ਮਾਨਸਾ, 01 ਅਕਤੂਬਰ :
ਰੈੱਡ ਰਿਬਨ ਕਲੱਬ ਸਰਕਾਰੀ ਆਈ.ਟੀ.ਆਈ ਮਾਨਸਾ, ਯੁਵਕ ਸੇਵਾਵਾਂ ਵਿਭਾਗ ਮਾਨਸਾ ਦੇ ਸਹਾਇਕ ਡਾਇਰੈਕਟਰ ਰਘਵੀਰ ਸਿੰਘ ਮਾਨ ਅਤੇ ਸੰਸਥਾ ਦੇ ਪਿ੍ਰੰਸੀਪਲ ਹਰਵਿੰਦਰ ਭਾਰਦਵਾਜ ਦੀ ਅਗਵਾਈ ਹੇਠ ਸੰਸਥਾ ਵਿਖੇ ਕੁਇਜ਼ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਆਈ.ਟੀ.ਆਈ ਦੀਆਂ ਸਾਰੀਆਂ ਟਰੇਡਾਂ ਦੇ ਸਿੱਖਿਆਰਥੀਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੋਗਰਾਮ ਅਫ਼ਸਰ ਸ਼੍ਰੀ ਜਸਪਾਲ ਸਿੰਘ ਨੇ ਦੱਸਿਆ ਕਿ ਪੋਸਟਰ ਮੇਕਿੰਗ ਮੁਕਾਬਲਿਆਂ ਵਿੱਚ ਰਿੰਪੀ ਕੌਰ ਟਰੇਡ ਸਿਵਿੰਗ ਟੈਕਨਾਲੋਜੀ ਨੇ ਪਹਿਲਾ, ਸਿਕੰਦਰ ਸਿੰਘ ਵੈਲਡਰ ਟਰੇਡ ਨੇ ਦੂਜਾ ਅਤੇ ਅਮਨਦੀਪ ਕੁਮਾਰ ਟਰੇਡ ਇਲੈਕਟ੍ਰੋਨਿਕਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਕੁਇਜ਼ ਮੁਕਾਬਲਿਆਂ ਵਿੱਚ ਟ੍ਰੇਡ ਕਟਾਈ ਸਿਲਾਈ ਦੀ ਸਿੱਖਿਆਰਥਣਾਂ ਸੁਖਪ੍ਰੀਤ ਕੌਰ, ਕਮਲਪ੍ਰੀਤ ਕੌਰ, ਮਨਪ੍ਰੀਤ ਕੌਰ, ਸਰਬਜੀਤ ਕੌਰ ਨੇ ਪਹਿਲਾ ਸਥਾਨ ਅਤੇ ਇਲੈਕਟ੍ਰੋਨਿਕਸ ਟਰੇਡ ਦੇ ਸਿੱਖਿਆਰਥੀਆਂ ਨਿਸ਼ਚਲਪ੍ਰੀਤ ਸਿੰਘ, ਦੀਪਕ ਕੁਮਾਰ, ਸੁਖਵਿੰਦਰ ਸਿੰਘ ਅਤੇ ਹਨੀ ਸਿੰਘ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।
ਸੰਸਥਾ ਦੇ ਪਿ੍ਰੰਸੀਪਲ ਸ਼੍ਰੀ ਹਰਵਿੰਦਰ ਭਾਰਦਵਾਜ ਅਤੇ ਐੱਨ.ਐੈੱਸ. ਐੱਸ. ਅਫਸਰ ਸ਼੍ਰੀਮਤੀ ਕੁਲਵਿੰਦਰ ਕੌਰ ਨੇ ਇਨਾਮ ਵੰਡ ਕੇ ਸਿੱਖਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਪਲੰਬਰ ਇੰਸਟ੍ਰਕਟਰ ਜਸਵਿੰਦਰ ਸਿੰਘ ਅਤੇ ਸੰਸਥਾ ਦੇ ਸਾਰੇ ਸਿੱਖਿਆਰਥੀ ਮੌਜੂਦ ਸਨ।
Boota Singh Basi
President & Chief Editor