ਸਤਿ ਸ੍ਰੀ ਅਕਾਲ ਜੀ। ਕਿਰਪਾ ਕਰਕੇ ਇਹ ਲਿਖਤ ਛਾਪਣੀ ਜੀ, ਪਹਿਲਾ ਭੇਜੀ ਗਈ ਲਿਖਤ ਵਿੱਚ ਕੁਝ ਗਲਤੀ ਸੀ ਜੀ।
ਪਹਿਲੀ ਵਰ੍ਹੇਗੰਢ ਤੇ ਵਿਸ਼ੇਸ਼!
ਕੌਮਾਂਤਰੀ ਪੰਜਾਬੀ ਕਾਫ਼ਲਾ ਇਟਲੀ ਨੇ 12/07/26 ਨੂੰ ਔਨਲਾਈਨ ਲਾਈਵ ਕਵੀ ਦਰਬਾਰ ‘ਕਲਾਮ ਪੇਸ਼ ਹੈ’ ਕਰਵਾ ਕੇ ਆਪਣੀ ਪਹਿਲੀ ਵਰ੍ਹੇਗੰਢ ਬੜੀ ਧੂਮਧਾਮ ਨਾਲ ਮਨਾਈ। ਇਸ ਕਵੀ ਦਰਬਾਰ ਵਿੱਚ ਪੰਜਾਬ, ਰਾਜਸਥਾਨ, ਦਿੱਲੀ, ਬੰਬੇ, ਇਟਲੀ, ਜਰਮਨੀ, ਇੰਗਲੈਂਡ, ਅਫਰੀਕਾ, ਕੈਨੇਡਾ ਤੋਂ ਵੱਖ ਵੱਖ ਕਵੀ ਕਵਿਤਰੀਆਂ ਨੇ ਭਾਗ ਲਿਆ। ਇਸ ਵਿੱਚ ਕਵਿਤਾਵਾਂ, ਗੀਤ, ਗ਼ਜ਼ਲ ਦੇ ਵੱਖ ਵੱਖ ਰੰਗ ਪੇਸ਼ ਕੀਤੇ ਗਏ। ਇਸ ਵਿੱਚ ਖਾਸ ਵਿਸ਼ੇ ਸਨ ਮਾਂ ਦੀ ਮਮਤਾ, ਭਾਈ ਮਨੀ ਸਿੰਘ ਜੀ ਦੀ ਸ਼ਹੀਦੀ, ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦਾ ਮਨੁੱਖੀ ਅਧਿਕਾਰਾਂ ਲਈ ਲੜਨਾ, ਕੌਮਾਂਤਰੀ ਪੰਜਾਬੀ ਕਾਫ਼ਲਾ ਦੀਆਂ ਪ੍ਰਾਪਤੀਆਂ ਤੇ ਭਵਿੱਖ ਲਈ ਉਦੇਸ਼, ਨਿੱਕੀਆਂ ਬੱਚੀਆਂ ਨਾਲ ਹੁੰਦੇ ਬਲਾਤਕਾਰ ਦੀ ਗੱਲ, ਰੰਗਲੇ ਪੰਜਾਬ ਦੀ ਗੱਲ ਤੇ ਮਹਿਮਾ, ਪਤੀ ਦੇ ਵਿਛੋੜੇ ਤੋਂ ਬਾਅਦ ਕਲਮ ਚੁੱਕਣ ਦੀ ਗੱਲ, ਬੀਤੇ ਤੇ ਪਛਤਾਵਾ ਕਾਹਦਾ, ਪੌਣ ਪਰਿੰਦੇ ਲੋਚਦੇ ਪਾਉਣਾ ਇੱਕ ਅਸਮਾਨ ਦੀ ਗੱਲ,
ਸਾਥੀ ਬਣਕੇ ਅਕਸਰ ਮੈਨੂੰ ਇੰਝ ਸਤਾਉਂਦੇ ਗ਼ਮਾਂ ਦੀ ਗੱਲ, ਗੱਲ ਭੁੱਲਣ ਵਾਲੀ ਹੁੰਦੀ, ਸਤਲੁਜ ਦੀਆਂ ਲਹਿਰਾਂ ਦੇ ਵਿੱਚੋਂ ਅੱਜ ਵੀ ਆਉਣ ਅਵਾਜ਼ਾਂ, ਧੰਨ ਧੰਨ ਪੰਜਵੇਂ ਗੁਰੂ ਤੇਰਾ ਵੇਖਿਆ ਸੀ ਸਿਦਕ ਕਮਾਲ ਦਾ ਆਦਿ ਖਾਸ ਵਿਸ਼ਿਆਂ ਤੇ ਕਵਿਤਾਵਾਂ, ਗੀਤ ਤੇ ਗਜ਼ਲਾਂ ਗਾ ਕੇ ਸਭ ਨੇ ਮਹਿਫ਼ਲ ਨੂੰ ਖੁਸ਼ੀਆਂ ਦੇ ਮਾਹੌਲ ਵਿੱਚ ਰੰਗਿਆ।
