ਸਤਿੰਦਰਜੀਤ ਸਿੰਘ ਛੱਜਲਵੱਡੀ ਸਾਥੀਆਂ ਸਮੇਤ ਆਉਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਪਿੰਡਾਂ ਦੇ ਦੌਰੇ ਕਰਦੇ ਹੋਏ। ਫੋਟੋ: ਯੋਗੇਸ਼ ਬਾਬਾ ਬਕਾਲਾ

0
363

ਪੰਜਾਬ ਸਰਕਾਰ ਮਾਲ ਪਟਵਾਰੀਆਂ ਦੀਆਂ ਜਾਇਜ਼ ਮੰਗਾਂ ਵੱਲ ਦੇਵੇ ਧਿਆਨ- ਫੱਤੂਭੀਲਾ
ਬਾਬਾ ਬਕਾਲਾ ਸਾਹਿਬ, (ਯੋਗੇਸ਼ ਕੁਮਾਰ)- ਇਥੇ ਰੈਵੀਨਿਊ ਪਟਵਾਰ ਯੂਨੀਅਨ ਬਾਬਾ ਬਕਾਲਾ ਸਾਹਿਬ ਦੀ ਜਰੂਰੀ ਇਕੱਤਰਤਾ ਤਹਿਸੀਲ ਪ੍ਰਧਾਨ ਤਰਸੇਮ ਸਿੰਘ ਫੱਤੂਭੀਲਾ ਦੀ ਪ੍ਰਧਾਨਗੀ ਹੇਠ ਹੋਈ, ਮੀਟਿੰਗ ਦੌਰਾਨ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਪੰਜਾਬ ਬਾਡੀ ਨੂੰ ਵਿਸਵਾਸ਼ ਦਿਵਾਉਣ ਵਾਲੀਆਂ ਮੰਗਾਂ ਤਰੁੰਤ ਪ੍ਰਵਾਨ ਕੀਤੀਆਂ ਜਾਣ। ਇਸ ਤੋਂ ਇਲਾਵਾ ਜਥੇਬੰਦੀ ਨੇ ਪਟਵਾਰੀਆਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਦਾ ਹੱਲ ਕੱਢਣ ਲਈ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਸਰਕਾਰ ਤੋਂ ਇਹ ਵੀ ਮੰਗ ਕੀਤੀ ਗਈ ਕਿ ਜਲਦੀ ਤੋਂ ਜਲਦੀ ਜਥੇਬੰਦੀਆਂ ਦੀਆਂ ਬਕਾਇਆ ਰਹਿੰਦੀਆਂ ਮੰਗਾਂ ਮੰਨੀਆਂ ਜਾਣ ਅਤੇ ਇੰਨ੍ਹਾਂ ਨੂੰ ਜਲਦੀ ਤੋਂ ਜਲਦੀ ਲਾਗੂ ਵੀ ਕੀਤਾ ਜਾਵੇ। ਮੀਟਿੰਗ ਦੌਰਾਨ ਨਵੇ ਪਦਉਨਤ ਹੋਏ ਕਾਨੂੰਗੋਜ਼ ਹਰਵਿੰਦਰ ਸਿੰਘ ਬੁੱਟਰ ਤੇ ਗੁਰਇਕਬਾਲ ਸਿੰਘ ਨੂੰ ਜਥੇਬੰਦੀ ਵੱਲੋਂ ਸਨਮਾਨਿਤ ਕੀਤਾ ਗਿਆ। ਅੱਜ ਦੀ ਮੀਟਿੰਗ ’ਚ ਰਣਜੀਤ ਸਿੰਘ ਕਾਨੂੰਗੋ, ਕੁਲਵਿੰਦਰ ਸਿੰਘ ਜਨਰਲ ਸਕੱਤਰ, ਵਰਿੰਦਰਪਾਲ ਸਿੰਘ ਖਜ਼ਾਨਚੀ, ਰਛਪਾਲ ਸਿੰਘ ਜਲਾਲਉਸਮਾਂ ਜ਼ਿਲਾ ਨੁਮਾਇੰਦਾ, ਸੁਖਦੇਵ ਰਾਜ ਸੀਨੀ.ਮੀਤ.ਪ੍ਰਧਾਨ, ਅੰਗਰੇਜ਼ ਸਿੰਘ, ਪ੍ਰਿੰਸਜੀਤ ਸਿੰਘ, ਦਵਿੰਦਰ ਸਿੰਘ, ਸੁਰਿੰਦਰ ਸਿੰਘ, ਗੁਰਮੇਜ਼ ਸਿੰਘ, ਹਰਜਿੰਦਰ ਸਿੰਘ, ਰਵਿੰਦਰ ਸਿੰਘ, ਸਤਪਾਲ ਸਿੰਘ, ਜਸਵਿੰਦਰ ਸਿੰਘ, ਬਲਵਿੰਦਰ ਸਿੰਘ ਜਗਜੀਤ ਸਿੰਘ, ਮੇਹਰਬਾਨ ਸਿੰਘ, ਮਨਪ੍ਰੀਤ ਸਿੰਘ, ਜਸਕੀਰਤ ਸਿੰਘ, ਹਰਪ੍ਰੀਤ ਸਿੰਘ, ਪ੍ਰਭਜੋਤ ਸਿੰਘ, ਗੋਰਵ ਮੰਨਣ, ਗੁਰਦੇਵ ਸਿੰਘ, ਬਲਰਾਜ ਸਿੰਘ, ਸ਼ੁਭਪ੍ਰੀਤ ਕੌਰ ਤੇ ਸ਼ਰਨਜੀਤ ਕੌਰ ਆਦਿ ਪਟਵਾਰੀ ਹਾਜ਼ਰ ਸਨ।

LEAVE A REPLY

Please enter your comment!
Please enter your name here