ਅੰਮ੍ਰਿਤਸਰ – ਅੱਜ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਨੇ ਸਨ ਫਾਊਂਡੇਸ਼ਨ ਦੁਆਰਾ ਸੰਚਾਲਿਤ ਮਲਟੀ ਸਕੀਲ ਡਿਵੈਲਪਮੈਂਟ ਸੈਂਟਰ ਦੇ ਇਨਾਮ ਵਿਤਰਣ ਸਮਾਰੋਹ ਦੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਵਿਦਿਆਰਥੀਆਂ ਨੂੰ ਈਨਾਮ ਵੰਡੇ।ਇਸ ਮੌਕੇ ਤੇ ਸਨ ਫਾਊਂਡੇਸ਼ਨ ਦੇ ਡਾਇਰੈਕਟਰ ਕੰਵਰ ਸੁਖਜਿੰਦਰ ਸਿੰਘ ਛਤਵਾਲ, ਡਿਪਟੀ ਡਾਇਰੈਕਟਰ ਪਰਮਿੰਦਰਜੀਤ, ਸੀਨੀਅਰ ਮੈਨੇਜਰ ਰਾਹੁਲ ਸ਼ਰਮਾ, ਪੀ ਐਸ ਡੀ ਐਮ ਤੋਂ ਅਧੀਕਾਰੀ ਰਾਜੇਸ਼ ਕੁਮਾਰ ਤੇ ਸੁਰਿੰਦਰ ਸਿੰਘ ਵੀ ਹਾਜਰ ਸਨ।ਇਸ ਮੁਕੇ ਤੇ ਬੋਲਤੇ ਹੋਏ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਨੇ ਕਿਹਾ ਕਿ ਅਜਿਹੇ ਸੈਂਟਰ ਵਿਦਿਆਰਥੀਆਂ ਨੂੰ ਭਵਿੱਖ ਵਿਚ ਆਤਮ ਨਿਰਭਰ ਬਣਾਉਣ ਲਈ ਬਹੁਤ ਕਾਰਗਰ ਹਨ ਤੇ ਅਜਿਹੇ ਸੈਂਟਰਾਂ ਦਾ ਵੱਧ ਗਿਣਤੀ ਦੇ ਵਿੱਚ ਹੋਣਾ ਬਹੁਤ ਜਰੂਰੀ ਹੈ ਤਾਂ ਜੌ ਆਉਣ ਵਾਲੀ ਪੀੜ੍ਹੀ ਆਪਣੇ ਹੁਨਰ ਨੂੰ ਵਿਕਸਿਤ ਕਰ ਸਕੇ।ਡਾਕਟਰ ਜਸਬੀਰ ਸਿੰਘ ਸੰਧੂ ਨੇ ਸਾਰੇ ਵਿਦਿਆਰਥੀਆਂ ਦਾ ਤੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਮਾਨ ਸਰਕਾਰ ਅਜਿਹੇ ਸੈਂਟਰਾਂ ਦੀ ਹਰ ਪ੍ਰਕਾਰ ਨਾਲ ਮਦਦ ਕਰਨ ਲਈ ਤਿਆਰ ਹੈ ਤਾਂ ਜੌ ਅਸੀ ਸਾਰੇ ਮਿਲ ਕੇ ਆਪਣੇ ਪੰਜਾਬ ਦੀ ਤਰੱਕੀ ਦੇ ਵਿੱਚ ਹਿੱਸਾ ਪਾਈਐ ਤੇ ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਤੱਤਪਰ ਕਰੀਐ।
Boota Singh Basi
President & Chief Editor