ਸਟੇਟ ਐਵਾਰਡ ਲਈ 10 ਅਕਤੂਬਰ ਤੱਕ ਬਿਨੈ ਪੱਤਰ ਦੇ ਸਕਦੇ ਹਨ ਦਿਵਿਆਂਗਜਨ- ਲਵਲੀਨ ਬੜਿੰਗ

0
478

ਮਲੇਰਕੋਟਲਾ (ਬੋਪਾਰਾਏ) :ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ ਵਿੱਤੀ ਸਾਲ 2021-22 ਦੌਰਾਨ ਯੋਗ ਦਿਵਿਆਂਗਜਨ ਵਿਅਕਤੀਆਂ, ਕਰਮਚਾਰੀਆਂ, ਖਿਡਾਰੀਆਂ ਅਤੇ ਸੰਸਥਾਵਾਂ, ਜਿਨ੍ਹਾਂ ਵੱਲੋਂ ਦਿਵਿਆਂਗਜਨ ਦੀ ਭਲਾਈ ਦੇ ਖੇਤਰ ਵਿਚ ਸ਼ਲਾਘਾਯੋਗ ਪ੍ਰਾਪਤੀਆਂ ਕੀਤੀਆਂ ਗਈਆਂ ਹੋਣ, ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕਰਨ ਲਈ ਵਿਚਾਰਿਆ ਜਾਣਾ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਡਾਕਟਰ ਲਵਲੀਨ ਬੜਿੰਗ ਨੇ ਦੱਸਿਆ ਕਿ ਇਸ ਸਬੰਧੀ ਮਲੇਰਕੋਟਲਾ ਦੇ ਚਾਹਵਾਨ ਦਿਵਿਆਂਗਜਨ 10 ਅਕਤੂਬਰ 2021 ਤੱਕ ਦਫ਼ਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਸੰਗਰੂਰ ਦੇ ਦਫਤਰ ਜ਼ੋ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੰਗਰੂਰ ਵਿਖੇ ਸਥਿਤ ਹੈ ਵਿਖੇ ਆਪਣੇ ਬਿਨੈ ਪੱਤਰ ਨਿੱਜੀ ਤੌਰ ‘ਤੇ ਦੇ ਸਕਦੇ ਹਨ ਜਾਂ ਰਜਿਸਟਰਡ ਪਾਰਸਲ ਰਾਹੀਂ ਭੇਜ ਸਕਦੇ ਹਨ।ਇਥੇ ਵਰਣਨਯੋਗ ਹੈ ਕਿ ਇਸ ਮਿਤੀ ਤੋਂ ਬਾਅਦ ਪ੍ਰਾਪਤ ਹੋਣ ਵਾਲੇ ਬਿਨੈ ਪੱਤਰ ਨੂੰ ਜਿਲ੍ਹਾ ਪੱਧਰੀ ਕਮੇਟੀ ਵਲੋਂ ਸਿਫ਼ਾਰਸ਼ ਲਈ ਨਹੀਂ ਕੀਤੀ ਜਾਵੇਗੀ ।

LEAVE A REPLY

Please enter your comment!
Please enter your name here