ਮਾਨਸਾ (ਸਾਂਝੀ ਸੋਚ ਬਿਊਰੋ) -ਪੈਨ ਇੰਡੀਆ ਅਵੇਅਰਨੈਸ ਐਂਡ ਆਊਟਰੀਚ ਪ੍ਰੋਗਰਾਮ (ਕੰਪੇਨ) ਤਹਿਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਨਸਾ ਦੇ ਸਕੱਤਰ ਮਿਸ ਸ਼ਿਲਪਾ ਦੀ ਰਹਿਨੁਮਾਈ ਹੇਠ ਐਡਵੋਕੇਟ ਰੋਹਿਤ ਸਿੰਗਲਾ ਭੰਮਾ, ਡਾ ਨਿਸ਼ੀ ਸੂਦ ਸਿਵਿਲ ਹਸਪਤਾਲ, ਮਾਨਸਾ ਵੱਲੋਂ ਜ਼ਿਲ੍ਹਾ ਜੇਲ੍ਹ ਮਾਨਸਾ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਕੈਦੀਆਂ ਨੂੰ ਮਿਲ ਕੇ ਉਨ੍ਹਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਸੁਣਿਆ ਅਤੇ ਸਮਝਿਆ। ਜਿਨ੍ਹਾਂ ਵਿਚੋਂ ਕੁਝ ਦਾ ਮੌਕੇ ਤੇ ਨਿਪਟਾਰਾ ਕੀਤਾ ਗਿਆ।ਐਡਵੋਕੇਟ ਰੋਹਿਤ ਸਿੰਗਲਾ ਭੰਮਾ ਵੱਲੋਂ ਲੀਗਲ ਏਡ ਉਪਰ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਉਨ੍ਹਾਂ ਨੇ ਬਹੁਤ ਹੀ ਵਿਸਥਾਰਪੂਰਵਕ ਲੀਗਲ ਏਡ ਬਾਰੇ ਦੱਸਿਆ ਕਿ ਉਨ੍ਹਾਂ ਨੂੰ ਵਕੀਲਾਂ ਦੀਆਂ ਸੇਵਾਵਾਂ ਕਿਸ ਤਰ੍ਹਾਂ ਮਿਲ ਸਕਦੀਆਂ ਹਨ ਅਤੇ ਕਿਸ ਤਰ੍ਹਾਂ ਨਾਂਲ ਮੁਫ਼ਤ ਕਾਨੂੰਨੀ ਸਹਾਇਤਾ ਜਾਂ ਅਦਾਲਤੀ ਚਾਰਾਜੋਈ ਲਈ ਜਾ ਸਕਦੀ ਹੈ। ਇਸ ਉਪਰੰਤ ਡਾ ਨਿਸ਼ੀ ਸੂਦ, ਸਿਵਿਲ ਹਸਪਤਾਲ ਮਾਨਸਾ ਵੱਲੋਂ ਟੀ.ਬੀ. ਅਤੇ ਕੋਰੋਨਾ ਵਰਗੀਆਂ ਬਿਮਾਰੀਆਂ ਦੇ ਲੱਛਣ ਅਤੇ ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਬਾਰੇ ਦੱਸਿਆ ਗਿਆ। ਇਸ ਮੌਕੇ ਡਿਪਟੀ ਸੁਪਰਡੰਟ ਕਰਨਵੀਰ ਸਿੰਘ, ਹਰਮਨਜੀਤ ਸਿੰਘ ਚਹਿਲ, ਅੰਮ੍ਰਿਤਪਾਲ ਸਿੰਘ ਅਤੇ ਜੇਲ੍ਹਔਸਟਾਫ ਮੌਜੂਦ ਸੀ।
Boota Singh Basi
President & Chief Editor