ਸਕਾਟਲੈਂਡ ਵਿੱਚ ਖੁੱਲਿ੍ਹਆ ਅਪਾਹਿਜ ਲੋਕਾਂ ਲਈ ਪਹਿਲਾ ਜਿਮ

0
355

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) -ਸਕਾਟਲੈਂਡ ਵਿੱਚ ਇੱਕ ਨਿੱਜੀ ਟ੍ਰੇਨਰ ਦੁਆਰਾ ਅਜਿਹਾ ਪਹਿਲਾ ਜਿਮ ਖੋਲਿ੍ਹਆ ਗਿਆ ਹੈ ਜੋ ਅਪਾਹਜਤਾ ਜਾਂ ਲੰਮੇ ਸਮੇਂ ਦੇ ਸਰੀਰਕ ਰੋਗਾਂ ਵਾਲੇ ਲੋਕਾਂ ਨੂੰ ਸਮਰਪਿਤ ਹੈ। ਸਟ੍ਰੈਟਨ, ਮਿਡਲੋਥੀਅਨ ਵਿੱਚ ਡੀ ਆਰ ਇੰਕਲੂਸਿਵ ਫਿਟਨੈਸ, ਉਹਨਾਂ ਲੋਕਾਂ ਨੂੰ ਨਿੱਜੀ ਸਿਖਲਾਈ, ਸਿਹਤਮੰਦੀ ਦੀਆਂ ਸੇਵਾਵਾਂ ਦਿੰਦਾ ਹੈ ਜਿਹਨਾਂ ਲਈ ਜਿਮ ਤੱਕ ਪਹੁੰਚਣਾ ਬੇਹੱਦ ਮੁਸ਼ਕਿਲ ਹੈ। ਇਹ ਸਹੂਲਤ ਡੇਲ ਰੌਬਰਟਸਨ ਦੁਆਰਾ ਸ਼ੁਰੂ ਕੀਤੀ ਗਈ ਸੀ, ਜਿਸ ਨੇ 15 ਸਾਲਾਂ ਤੋਂ ਅਪਾਹਜ ਲੋਕਾਂ ਨਾਲ ਕੰਮ ਕੀਤਾ ਹੈ। ਡੇਲ ਅਨੁਸਾਰ ਅਪਾਹਜ ਲੋਕਾਂ ਦੁਆਰਾ ਆਮ ਤੇ ਸਿਹਤਮੰਦ ਲੋਕਾਂ ਨਾਲ ਭਰੇ ਜਿਮ ਵਿੱਚ ਆਉਣਾ ਬੰਦ ਕਰ ਦਿੱਤਾ ਗਿਆ ਸੀ ਅਤੇ ਉਸ ਨੇ ਉਹਨਾਂ ਨੂੰ ਉਹ ਸਾਜ਼ੋ-ਸਾਮਾਨ ਵਰਤਦੇ ਹੋਏ ਦੇਖਿਆ ਗਿਆ ਸੀ ਜੋ ਉਹ ਨਹੀਂ ਵਰਤ ਸਕਦੇ ਸਨ, ਪਰ ਇਸ ਜਿਮ ਵਿੱਚ ਉਹ ਸਭ ਕੁਝ ਹੈ ਜੋ ਅਪਾਹਜ ਲੋਕ ਵਰਤ ਸਕਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਸਕਾਟਲੈਂਡ ਵਿੱਚ ਲਗਭਗ 10 ਲੱਖ ਲੋਕ (ਪੰਜ ਵਿੱਚੋਂ ਇੱਕ) ਵਿੱਚ ਅਪਾਹਜਤਾ ਹੈ ਪਰ ਸਕਾਟਿਸ਼ ਡਿਸਏਬਿਲਿਟੀ ਸਪੋਰਟ ਦੀ ਖੋਜ ਦਰਸਾਉਂਦੀ ਹੈ ਕਿ ਚਾਰ ਵਿੱਚੋਂ ਸਿਰਫ਼ ਇੱਕ ਸਪੋਰਟਸ ਕਲੱਬ ਹੀ ਮਹਿਸੂਸ ਕਰਦਾ ਹੈ ਕਿ ਉਹਨਾਂ ਕੋਲ ਅਪਾਹਜ ਲੋਕਾਂ ਲਈ ਭਾਗ ਲੈਣ ਲਈ ਢੁਕਵੀਆਂ ਸਹੂਲਤਾਂ, ਸਟਾਫ ਦੀ ਸਿਖਲਾਈ ਅਤੇ ਉਪਕਰਣ ਹਨ।

LEAVE A REPLY

Please enter your comment!
Please enter your name here