ਸਤੌਜ ਕਲੱਬ ਅਤੇ ਨੇਕੀ ਫਾਉਂਡੇਸ਼ਨ ਵੱਲੋਂ ਵਿਸ਼ਾਲ ਖ਼ੂਨਦਾਨ ਕੈੰਪ ਦਾ ਆਯੋਜਨ

0
89

ਵਿਸ਼ਵ ਖ਼ੂਨਦਾਨੀ ਦਿਵਸ ਮੌਕੇ 110 ਖ਼ੂਨਦਾਨੀਆਂ ਨੇ ਕੀਤਾ ਖ਼ੂਨਦਾਨ

ਮਾਨਸਾ 14 ਜੂਨ, ਬੁਢਲਾਡਾ:
ਵਿਸ਼ਵ ਖ਼ੂਨਦਾਨੀ ਦਿਵਸ ਮੌਕੇ ਇਲਾਕੇ ਦੀਆਂ ਸੰਸਥਾਵਾਂ ਸਤੋਜ ਐਲੀਫੈਂਟਸ ਸਪੋਰਟਸ ਕਲੱਬ ਅਤੇ ਨੇਕੀ ਫਾਊਂਡੇਸ਼ਨ ਬੁਢਲਾਡਾ ਵੱਲੋਂ ਐੱਚ ਡੀ ਐਫ਼ ਸੀ ਬੈਂਕ ਬੁਢਲਾਡਾ ਦੇ ਪਰਿਵਰਤਨ ਸੀ ਐੱਸ ਆਰ ਪ੍ਰੋਜੈਕਟ ਦੇ ਸਹਿਯੋਗ ਨਾਲ ਸਥਾਨਕ ਡੀ.ਪੀ. ਜਿੰਮ ਵਿਖੇ ਸਾਂਝੇ ਤੌਰ ਉੱਤੇ ਵਿਸ਼ਾਲ ਖੂਨਦਾਨ ਕੈੰਪ ਦਾ ਆਯੋਜਨ ਕੀਤਾ ਗਿਆ।
ਸਤੌਜ ਐਲੀਫੈਂਟਸ ਸਪੋਰਟਸ ਕਲੱਬ ਦੇ ਚੇਅਰਮੈਨ ਜਤਿੰਦਰ ਬਾਂਸਲ (ਜੀਤੂ), ਪ੍ਰਧਾਨ ਕਾਲਾ ਗੋਇਲ (ਸਤੋਜੀਆ) ਅਤੇ ਨੇਕੀ ਫਾਉਂਡੇਸ਼ਨ ਦੇ ਮੈਂਬਰਾਂ ਨੇ ਦੱਸਿਆ ਕਿ ਸੰਸਥਾ ਵੱਲੋਂ ਸਮੇਂ ਸਮੇਂ ‘ਤੇ ਸਮਾਜ ਸੇਵਾ ਦੇ ਕੰਮਾਂ ਵਿਚ ਯੋਗਦਾਨ ਪਾਇਆ ਜਾਂਦਾ ਹੈ।
ਮਾਨਸਾ ਸਰਕਾਰੀ ਬਲੱਡ ਬੈਂਕ ਤੋਂ ਮੈਡਮ ਸੁਨੈਣਾ ਮੰਗਲਾ ਨੇ ਦੱਸਿਆ ਕਿ ਸਰਕਾਰੀ ਬਲੱਡ ਸੈਂਟਰ ਮਾਨਸਾ ਵਿਖੇ ਮਰੀਜ਼ਾਂ ਲਈ ਖ਼ੂਨ ਦੀ ਉਪਲਬਧੀ ਲਈ ਇਹ ਕੈੰਪ ਸਹਾਈ ਹੋਵੇਗਾ।
ਇਸ ਕੈੰਪ ਵਿੱਚ ਐੱਸ ਐੱਮ ਓ ਬੁਢਲਾਡਾ ਗੁਰਚੇਤਨ ਪ੍ਰਕਾਸ਼, ਤਹਿਸੀਲਦਾਰ ਬੁਢਲਾਡਾ ਬਲਕਾਰ ਸਿੰਘ ਅਤੇ ਸਹਾਇਕ ਡਰੈਕਟਰ ਯੁਵਕ ਸੇਵਾਵਾ ਵਿਭਾਗ ਮਾਨਸਾ ਖ਼ੂਨਦਾਨੀਆਂ ਦਾ ਹੌਂਸਲਾ ਵਧਾਉਣ ਲਈ ਵਿਸ਼ੇਸ਼ ਤੌਰ ‘ਤੇ ਪਹੁੰਚੇ।