ਕਾਫ਼ਲੇ ਦੇ ਜਨਰਲ ਸਕੱਤਰ ਪ੍ਰਸਿੱਧ ਗ਼ਜ਼ਲਗੋ ਮੁਖਤਾਰ ਸਿੰਘ ਚੰਦੀ ਜੀ ਸੁਲਤਾਨ ਪੁਰ ਲੋਧੀ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸੰਭਾਲਣ ਸਾਰ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਹਿਲੀ ਵਰ੍ਹੇਗੰਢ ਦੀ ਵਧਾਈ ਦਿੱਤੀ ਤੇ ਮੰਚ ਸੰਚਾਲਨ ਸ਼ੁਰੂ ਕਰਨ ਸਾਰ ਇੱਕ ਬਹੁਤ ਪਿਆਰਾ ਸ਼ੇਅਰ ਅਰਜ਼ ਕੀਤਾ ਤੇ ਸਾਰੇ ਸਾਲ ਵਿੱਚ ਕਾਫ਼ਲੇ ਵਲੋਂ ਕੀਤੇ ਗਏ ਸਫਲ ਲਾਈਵ ਪ੍ਰੋਗਰਾਮਾਂ ਦਾ ਵੇਰਵਾ ਕੁਝ ਇਸ ਤਰ੍ਹਾਂ ਦਿੱਤਾ।
1. 10 ਵਾਰ ਕਵੀ ਦਰਬਾਰ ‘ਕਲਾਮ ਪੇਸ਼ ਹੈ’
2. 4 ਵਾਰ ਵਿਸੇਸ਼ ਮੁਲਾਕਾਤ ‘ਦਿਲ ਦੇ ਵਰਕੇ ਫੋਲ’
3. 5 ਵਾਰ ਪੁਸਤਕ ਪੜਚੋਲ ‘ਅੱਖਰ ਬੋਲਦੇ ਨੇ’
4. 4 ਵਾਰ ਕਹਾਣੀ ਦਰਬਾਰ ‘ਹੱਡ ਬੀਤੀਆਂ ਜੱਗ ਬੀਤੀਆਂ’
ਇਸ ਕਵੀ ਦਰਬਾਰ ਵਿੱਚ ਕਾਫ਼ਲਾ ਪ੍ਰਧਾਨ ਪ੍ਰਸਿੱਧ ਨਾਵਲਕਾਰ ਬਿੰਦਰ ਕੋਲੀਆਂ ਵਾਲ ਇਟਲੀ ਜੀ ਨੇ ਸਭ ਨੂੰ ਜੀ ਆਇਆਂ ਆਖਿਆ ਤੇ ਪਹਿਲੀ ਵਰ੍ਹੇਗੰਢ ਦੀ ਵਧਾਈ ਦਿੰਦਿਆਂ ਆਪਣੀ ਖੁਸ਼ੀ ਜ਼ਾਹਰ ਕੀਤੀ ਤੇ ਪਹਿਲੇ ਸਾਲ ਵਿੱਚ ਕਾਫ਼ਲੇ ਵਲੋਂ ਉੱਚੀਆਂ ਪੁਲਾਂਘਾਂ ਚੜ੍ਹ ਜਾਣ ਲਈ ਸਭ ਮੈਂਬਰਾਂ ਦਾ ਸ਼ੁਕਰਾਨਾ ਵੀ ਕੀਤਾ, ਮੈਬਰਾਂ ਦੇ ਨਾਲ ਨਾਲ ਉਹਨਾਂ ਦਾ ਵੀ ਖ਼ਾਸ ਸ਼ੁਕਰਾਨਾ ਕੀਤਾ ਜਿਹੜੇ ਕਾਫ਼ਲਾ ਬਣਾਉਣ ਸਮੇਂ ਕਹਿੰਦੇ ਸਨ “ਬਥੇਰੇ ਗਰੁੱਪ ਬਣਦੇ ਇਸ ਤਰ੍ਹਾਂ ਦੇ, ਮਹੀਨਾ ਦੋ ਮਹੀਨੇ ਚੱਲ ਕੇ ਬੰਦ ਹੋ ਜਾਵੇਗਾ!” ਪਰ ਹੋ ਉਹਨਾਂ ਦੀਆਂ ਉਮੀਦਾਂ ਦੇ ਬਿਲਕੁਲ ਉਲਟ ਕਿ ਇਹ ਕਾਫ਼ਲਾ ਤਾਂ ਆਪਣੀਆਂ ਨਿੱਕੀਆਂ ਨਿੱਕੀਆਂ ਪੁਲਾਂਘਾਂ ਨਾਲ ਵੱਡੀਆਂ ਮੰਜ਼ਿਲਾਂ ਸਰ ਕਰ ਰਿਹਾ ਹੈ। ਕਾਫ਼ਲਾ ਸਰਪ੍ਰਸਤ ਪ੍ਰਸਿੱਧ ਗ਼ਜ਼ਲਗੋ ਗੁਰਚਰਨ ਸਿੰਘ ਜੋਗੀ ਜੀ ਰਾਜਸਥਾਨ ਨੇ ਵੀ ਸਭ ਨੂੰ ਪਹਿਲੀ ਵਰ੍ਹੇਗੰਢ ਦੀ ਵਧਾਈ ਦਿੱਤੀ ਤੇ ਕਾਫ਼ਲੇ ਵਲੋਂ ਕੀਤੇ ਅਹਿਮ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਮੁੱਖ ਸਲਾਹਕਾਰ ਗ਼ਜ਼ਲਗੋ ਤੇ ਕਵੀਸ਼ਰ ਪਰਵਿੰਦਰ ਸਿੰਘ ਹੇਅਰ ਬੰਬੇ, ਆਰਗੇਨਾਇਜਰ ਕਲਾਕਾਰ ਮੰਗਤ ਖਾਨ ਜੀ ਪਟਿਆਲਾ, ਪ੍ਰੈੱਸ ਸਕੱਤਰ ਸਰਬਜੀਤ ਸਿੰਘ ਜਰਮਨੀ, ਤਾਲਮੇਲ ਸਕੱਤਰ ਕਵਿੱਤਰੀ ਪੋਲੀ ਬਰਾੜ ਜੀ ਅਮਰੀਕਾ, ਲੇਖਕ ਪ੍ਰੀਤਮਾ ਜੀ ਦਿੱਲੀ, ਕਵਿੱਤਰੀ ਇੰਦਰਜੀਤ ਕੌਰ ਜੀ ਵਡਾਲਾ, ਪ੍ਰੋਫੈਸਰ ਰਜਨੀ ਵਾਲੀਆਂ ਕਪੂਰਥਲਾ, ਪ੍ਰਸਿੱਧ ਢਾਡੀ ਕਵੀਸ਼ਰ ਸਤਨਾਮ ਸਿੰਘ ਬੱਲੋਵਾਲੀਆ ਜੀ, ਲੇਖਕ ਨਛੱਤਰ ਸਿੰਘ ਭੋਗਲ ਜੀ ਇੰਗਲੈਂਡ, ਲੇਖਕ ਸਤਿੰਦਰ ਸਿੰਘ ਓਠੀ ਪੰਜਾਬ, ਲੇਖਕ ਪਰਗਟ ਸਿੰਘ ਗਿੱਲ ਪੰਜਾਬ, ਲੇਖਕ ਮੇਹਰਬਾਨ ਸਿੰਘ ਜੋਸਨ ਪੰਜਾਬ, ਕਲਾਕਾਰ ਸੋਹਨ ਸਿੰਘ ਸੁਨੀਲਾ ਜੀ ਪੰਜਾਬ, ਲੇਖਕ ਸੁੱਖਵਿੰਦਰ ਸਿੰਘ ਪੰਜਾਬ ਅਤੇ ਕਲਾਕਾਰ ਤੇ ਪੇਸ਼ਕਾਰ ਬਾਜਵਾ ਸਿੰਘ ਜੀ ਅਫਰੀਕਾ ਆਦਿ ਨੇ ਹਾਜ਼ਰੀ ਲਗਵਾਈ ਤੇ ਕਵੀ ਦਰਬਾਰ ਚ ਵਾਹ ਵਾਹ ਖੱਟੀ।
ਸਰੋਤਿਆਂ ਦਾ ਧੰਨਵਾਦ ਕਰਦਿਆਂ ਉਹਨਾਂ ਦੀਆਂ ਲਾਈਵ ਟਿੱਪਣੀਆਂ ਪੜ੍ਹ ਕੇ ਸੁਣਾਈਆਂ ਗਈਆਂ। ਪ੍ਰੋਗਰਾਮ ਦੇ ਅੰਤ ਵਿੱਚ ਮੰਗਤ ਖਾਨ ਜੀ ਨੇ ਹਾਜ਼ਰੀ ਭਰ ਰਹੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਆਸ ਪ੍ਰਗਟਾਈ ਕਿ ਕੌਮਾਂਤਰੀ ਪੰਜਾਬੀ ਕਾਫ਼ਲਾ ਇਟਲੀ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਵੀ ਮਾਂ ਬੋਲੀ ਪੰਜਾਬੀ ਲਈ ਵਿਸ਼ੇਸ਼ ਉਪਰਾਲੇ ਕਰਦਾ ਰਹੇਗਾ।
ਸਰਬਜੀਤ ਸਿੰਘ ਜਰਮਨੀ







