ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਸੰਚਾਲਿਤ ਸੰਸਥਾ ਸ਼੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਦੇ ਐਨ.ਐਸ.ਐਸ ਵਿਭਾਗ ਵੱਲੋਂ ਓ.ਐਸ.ਡੀ ਮੈਡਮ ਡਾ. ਤੇਜਿੰਦਰ ਕੌਰ ਸ਼ਾਹੀ ਦੀ ਅਗਵਾਈ ਹੇਠ ‘ਸਵੱਛਤਾ ਹੀ ਸੇਵਾ – ਸਵੱਛਤਾ ਅਭਿਆਨ ‘ ਚਲਾਇਆ ਗਿਆ ਅਤੇ ਪ੍ਰੋਗਰਾਮ ਅਫ਼ਸਰ ਪ੍ਰੋ. ਕਰਮਬੀਰ ਸਿੰਘ ਅਤੇ ਪ੍ਰੋ ਹਰਪ੍ਰੀਤ ਕੌਰ ਦੀ ਦੇਖ ਰੇਖ ਵਿੱਚ ਕਾਲਜ ਕੈਂਪਸ ਵਿੱਚ ਸਵੱਛਤਾ ਮੁਹਿੰਮ ਤਹਿਤ ਇੱਕ ਰੋਜ਼ਾ ਐਨ.ਐਸ.ਐਸ ਕੈਂਪ ਲਗਾਇਆ ਗਿਆ। ਐਨ.ਐਸ.ਐਸ ਵਲੰਟੀਅਰਜ਼ ਨੂੰ ਪ੍ਰੋਗਰਾਮ ਅਫ਼ਸਰ ਪ੍ਰੋ. ਕਰਮਬੀਰ ਸਿੰਘ ਅਤੇ ਪ੍ਰੋ ਹਰਪ੍ਰੀਤ ਕੌਰ ਨੇ ਸਫ਼ਾਈ ਦਾ ਮਹੱਤਵ ਸਮਝਾਉਂਦੇ ਹੋਏ ਕਿਹਾ ਕਿ ਤਨ ਤੇ ਮਨ ਦੋਨਾਂ ਦੀ ਸਵੱਛਤਾ ਦਾ ਹੋਣਾ ਜ਼ਰੂਰੀ ਹੈ ਅਤੇ ਇਸ ਨਾਲ ਹੀ ਅਸੀਂ ਆਪਣੇ ਸਮਾਜ ਨੂੰ ਸੋਹਣਾ ਬਣਾ ਸਕਦੇ ਹਾਂ। ਇਸ ਮੌਕੇ ਵਿਦਿਆਰਥੀਆਂ ਵੱਲੋਂ ਕਾਲਜ ਵਿੱਚ ਫੁੱਲਾਂ ਦੇ ਬੂਟੇ ਲਗਾਏ ਗਏ ਅਤੇ ਕੈਂਪਸ ਅਤੇ ਲਾਇਬ੍ਰੇਰੀ ਦੀ ਸਫਾਈ ਕੀਤੀ। ਇਸ ਮੌਕੇ ਓ.ਐਸ.ਡੀ ਡਾ.ਤੇਜਿੰਦਰ ਕੌਰ ਸ਼ਾਹੀ ਨੇ ਕਿਹਾ ਕਿ ਸਵੱਛ ਹੋਣ ਨਾਲ ਅਸੀਂ ਨਿਰੋਗ ਰਹਿ ਸਕਦੇ ਹਾਂ। ਤੰਦਰੁਸਤ ਸਰੀਰ ਤਾਂ ਹੀ ਸੰਭਵ ਹੈ ਜੇ ਅਸੀਂ ਸਾਫ਼ – ਸੁਥਰੇ ਮਾਹੌਲ ਵਿੱਚ ਰਹਾਂਗੇ। ਸਫ਼ਾਈ ਦੀ ਮਹੱਤਤਾ ਨੂੰ ਦਰਸਾਉਂਦਾ ਇਹ ਕੈਂਪ ਯਾਦਗਾਰੀ ਹੋ ਨਿਬੜਿਆ। ਇਸ ਮੌਕੇ ਐਨ.ਐਸ.ਐਸ ਟੀਮ ਵਿੱਚੋਂ ਪ੍ਰੋਗਰਾਮ ਅਫ਼ਸਰ ਪ੍ਰੋ. ਕਰਮਬੀਰ ਸਿੰਘ ਅਤੇ ਪ੍ਰੋ ਹਰਪ੍ਰੀਤ ਕੌਰ ਤੋਂ ਇਲਾਵਾ ਪ੍ਰੋ.ਹੀਰਾ ਲਾਲ, ਪ੍ਰੋ. ਰੋਹਿਤ ਗੁਪਤਾ ਅਤੇ ਪ੍ਰੋ.ਪਲਵਿੰਦਰ ਕੌਰ ਆਦਿ ਹਾਜ਼ਰ ਸਨ।
Boota Singh Basi
President & Chief Editor