ਸਠਿਆਲਾ ਕਾਲਜ ਵਿਖੇ ਐਮ.ਕਾਮ ਕੋਰਸ ਦੀਆਂ ਕਲਾਸਾਂ ਸ਼ੁਰੂ

0
172

ਅੰਮ੍ਰਿਤਸਰ,ਰਾਜਿੰਦਰ ਰਿਖੀ
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਸੰਚਾਲਿਤ ਸੰਸਥਾ ਸ਼੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਵਿਖੇ ਮਾਨਯੋਗ ਉਪਕੁਲਪਤੀ ਡਾ.ਜਸਪਾਲ ਸਿੰਘ ਸੰਧੂ ਵਲੋਂ ਵਿਦਿਆਰਥੀਆਂ ਦੀ ਆਮਦ ਵਧਾਉਣ ਲਈ ਨਵੇਂ ਕੋਰਸਾਂ ਨੂੰ ਪਰਵਾਨਗੀ ਦਿੱਤੀ ਗਈ ਸੀ। ਇਸ ਤਹਿਤ ਕਾਲਜ ਦੇ ਓ.ਐਸ.ਡੀ ਡਾ. ਤੇਜਿੰਦਰ ਕੌਰ ਸ਼ਾਹੀ ਦੀ ਯੋਗ ਅਗਵਾਈ ਵਿੱਚ ਕਾਲਜ ਦੇ ਕਾਮਰਸ ਵਿਭਾਗ ਦੇ ਅਥੱਕ ਯਤਨਾਂ ਸਦਕਾ ਐਮ.ਕਾਮ ਕੋਰਸ ਵਿੱਚ ਖੂਬ ਦਾਖਲੇ ਹੋਏ। ਅੱਜ ਕਾਲਜ ਦੇ ਓਐਸਡੀ ਡਾ. ਤੇਜਿੰਦਰ ਕੌਰ ਸ਼ਾਹੀ ਵੱਲੋਂ ਪੋਸਟ- ਗਰੈਜੂਏਟ ਵਿਭਾਗ ਕਾਮਰਸ ਦਾ ਉਦਘਾਟਨ ਕੀਤਾ ਗਿਆ ਅਤੇ ਐੱਮ.ਕਾਮ ਦੀ ਕਲਾਸ ਵਿੱਚ ਦਾਖ਼ਲ ਹੋਏ ਵਿਦਿਆਰਥੀਆਂ ਦਾ ਸੁਆਗਤ ਕਰਕੇ ਮੂੰਹ ਮਿੱਠਾ ਕਰਵਾਇਆ ਗਿਆ। ਕਾਮਰਸ ਵਿਭਾਗ ਦੇ ਮੁਖੀ ਪ੍ਰੋ. ਰਾਜਨ ਬੇਦੀ ਨੇ ਦੱਸਿਆ ਕਿ ਅੱਜ ਤੋਂ ਐਮ. ਕਾਮ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਹਨ ਅਤੇ ਇਹ ਸਭ ਕਾਮਰਸ ਵਿਭਾਗ ਦੇ ਪ੍ਰੋ. ਹੀਰਾ ਲਾਲ ਅਤੇ ਪ੍ਰੋ. ਹਰਪ੍ਰੀਤ ਕੌਰ ਦੀ ਮੇਹਨਤ ਸਦਕਾ ਦੀ ਸੰਭਵ ਹੋ ਸਕਿਆ ਹੈ। ਉਹਨਾਂ ਓਐਸਡੀ ਮੈਡਮ ਦਾ ਧੰਨਵਾਦ ਵੀ ਕੀਤਾ ਕਿ ਕਾਲਜ ਵਿੱਚ ਪਹਿਲਾ ਮਾਸਟਰ ਡਿਗਰੀ ਕੋਰਸ ਉਹਨਾਂ ਦੇ ਵਿਭਾਗ ਦੇ ਝੋਲੀ ਪਾਇਆ ਹੈ, ਜਿਸ ਨਾਲ ਕਾਲਜ ਦੇ ਵਿਦਿਆਰਥੀ ਆਪਣੇ ਹੀ ਕਾਲਜ ਵਿਚ ਰਹਿ ਕੇ ਮਾਸਟਰ ਡਿਗਰੀ ਕਰ ਸਕਣਗੇ ਅਤੇ ਲਾਗਲੇ ਪਿੰਡਾਂ ਦੇ ਵਿਦਿਆਰਥੀਆਂ ਨੂੰ ਦੂਰ ਦੁਰਾਡੇ ਸਫ਼ਰ ਕਰਕੇ ਪੜ੍ਹਨ ਜਾਣ ਤੋਂ ਰਾਹਤ ਮਿਲੇਗੀ। ਇਸ ਮੌਕੇ ਪ੍ਰੋ. ਸਤਬੀਰ ਸਿੰਘ ਮੱਤੇਵਾਲ, ਐਨਐਸਐਸ ਦੇ ਪ੍ਰੋਗਰਾਮ ਅਫਸਰ ਪ੍ਰੋ. ਕਰਮਬੀਰ ਸਿੰਘ, ਐਨਸੀਸੀ ਦੇ ਇੰਚਾਰਜ ਡਾ.(ਲੈਫ) ਹਰਸਿਮਰਨ ਕੌਰ ਤੋਂ ਇਲਾਵਾ ਪ੍ਰੋ.ਅਰੁਣ ਗੋਸਾਈਂ ਅਤੇ ਪ੍ਰੋ.ਰਾਬੀਆ ਅਰੋੜਾ ਮੌਜੂਦ ਸਨ।

LEAVE A REPLY

Please enter your comment!
Please enter your name here