ਸਕਾਟਲੈਂਡ: ਬਿਸ਼ਪਬ੍ਰਿਗਜ਼ ਅਕੈਡਮੀ ਨੂੰ ਮਿਲਿਆ ਦਹਾਕੇ ਦਾ ਸਕਾਟਿਸ਼ ਸਟੇਟ ਸੈਕੰਡਰੀ ਸਕੂਲ ਹੋਣ ਦਾ ਮਾਣ

0
292

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) -ਸਕਾਟਲੈਂਟ ਦੇ ਕਸਬੇ ਬਿਸ਼ਪਬ੍ਰਿਗਜ਼ ਨੂੰ ਵਿੱਦਿਅਕ ਖੇਤਰ ਵਿੱਚ ਵੱਡਾ ਮਾਣ ਮਿਲਿਆ ਹੈ। ਜਿਸ ਤਹਿਤ ਬਿਸ਼ਪਬ੍ਰਿਗਸ ਅਕੈਡਮੀ ਨੂੰ ਇਸ ਦਹਾਕੇ ਦਾ ਸਕਾਟਿਸ਼ ਸਟੇਟ ਸੈਕੰਡਰੀ ਸਕੂਲ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ। ਇਹ ਸਨਮਾਨ ‘‘ਸੰਡੇ ਟਾਈਮਜ਼ ਪੇਰੈਂਟ ਪਾਵਰ ਸਕੂਲ ਗਾਈਡ 2022’’ ਦੁਆਰਾ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਇਸ ਸਨਮਾਨ ਦੀ ਚੋਣ ਕਰਨ ਵਾਸਤੇ ਵਿੱਦਿਅਕ ਅਦਾਰੇ ਦੀ ਕੁਸ਼ਲਤਾ, ਮਿਹਨਤ, ਭਰੋਸੇਯਗਤਾ ਅਤੇ ਉੱਚ ਅਕਾਦਮਿਕ ਮਾਪਦੰਡਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ। ’’ਸੰਡੇ ਟਾਈਮਜ਼ ਪੇਰੈਂਟ ਪਾਵਰ ਸਕੂਲ ਗਾਈਡ 2022’’ ਵੱਲੋਂ ਸ਼ੁੱਕਰਵਾਰ (3 ਦਸੰਬਰ) ਸਕਾਟਲੈਂਡ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਸਕੂਲਾਂ ਦਾ ਖੁਲਾਸਾ ਦੌਰਾਨ ਇਸ ਸੰਸਥਾ ਦੀ ਪ੍ਰਾਪਤੀ ਦੀ ਘੋਸ਼ਣਾ ਕੀਤੀ ਗਈ। 2018 ਅਤੇ 2019 ਵਿੱਚ ਆਪਣੇ ਨਤੀਜਿਆਂ ਦੇ ਆਧਾਰ ‘ਤੇ ਸਕਾਟਲੈਂਡ ਵਿੱਚ 10ਵੇਂ ਸਥਾਨ ‘ਤੇ ਰਹੀ ਬਿਸ਼ਪਬ੍ਰਿਗਜ਼ ਅਕੈਡਮੀ ਸੰਡੇ ਟਾਈਮਜ਼ ਦੀ ਦਰਜਾਬੰਦੀ ਦੇ ਉੱਪਰਲੇ ਸਥਾਨਾਂ ‘ਤੇ ਪਹੁੰਚ ਗਈ ਹੈ। ਇਹ ਸਥਾਨਕ ਸਕੂਲ 2011 ਵਿੱਚ ਹੀ ਸਿਖਰਲੇ 50 ਵਿੱਚ ਸ਼ਾਮਲ ਹੋਇਆ ਸੀ।

LEAVE A REPLY

Please enter your comment!
Please enter your name here