ਆਪਣੀ ਜ਼ਿੰਦਗੀ ਵਿੱਚ 40 ਤੋਂ ਵੱਧ ਵਾਰ ਖ਼ੂਨਦਾਨ ਕਰਨ ਵਾਲੇ ਛਿੰਦਾ ਸਿੰਘ ਬਹਾਦਰ ਪੁਰ, ਗੱਗੀ ਸਿੰਘ, ਜਗਵਿੰਦਰ ਧਰਮਪੁਰਾ ਅਤੇ ਸੁਖਚੈਨ ਸਿੰਘ ਚੈਨੀ ਰੰਘੜਿਆਲ, ਅਤੇ ਖ਼ੂਨਦਾਨ ਕੈਂਪਾਂ ਵਿੱਚ ਲਗਾਤਾਰ ਸਹਿਯੋਗ ਪਾਉਣ ਸਦਕਾ ਸਤੌਜ ਕਲੱਬ, ਨੇਕੀ ਫਾਊਂਡੇਸ਼ਨ, ਐੱਚ ਡੀ ਐਫ ਸੀ ਬੈਂਕ ਨੂੰ ਸਿਹਤ ਵਿਭਾਗ ਪੰਜਾਬ ਵੱਲੋਂ ਵਿਸ਼ੇਸ਼ ਤੌਰ ਉੱਤੇ ਸਨਮਾਨਿਤ ਕੀਤਾ ਗਿਆ।
ਕੈੰਪ ਦੌਰਾਨ 110 ਵਿਅਕਤੀਆਂ ਨੇ ਖੂਨਦਾਨ ਕੀਤਾ। ਸਾਰੇ ਹੀ ਖ਼ੂਨਦਾਨੀਆਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਤੌਜ ਐਲੀਫੈਂਟਸ ਸਪੋਰਟਸ ਕਲੱਬ ਦੇ ਮੈਂਬਰ ਵਿਜੈ ਚਾਵਲਾ, ਸਚਿਨ ਸਿੰਗਲਾ, ਰੂਬਲ ਗੋਇਲ, ਸ਼ੰਟੂ ਗੋਇਲ, ਕੇ ਕੇ ਮਾਸਟਰ, ਰਾਜੀਵ ਮੀਤੁ, ਕ੍ਰਿਸ਼ਨ ਕੁਮਾਰ, ਗੋਰਾ ਲਾਲ, ਨਰੇਸ਼ ਐੱਮ ਸੀ, ਲੱਕੀ, ਅੰਕੁਸ਼, ਗੋਗੀ, ਨੇਕੀ ਫਾਊਂਡੇਸ਼ਨ ਟੀਮ, ਸਿਵਿਲ ਹਸਪਤਾਲ ਬਲੱਡ ਬੈਂਕ ਮਾਨਸਾ ਦੀ ਟੀਮ ਤੋਂ ਇਲਾਵਾ, ਐੱਚ ਡੀ ਐੱਫ ਸੀ ਬੈਂਕ ਤੋਂ ਗੁਰਦੀਪ ਸਿੰਘ ਅਤੇ ਟੀਮ, ਡੀ ਪੀ ਜਿੰਮ ਤੋਂ ਸੁਨੀਤ ਗਰਗ ਅਤੇ ਭੂਪਿੰਦਰ ਸਿੰਘ, ਸਿਵਲ ਹਸਪਤਾਲ ਤੋਂ ਹਰਬੰਸ ਲਾਲ, ਦਸ਼ਮੇਸ਼ ਅਕੇਡਮੀ ਤੋਂ ਹਰਜੀਵਨ ਸਿੰਘ ਸਰਾਂ, ਸਰਪੰਚ ਜਗਦੀਸ਼ ਸਿੰਘ ਕੁਲਾਣਾ, ਅਤੇ ਸ਼ਹਿਰ ਦੇ ਹੋਰ ਪਤਵੰਤੇ ਹਾਜ਼ਰ ਸਨ।

LEAVE A REPLY

Please enter your comment!
Please enter your name here