ਸਕੂਲਾਂ ਵਿਚ ਆਰਗੈਨਿਕ ਬਗੀਚਿਆਂ ਅਤੇ ਫੁੱਲਾਂ ਦੀ ਫੁਲਵਾੜੀ ਨੂੰ ਕੀਤਾ ਜਾ ਰਿਹੈ ਉਤਸ਼ਾਹਿਤ-ਬਾਗਬਾਨੀ ਵਿਕਾਸ ਅਫ਼ਸਰ

0
122

ਇੰਗਲੈਂਡ ਤੋਂ ਐਡਵਰਡ ਫੋਰਬਸ ਖੇਤੀ ਸਮੱਸਿਆਵਾਂ ਬਾਰੇ ਮਾਨਸਾ ਦੌਰੇ ’ਤੇ
ਮਾਨਸਾ, 01 ਅਪ੍ਰੈਲ:
ਬਾਗਬਾਨੀ ਵਿਭਾਗ ਪੰਜਾਬ ਜੋ ਕਿ ਸਕੂਲਾਂ, ਪੰਚਾਇਤਾਂ, ਯੂਥ ਕਲੱਬਾਂ ਅਤੇ ਸਰਕਾਰੀ ਦਫਤਰਾਂ ਨਾਲ ਮਿਲਕੇ ਬਾਗਬਾਨੀ ਨੂੰ ਪ੍ਰਫੁੱਲਿਤ ਕਰਨ ਲਈ ਸਮੇਂ ਸਮੇਂ ’ਤੇ ਵੱਖ ਵੱਖ ਪ੍ਰੋਜੈਕਟ ਉਲੀਕ ਰਿਹਾ ਹੈ। ਬਾਗਬਾਨੀ ਵਿਕਾਸ ਅਫ਼ਸਰ ਵਿਪੇਸ਼ ਗਰਗ, ਸਟੇਟ ਨੋਡਲ ਅਫ਼ਸਰ ਸਕੂਲ ਬਗੀਚਿਆਂ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਆਰਗੈਨਿਕ ਬਗੀਚਿਆਂ ਤੇ ਫੁੱਲਾਂ ਦੀ ਫੁਲਵਾੜੀਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇੰਗਲੈਂਡ ਤੋਂ ਸ੍ਰੀ ਐਡਵਰਡ ਫੋਰਬਸ ਵਿਸ਼ੇਸ਼ ਤੌਰ ’ਤੇ ਪੰਜਾਬ ਦੀਆਂ ਖੇਤੀ ਸਮੱਸਿਆਵਾਂ ਨੂੰ ਸਮਝਣ ਲਈ ਮਾਨਸਾ ਦਾ ਦੌਰਾ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਸ੍ਰੀ ਐਡਵਰਡ ਫੋਰਬਸ ਵੱਲੋਂ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ, ਕਿਸਾਨਾਂ ਦੇ ਖੇਤਾਂ ਅਤੇ ਸਰਕਾਰੀ ਦਫ਼ਤਰਾਂ ਦਾ ਦੌਰਾ ਕਰਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨਾਲ ਸੂਬੇ ਅਤੇ ਜ਼ਿਲ੍ਹੇ ਦੇ ਵਿਕਾਸ ਅਤੇ ਖੇਤੀ ਵਿੱਚ ਬਾਗਬਾਨੀ ਨੂੰ ਪ੍ਰਫੁੱਲਿਤ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ।
ਬਾਗਬਾਨੀ ਵਿਕਾਸ ਅਫ਼ਸਰ ਨੇ ਦੱਸਿਆ ਕਿ ਸ੍ਰੀ ਐਡਵਰਡ ਫੋਰਬਸ ਪਿਛਲੇ 4 ਦਿਨਾਂ ਤੋਂ ਮਾਨਸਾ ਦਾ ਦੌਰਾ ਕਰ ਰਿਹਾ ਹੈ ਜਿਸ ਦੌਰਾਨ ਉਨ੍ਹਾਂ ਸਰਕਾਰੀ ਸਕੂਲ ਦੋਦੜਾ, ਚੱਕ ਭਾਈ ਕੇ, ਮਲ ਸਿੰਘ ਵਾਲਾ, ਰਿਓਂਦ ਕਲਾਂ ਬਲਾਕ ਬੁਢਲਾਡਾ ਦੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨਾਲ ਮਿਲ ਕੇ ਉਨ੍ਹਾਂ ਨੂੰ ਬਾਗ਼ਬਾਨੀ ਨੂੰ ਆਪਣਾ ਕੇ ਪੰਜਾਬ ਦੀ ਖੇਤੀ, ਜ਼ਮੀਨ, ਪੌਣ ਪਾਣੀ ਨੂੰ ਸੋਧਣ ਲਈ ਉਤਸ਼ਾਹਿਤ ਕੀਤਾ। ਐਡਵਰਡ ਫੋਰਬਸ ਨੇ ਸਰਕਾਰੀ ਗਊਸਾਲਾ ਖੋਖਰ ਕਲਾਂ ਪਹੁੰਚ ਕੇ ਖੇਤੀ ਵਿੱਚ ਕੁਦਰਤੀ ਸੋਮਿਆਂ ਨੂੰ ਬਚਾ ਕੇ ਵਾਤਾਵਰਨ ਨੂੰ ਸਾਫ ਸੁਥਰਾ ਬਣਾਉਣ ਲਈ ਗੱਲਬਾਤ ਕੀਤੀ।

LEAVE A REPLY

Please enter your comment!
Please enter your name here