ਬਾਬਾ ਬਕਾਲਾ,ਸੁਖਵਿੰਦਰ ਬਾਵਾ
ਹਲਕਾ ਬਾਬਾ ਬਕਾਲਾ ਸਾਹਿਬ ਦੇ ਅੰਦਰ ਆਉਂਦੇ ਪਿੰਡ ਧੂਲਕਾ ਦੇ ਸਟੈਂਡਰਡ ਪਬਲਿਕ ਹਾਈ ਸਕੂਲ ਦੀਆਂ ਲੜਕੀਆਂ ਸੁਖਦੀਪ ਕੌਰ ਭਲਾਈਪੁਰ ਪੁਰਬਾ ਨੇ 635/650 ਅੰਕ ਲੈ ਕੇ ਜ਼ਿਲ੍ਹੇ ਵਿੱਚੋ ਛੇਵਾਂ ਤੇ ਪੰਜਾਬ ਵਿਚੋਂ ਤੇਰਵਾਂ ਸਥਾਨ ਤਰਨਜੀਤ ਕੌਰ ਨੇ 634/650 ਅੰਕ ਲੈ ਕੇ ਜ਼ਿਲੇ ਵਿੱਚੋਂ 9ਵਾਂ ਅਤੇ ਪੰਜਾਬ ਵਿੱਚੋਂ ਚੌਦਵਾਂ ਸਥਾਨ ਹਾਸਿਲ ਕੀਤਾ। ਸਕੂਲ ਦੇ ਸਟਾਫ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਖੁਸ਼ੀ ਮਨਾਈ ਅਤੇ ਲੱਡੂ ਵੰਡੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਚਰਨਜੀਤ ਹੁੰਦਲ ਅਤੇ ਪ੍ਰਿੰਸੀਪਲ ਅਮਨਪ੍ਰੀਤ ਕੌਰ ਨੇ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਇਸ ਮੌਕੇ ਅਧਿਆਪਕ ਰਣਧੀਰ ਸਿੰਘ ਕਾਲੇਕੇ, ਜਤਿੰਦਰ ਕੌਰ,ਜਗਦੀਪ ਸਿੰਘ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ
Boota Singh Basi
President & Chief Editor