ਮੈਰੀਲੈਡ ( ਗਿੱਲ ) -ਮੈਰੀਲੈਡ ਦੀਆਂ ਪ੍ਰਾਇਮਰੀ ਚੋਣਾਂ ਤੋ ਬਾਅਦ ਹਰ ਜੇਤੂ ਏਸ਼ੀਅਨਾ ਦੇ ਉਪਾਸ਼ਕ ਬਣੇ ਹੋਏ ਹਨ।ਜਿੱਥੇ ਉਹ ਵੱਖ ਵੱਖ ਨੇਤਾਵਾਂ ਨਾਲ ਮਿਲ ਰਹੇ ਹਨ। ਉੱਥੇ ਉਹ ਅਪਨੀ ਜਿੱਤ ਉਪਰੰਤ ਅਪਨੇ ਕਮਿਸ਼ਨ ਵਿੱਚ ਵੀ ਲੈਣ ਲਈ ਗੱਲ ਬਾਤ ਕਰ ਰਹੇ ਹਨ। ਪਿਟਮੈਨ ਨੇ ਕਿਹਾ ਕਿ ਮੈ ਰਾਜਨੀਤਕ ਤਾ ਨਹੀਂ ਪਰ ਰਾਜਨੀਤਕਾਂ ਤੋ ਬਿਹਤਰ ਕਾਉਟੀ ਨੂੰ ਬਿਹਤਰ ਕਰਨ ਵਿੱਚ ਯੋਗਦਾਨ ਪਾਵਾਂਗਾ। ਉਹਨਾਂ ਦੱਸਿਆ ਕਿ ਪੰਜ ਸੋ ਏਕੜ ਵਿੱਚ ਬਣੇ ਹਸਪਤਾਲ ਨੂੰ ਮੁੜ ਵਧੀਆ ਬਣਾਉਣ ਲਈ ਗਵਰਨਰ ਨਾਲ ਗੱਲ-ਬਾਤ ਚਲ ਰਹੀ ਹੈ। ਜੇਕਰ ਇਹ ਹਸਪਤਾਲ ਸਟੇਟ ਕਾਉਟੀ ਨੂੰ ਦੇ ਦਿੰਦੀ ਹੈ। ਤਾ ਕਈ ਪ੍ਰੋਜੈਕਟ ਖੋਲੇ ਜਾ ਸਕਦੇ ਹਨ। ਜਿਨਾ ਵਿੱਚ ਵੋਮੈਨ ਸ਼ੈਲਟਰ ਤੇ ਮਾਨਸਿਕ ਲੈਬ ਨੂੰ ਪਹਿਲ ਕਦਮੀ ਦੇਵਾਗੇ। ਪਿਟਮੈਨ ਨੇ ਕਿਹਾ ਕਿ ਛੋਟੇ ਕਾਰੋਬਾਰੀਆਂ ਲਈ ਇਕ ਪ੍ਰੋਗਰਾਮ ਚਲਾਇਆ ਜਾਵੇਗਾ। ਜੋ ਕਾਰੋਬਾਰੀਆਂ ਲਈ ਮਦਦਗਾਰ ਹੋਵੇਗਾ। ਕਾਰੋਬਾਰੀ ਪੂਲਮਨੀ ਤਹਿਤ ਅਪਨੇ ਕਾਰੋਬਾਰ ਨੂੰ ਆਰਥਿਕ ਤੋਰ ਤੇ ਮਜ਼ਬੂਤ ਕਰ ਸਕਣਗੇ। ਜਿਹੜੇ ਕਾਰੋਬਾਰ ਨੁਕਸਾਨ ਵਿੱਚ ਹਨ ਜਾਂ ਕਰੋਨਾ ਕਰਕੇ ਬੰਦ ਹੋ ਗਏ ਹਨ। ਉਹਨਾਂ ਨੂੰ ਸਪੈਸ਼ਲ ਪੈਕਜ ਹੇਠ ਲਿਆਂਦਾ ਜਾਵੇਗਾ। ਮੀਟਿੰਗ ਦੁਰਾਨ ਡਾਕਟਰ ਸੁਰਿੰਦਰ ਸਿੰਘ ਗਿੱਲ ਸਕੱਤਰ ਜਨਰਲ ਸਿੱਖਸ ਆਫ ਯੂ ਐਸ ਏ ਤੇ ਗੁਰਚਰਨ ਸਿੰਘ ਗੁਰੂ ਪ੍ਰਧਾਨ ਵੱਲਡ ਯੂਨਾਇਟਿਡ ਗੁਰੂ ਨਾਨਕ ਫਾਊਡੇਸ਼ਨ ਨੇ ਪਿਟਮੈਨ ਕਾਊਟੀ ਅਗਜੈਕਟਿਵ ਦੇ ਭਵਿਖ ਦੇ ਸਾਰੇ ਫੰਡ ਜੁਟਾਉਣ ਵਾਕੇ ਸਮਾਗਮਾ ਵਿੱਚ ਸ਼ਮੂਲੀਅਤ ਦਾ ਭਰੋਸਾ ਦਿੱਤਾ । ਦੋਹਾ ਸ਼ਖ਼ਸੀਅਤ ਨੇ ਦਸਤਾਰਧਾਰੀ ਸਿੱਖ ਨੂੰ ਅਪਨੀ ਟੀਮ ਵਿੱਚ ਨਿਯੁਕਤੀ ਦੇਣ ਦੀ ਵਕਾਲਤ ਕੀਤੀ । ਜਿਸ ਤੇ ਪਿਟਮੈਨ ਨੇ ਭਰੋਸਾ ਪ੍ਰਗਟਾਇਆ ਹੈ।
Boota Singh Basi
President & Chief Editor