ਸਤਨਾਮ ਸਿੰਘ ਗਿੱਲ ਪ੍ਰੈੱਸ ਫੀਲਡ ਜਰਨਲਿਸਟ ਐਸੋਸੀਏਸ਼ਨ ਦੇ ਮਾਝਾ ਜੋਨ ਦੇ ਸਰਪ੍ਰਸਤ ਨਿਯੁਕਤ

0
165
ਚੋਹਲਾ ਸਾਹਿਬ/ਤਰਨਤਾਰਨ,23 ਅਗਸਤ (ਰਾਕੇਸ਼ ਨਈਅਰ) -ਸੂਬਾ ਪੰਜਾਬ ਦੇ ਸਾਰੇ ਪੱਤਰਕਾਰ ਭਾਈਚਾਰੇ ਨੂੰ  ਇਕਮੁੱਠ ਕਰਨ ਦੇ ਮੰਤਵ ਨਾਲ ਲਗਾਤਾਰ ਪਿਛਲੇ ਸੱਤ ਸਾਲਾਂ ਤੋਂ ਕੰਮ ਕਰ ਰਹੀ ਟੀਮ ਵੱਲੋਂ ਲਗਾਤਾਰ ਪੱਤਰਕਾਰ ਭਾਈਚਾਰੇ ਦੀਆਂ ਮੁਸ਼ਕਿਲਾਂ ਨੂੰ  ਹੱਲ ਕਰਵਾਉਣ ਅਤੇ ਪੱਤਰਕਾਰੀ ਦੇ ਖੇਤਰ ਦੇ ਸਨਮਾਨ ਨੂੰ  ਬਰਕਰਾਰ ਰੱਖਣ ਲਈ ਕੰਮ ਕਰ ਰਹੀ ਪ੍ਰੈੱਸ ਫੀਲਡ ਜਰਨਲਿਸਟ ਐਸੋਸੀਏਸਨ ਵੱਲੋਂ ਬਹੁਤ ਹੀ ਹੋਣਹਾਰ ਅਤੇ ਸਮਾਜ ਚਿੰਤਕ ਸਤਨਾਮ ਸਿੰਘ ਯੋਧਾ ਗਿੱਲ ਨੂੰ  ਮਾਝਾ ਜੋਨ ਦਾ ਸਰਪ੍ਰਸਤ ਨਿਯੁਕਤ ਕੀਤਾ ਗਿਆ ਹੈ | ਨਿਯੁਕਤੀ ਮੌਕੇ ਪ੍ਰੈੱਸ ਫੀਲਡ ਜਰਨਲਿਸਟ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਹਰਪ੍ਰੀਤ ਸਿੰਘ ਸਿੰਦਬਾਦ ਵੱਲੋਂ ਸਤਨਾਮ ਸਿੰਘ ਗਿੱਲ ਨੂੰ  ਜੀ ਆਇਆ ਆਖਦਿਆਂ ਸਨਮਾਨਿਤ ਕੀਤਾ | ਸੂਬਾ ਪ੍ਰਧਾਨ ਹਰਪ੍ਰੀਤ ਸਿੰਘ ਸਿੰਦਬਾਦ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਦਾ ਮੁੱਖ ਮਕਸਦ ਪੱਤਰਕਾਰਾਂ ਦੇ ਮਾਣ ਸਨਮਾਨ ਨੂੰ  ਲਗਾਤਾਰ ਬਹਾਲ ਰਖਵਾਉਣਾ ਅਤੇ ਪੱਤਰਕਾਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ  ਸਰਕਾਰਾਂ ਵੱਲੋਂ ਮੁਲਾਜਮਾਂ ਦੀ ਤਰਜ ‘ਤੇ ਸਹੂਲਤਾਂ ਦਿਵਾਉਣਾ ਹੈ ਜਿਸ ਲਈ ਉਹ ਖਾਕਾ ਤਿਆਰ ਕਰ ਰਹੇ ਹਨ | ਇਸ ਮੌਕੇ ‘ਤੇ ਵਿਸ਼ੇਸ਼ ਤੌਰ ‘ਤੇ ਮੁੱਖ ਸਲਾਹਕਾਰ ਬਿਕਰਮਜੀਤ ਸਿੰਘ ਸਾਹਿਲ, ਪ੍ਰੈੱਸ ਸਕੱਤਰ ਇੰਦਰਜੀਤ, ਸਪੋਕਸਮੈਨ ਅਭਿਸ਼ੇਕ ਜੋਸ਼ੀ ਵੀ ਮੌਜੂਦ ਸਨ | ਉਕਤ ਅਹੁਦੇਦਾਰਾਂ ਦੀ ਹਾਜ਼ਰੀ ਵਿੱਚ ਐਸੋਸੀਏਸ਼ਨ ਦੇ ਨਵ-ਨਿਯੁਕਤ ਮਾਝਾ ਜੋਨ ਦੇ ਸਰਪ੍ਰਸਤ ਸਤਨਾਮ ਸਿੰਘ ਯੋਧਾ ਗਿੱਲ ਵੱਲੋਂ ਬਹੁਤ ਹੀ ਸੁਹਿਰਦਤਾ ਨਾਲ ਵਿਚਾਰ ਕਰਦਿਆਂ ਪੱਤਰਕਾਰ ਭਾਈਚਾਰੇ ਨੂੰ  ਇਕਮੁੱਠ ਰਹਿਣ ਦੀ ਗੱਲ ਆਖੀ ਅਤੇ ਐਸੋਸੀਏਸ਼ਨ ਦੀ ਪ੍ਰਗਤੀ ਅਤੇ ਮਜਬੂਤੀ ਨੂੰ  ਬਣਾਈ ਰੱਖਣ ਲਈ ਹਰ ਤਰ੍ਹਾਂ ਦੇ ਸਾਥ ਦੇਣ ਲਈ ਸਹਿਮਤੀ ਦਿੱਤੀ ।

LEAVE A REPLY

Please enter your comment!
Please enter your name here