ਸਤਨਾਮ ਸਿੰਘ ਮਾਹਲਾ ਮੁੜ ਸੰਸਥਾ ਦੇ ਮਾਝਾ ਜੋਨ ਦੇ ਚੇਅਰਮੈਨ ਵਜੋਂ ਹੋਏ ਬਹਾਲ

0
201
ਜਥੇਬੰਦਕ ਢਾਂਚੇ ‘ਚ ਜ਼ਿਲ੍ਹਾਵਾਰ ਬਹਾਲੀ ਸੁਰੂ: ਗਿੱਲ
ਮਾਝਾ ਜੋਨ ਦੀ ਵਰਕਿੰਗ ਕਮੇਟੀ ‘ਚ ਕੀਤੀਆਂ ਕਈ ਨਾਮਜ਼ਦਗੀਆਂ
ਤਰਨਤਾਰਨ,1 ਨਵੰਬਰ (ਰਾਕੇਸ਼ ਨਈਅਰ ‘ਚੋਹਲਾ’)
ਕੌਮੀਂ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ (ਰਜਿ.) ਦੇ ਸੁਪਰੀਮੋ ਸ.ਸਤਨਾਮ ਸਿੰਘ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੰਸਥਾ ਦੇ ਜੱਥੇਬੰਦਕ ਢਾਂਚੇ ਚ ਫੇਰਬਦਲ ਕਰਦੇ ਹੋਏ,ਸ.ਸਤਨਾਮ ਸਿੰਘ ਮਾਹਲਾ ਨੂੰ ਚੇਅਰਮੈਨ ਮਾਝਾ ਜੋਨ ਮੁੜ ਤੋਂ ਨਿਯੁਕਤ ਕਰ ਦਿੱਤਾ ਹੈ।
ਉਹਨਾਂ ਨੇ ਦੱਸਿਆ ਕਿ ਸ.ਹਰਭਜਨ ਸਿੰਘ ਐਮਾਕਲਾਂ,ਸੰਦੀਪ ਸਿੰਘ ਮੰਨਣ,ਸ.ਬੀਰ ਸਿੰਘ ਖਾਲਸਾ,ਸ.ਦਰਸ਼ਨ ਸਿੰਘ,ਕਾਬਲ ਸਿੰਘ,ਦਿਲਬਾਗ ਸਿੰਘ, ਬਾਬਾ ਸਤਨਾਮ ਸਿੰਘ ਮੰਨਣ,ਹੀਰਾ ਸਿੰਘ,ਗੁਰਜੰਟ ਸਿੰਘ, ਮਨਜਿੰਦਰ ਸਿੰਘ ਮੰਨਣ, ਜਗੀਰ ਸਿੰਘ,ਜੀਤਾ ਸਿੰਘ,ਸਮਸ਼ੇਰ ਸਿੰਘ,ਜਸ਼ਨਦੀਪ ਸਿੰਘ,ਸ਼ਿੰਦਾ ਸਿੰਘ ਆਦਿ ਨੂੰ ਸੰਸਥਾ ਦੀ ਮਾਝਾ ਜੋਨ ਕਮੇਟੀ ‘ਚ ਬਤੌਰ ਵਰਕਿੰਗ ਮੈਂਬਰ ਨਾਮਜ਼ਦ ਕਰ ਦਿੱਤਾ ਹੈ।
ਉਹਨਾਂ ਨੇ ਦੱਸਿਆ ਕਿ ਸਤਨਾਮ ਸਿੰਘ ਮੰਨਣ ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਕੋਆਰਡੀਨੇਟਰ ਵਜੋਂ ਵੀ ਸੇਵਾਂਵਾਂ ਨਿਭਾਉਣਗੇ।
ਇਕ ਸਵਾਲ ਦੇ ਜਵਾਬ ਚ ਸ.ਸਤਨਾਮ ਸਿੰਘ ਗਿੱਲ ਨੇ ਕਿਹਾ ਕਿ ਨਿਯਮਾਂ ਅਨੁਸਾਰ ਢਾਂਚਾ ਭੰਗ ਕਰ ਦਿੱਤਾ ਗਿਆ ਸੀ,ਹੁਣ ਜ਼ਿਲ੍ਹਾਵਾਰ ਢਾਂਚਾ ਬਹਾਲ ਕਰ ਰਹੇ ਹਨ।ਇਕ ਸਵਾਲ ਦੇ ਜਵਾਬ ਚ ਉਹਨਾਂ ਨੇ ਕਿਹਾ ਕਿ ਸਾਡਾ ਟੀਚਾ ਸਰਕਾਰ ਦੀਆਂ ਕਲਿਆਣਕਾਰੀ ਯੋਜਨਾਵਾਂ ਨੂੰ ਲੋੜਵੰਦਾਂ ਤੱਕ ਪਹੁੰਚਾਉਣਾ ਅਤੇ ਲੋਕਾਂ ਨਾਲ ਹੋ ਰਹੀ ਬੇਇਨਸਾਫ਼ੀ ਨੂੰ ਰੋਕਣਾ ਹੈ।ਇਸ ਮੌਕੇ ਸੂਬਾ ਸੈਕਟਰੀ ਗੋਪਾਲ ਸਿੰਘ ਉਮਰਾਨੰਗਲ,ਪੀਏ ਗੁਰਪ੍ਰੀਤ ਸਿੰਘ ਖਾਲਸਾ, ਹਲਕਾ ਬਾਬਾ ਬਕਾਲਾ ਯੂਥ ਪ੍ਰਧਾਨ ਅੰਮ੍ਰਿਤਪਾਲ ਸਿੰਘ ਕਲਿਆਣ ਆਦਿ ਹਾਜਰ ਸਨ।

LEAVE A REPLY

Please enter your comment!
Please enter your name here