ਸਟੇਟ ਐਵਾਰਡੀ,ਸੈਂਟਰ ਹੈੱਡ ਟੀਚਰ ਸੁਖਵਿੰਦਰ ਸਿੰਘ ਧਾਮੀ ਦਾ ਕੀਤਾ ਗਿਆ ਸਨਮਾਨ

0
273
ਚੋਹਲਾ ਸਾਹਿਬ/ਤਰਨਤਾਰਨ,4 ਸਤੰਬਰ (ਨਈਅਰ) -ਸਰਕਾਰੀ ਐਲੀਮੈਂਟਰੀ ਸਕੂਲ ਚੋਹਲਾ ਸਾਹਿਬ (ਲੜਕੇ) ਦੇ ਸੈਂਟਰ ਹੈੱਡ ਟੀਚਰ ਅਤੇ ਸਟੇਟ ਐਵਾਰਡੀ ਸ.ਸੁਖਵਿੰਦਰ ਸਿੰਘ ਧਾਮੀ ਦਾ ਅੱਜ ਮੈਨੇਜਰ,ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਭਾਈ ਯੁਵਰਾਜ ਸਿੰਘ ਵੱਲੋਂ ਸਕੂਲ ਪਹੁੰਚ ਕੇ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ।ਇਸ ਮੌਕੇ ਗੱਲਬਾਤ ਕਰਦੇ ਹੋਏ ਮੈਨੇਜਰ ਸ.ਯੁਵਰਾਜ ਸਿੰਘ ਨੇ ਕਿਹਾ ਕਿ ਸੁਖਵਿੰਦਰ ਸਿੰਘ ਧਾਮੀ ਬਹੁਤ ਹੀ ਮਿਹਨਤੀ ਅਤੇ ਯੋਗ ਅਧਿਆਪਕ ਹਨ। ਇਨਾਂ ਦੀ ਸਾਰੀ ਸਰਵਿਸ ਇਸ ਗੱਲ ਦੀ ਗਵਾਹੀ ਭਰਦੀ ਹੈ। ਉਨ੍ਹਾਂ ਕਿਹਾ ਕਿ ਸੁਖਵਿੰਦਰ ਸਿੰਘ ਧਾਮੀ ਇੱਕ ਸਮਾਜ ਸੇਵੀ ਵੀ ਹਨ, ਜੋ ਸਮਾਜ ਨੂੰ ਵਾਤਾਵਰਣ ਨਾਲ ਪ੍ਰੇਮ ਪਾਉਣ ਲਈ ਉਤਸਾਹਿਤ ਕਰਦੇ ਹਨ ਅਤੇ ਗ਼ਰੀਬ ਬੱਚਿਆਂ ਦੀ ਪੜ੍ਹਾਈ ਲਈ ਹਰ ਜਰੂਰਤ ਪੂਰੀ ਕਰਦੇ ਰਹਿੰਦੇ ਹਨ।ਇਨ੍ਹਾਂ ਗੁਣਾਂ ਕਰਕੇ ਹੀ ਸ.ਧਾਮੀ ਨੂੰ ਪੰਜਾਬ ਸਰਕਾਰ ਵੱਲੋਂ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।ਸ.ਸੁਖਵਿੰਦਰ ਸਿੰਘ ਧਾਮੀ ਹੁਣ ਤਰੱਕੀ ਪ੍ਰਾਪਤ ਕਰਕੇ ਬਤੌਰ ਸੈਂਟਰ ਹੈੱਡ ਟੀਚਰ ਸਰਕਾਰੀ ਐਲੀਮੈਂਟਰੀ ਸਕੂਲ ਚੋਹਲਾ ਸਾਹਿਬ ਵਿਖੇ ਸੇਵਾ ਨਿਭਾ ਰਹੇ ਹਨ,ਜਿੱਥੇ ਇਨਾਂ ਵਰਗੇ ਮਿਹਨਤੀ ਅਤੇ ਦ੍ਰਿੜ ਇਰਾਦੇ ਵਾਲੇ ਮੁਖੀ ਦੀ ਬਹੁਤ ਲੋੜ ਸੀ। ਮੈਨੇਜਰ ਭਾਈ ਯੁਵਰਾਜ ਸਿੰਘ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ‘ਤੇ ਅਮਲ ਕਰਦੇ ਹੋਏ ਨਾਮ ਜਪੋ,ਕਿਰਤ ਕਰੋ ਅਤੇ ਵੰਡ ਛੱਕੋ ਦੇ ਸਿੱਧਾਂਤ ਤੇ ਖੜ੍ਹਨ ਦੀ ਲੋੜ ਹੈ ਤਾਂ ਜੋ ਅਸੀਂ ਆਪਣੇ ਮਨੁੱਖੀ ਜੀਵਨ ਦਾ ਫਾਇਦਾ ਲੈਦੇ ਹੋਏ ਸਮਾਜ ਦੇ ਚੰਗੇ ਨਾਗਰਿਕ ਹੋਣ ਦੇ ਫ਼ਰਜ਼ ਨਿਭਾ ਸਕੀਏ।ਇਸ ਮੌਕੇ ਉਨ੍ਹਾਂ ਦੇ ਨਾਲ ਵਿਸ਼ੇਸ਼ ਤੌਰ ‘ਤੇ ਹੈਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ, ਅਕਾਊਂਟੈਂਟ ਸੁਖਦੇਵ ਸਿੰਘ, ਭਾਈ ਰਸ਼ਪਾਲ ਸਿੰਘ, ਜਸਪਾਲ ਸਿੰਘ ਚੋਹਲਾ ਸਾਹਿਬ ਹਾਜਰ ਸਨ।

LEAVE A REPLY

Please enter your comment!
Please enter your name here