ਹਿੰਮਤ ਵੱਲੋਂ ਮਾਂ ਬੋਲੀ ਪੰਜਾਬੀ ਬਾਰੇ ਗੀਤ ਗਾਉਣਾ ਮਾਣ ਵਾਲੀ ਗੱਲ ਹੈ। ਉਹਨਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਇਸ ਗੀਤ ਨੂੰ ਮੁਹਿੰਮ ਬਣਾ ਘਰ ਘਰ ਪਹੁੰਚਾਉਣਾ ਸਮੇਂ ਦੀ ਲੋੜ ਹੈ।
Boota Singh Basi
President & Chief Editor