ਕਪੂਰਥਲਾ,ਸੁਖਪਾਲ ਸਿੰਘ ਹੁੰਦਲ -ਕਮਿਸ਼ਨਰ ਫੂਡ ਐਂਡ ਡਰੱਗ ਐਡਮਨਿਸਟਰੇਟਰ ਅਭਿਨਵ ਤ੍ਰਿਖਾ ਦੇ ਦਿਸ਼ਾ ਨਿਰਦੇਸ਼ਾਂ ਤੇ ਸਹਾਇਕ ਕਮਿਸ਼ਨਰ ਫੂਡ ਕਪੂਰਥਲਾ ਡਾ. ਹਰਜੋਤਪਾਲ ਸਿੰਘ ਦੀ ਅਗਵਾਈ ਵਿਚ ਫ਼ੂਡ ਸੇਫਟੀ ਅਫਸਰ ਮੁਕੁਲ ਗਿੱਲ ਵਲੋਂ ਈਟ ਰਾਈਟ ਮੁਹਿੰਮ ਤਹਿਤ ਮਾਰਕੀਟ ਫੁਹਾਰਾ ਚੌਕ ਨੇੜੇ ਸਥਿਤ ਫਲਾਂ ਅਤੇ ਸਬਜ਼ੀਆਂ ਦੀ ਮਾਰਕਿਟ ਦਾ ਦੌਰਾ ਕੀਤਾ । ਇਸ ਮੌਕੇ ਸਹਾਇਕ ਫੂਡ ਕਮਿਸ਼ਨਰ ਡਾ. ਹਰਜੋਤ ਪਾਲ ਸਿੰਘ ਨੇ ਫਲ ਅਤੇ ਸਬਜ਼ੀਆਂ ਵਿਕਰੇਤਾਵਾਂ ਨੂੰ ਐਫ.ਡੀ.ਏ ਪੰਜਾਬ ਦੇ ਕਮਿਸ਼ਨਰੇਟ ਵੱਲੋਂ ਕਲੀਨ ਫੂਡ ਐਂਡ ਵੈਜੀਟੇਬਲ ਮਾਰਕਿਟ ਦੇ ਤੌਰ ‘ਤੇ ਵਿਕਸਿਤ ਕਰਨ ਦੇ ਉਪਰਾਲੇ ਸਬੰਧੀ ਕੀਤੀ ਗਈ ਪਹਿਲਕਦਮੀ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ ਗਿਆ। ਉਨ੍ਹਾਂ ਸਬੰਧਤ ਫੂਡ ਬਿਜ਼ਨਸ ਆਪਰੇਟਰਾਂ ਨੂੰ ਆਪਣੀਆਂ ਦੁਕਾਨਾਂ ਅਤੇ ਆਲੇ ਦੁਆਲੇ ਦੇ ਖੇਤਰ ਨੂੰ ਸਾਫ਼-ਸੁਥਰਾ ਰੱਖਣ ਦੀ ਲੋੜ ‘ਤੇ ਜ਼ੋਰ ਦੇਣ ਲਈ ਕਿਹਾ ਅਤੇ ਨਾਲ ਹੀ ਇਹ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਕਿ ਕਿਸੇ ਵੀ ਹਾਲਤ ਵਿੱਚ ਕੋਈ ਵੀ ਗਲੇ ਸੜੇ ਫਲ ਅਤੇ ਸਬਜ਼ੀ ਸੜਕ ‘ਤੇ ਕੂੜਾ ਨਾ ਸੁੱਟੇ ਜਾਣ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਨੂੰ ਸਿਰਫ ਤਾਜ਼ੇ ਫਲ ਅਤੇ ਸਬਜ਼ੀਆਂ ਹੀ ਉਪਲਬਧ ਕਰਵਾਉਣ। ਉਨ੍ਹਾਂ ਮਹੱਤਵਪੂਰਨ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜ਼ਿਆਦਾ ਪੱਕੇ ਹੋਏ ਫਲ, ਜੇਕਰ ਕੋਈ ਹੈ ਤਾਂ ਇਨ੍ਹਾਂ ਨੂੰ ਐਫ ਬੀ ਉ ਦੁਆਰਾ ਖੁਦ ਨਸ਼ਟ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫਲਾਂ ਨੂੰ ਕੈਲਸ਼ੀਅਮ ਕਾਰਬੋਨੇਟ ਨਾਲ ਨਾ ਪਕਾਇਆ ਜਾਵੇ। ਉਨ੍ਹਾਂ ਐੱਫ.ਬੀ.ਓ. ਨੂੰ ਵਿਭਾਗ ਨਾਲ ਰਜਿਸਟਰਡ ਕਰਵਾਉਣ ਲਈ ਕਿਹਾ ਗਿਆ ਕਿ ਜਿਨ੍ਹਾਂ ਵਪਾਰੀਆਂ ਦੀ ਸਲਾਨਾ ਸੇਲ 12 ਲੱਖ ਤੋਂ ਘੱਟ ਹੈ ਉਨਾਂ ਦੀ ਰਜਿਸਟ੍ਰੇਸ਼ਨ ਫੀਸ 100 ਰੁਪਏ ਸਲਾਨਾ ਹੈ ਅਤੇ ਜ਼ਿਨਾ ਦੀ ਸੈਲ 12 ਲੱਖ ਤੋਂ ਵੱਧ ਹੈ ਉਹ ਵਪਾਰੀ ਵੀ ਆਪਣੇ ਲਾਇਸੈਂਸ ਲਈ ਐਫ਼.ਐਸ.ਐਸ.ਏ ਕੋਲ ਜ਼ਰੂਰ ਰਜਿਸਟ੍ਰੇਸ਼ਨ ਕਰਵਾਉਣ।
Boota Singh Basi
President & Chief Editor