ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ ਵਿਖੇ ‘ਜਲਗਾਹ ਬਚਾਓ’ ਵਿਸ਼ੇ ‘ਤੇ ਵਿਦਿਆਰਥੀਆਂ ਦੇ ਕਰਵਾਏ ਮੁਕਾਬਲੇ 

0
267
ਜਲਗਾਹਾਂ ਪ੍ਰਤੀ ਆਪਣੀ ਸੰਵੇਦਨਾ ਜ਼ਾਹਰ ਕਰਦੇ ਵਿਦਿਆਰਥੀਆਂ ਵਲੋਂ ਪੇਂਟਿੰਗਸ ਤੇ ਪੋਸਟਰ ਤਿਆਰ ਕਰਕੇ ਦਿੱਤਾ ਗਿਆ ਬਹੁਤ ਵਧੀਆ ਸੰਦੇਸ਼
ਵਾਤਾਵਰਨ ਬਚਾਉਣ ਹਿੱਤ ਕੀਤਾ ਜਾ ਰਿਹਾ ਸ਼ਲਾਘਾਯੋਗ ਕੰਮ-ਪ੍ਰਿੰ.ਕਸ਼ਮੀਰ ਸਿੰਘ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,23 ਜਨਵਰੀ 2023
ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਚੰਡੀਗੜ ਦੇ ਦਿਸਾ ਨਿਰਦੇਸ਼ਾਂ ਤਹਿਤ ਅਤੇ ਭਾਰਤ ਸਰਕਾਰ ਦੇ ਵਾਤਾਵਰਣ ਤੇ ਜੰਗਲਾਤ ਮੰਤਰਾਲੇ ਦੀ ਸਹਾਇਤਾ ਦੇ ਨਾਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ ਵਿਖੇ ‘ਜਲਗਾਹ ਬਚਾਓ’ ਵਿਸ਼ੇ ਤੇ ਵਿਦਿਆਰਥੀਆਂ ਦੇ ਵੱਖ-ਵੱਖ ਵਰਗਾਂ ਦੇ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਪੇਂਟਿੰਗਸ ਤੇ ਪੋਸਟਰ ਤਿਆਰ ਕਰਕੇ ਜਲਗਾਹਾਂ ਪ੍ਰਤੀ ਆਪਣੀ ਸੰਵੇਦਨਾ ਜ਼ਾਹਰ ਕਰਦੇ ਹੋਏ ਬਹੁਤ ਹੀ ਵਧੀਆ ਸੰਦੇਸ਼ ਦਿੱਤਾ। ਭਾਸ਼ਣ ਮੁਕਾਬਲਿਆਂ ਰਾਹੀਂ ਵੀ ਵਿਦਿਆਰਥੀਆਂ ਨੇ ਆਪਣੀਆਂ ਭਾਵਨਾਵਾਂ ਉਜਾਗਰ ਕਰਦੇ ਹੋਏ ਦੱਸਿਆ ਕਿ ਇਹ ਜਲਗਾਹਾਂ ਜਿਥੇ ਵੱਖ-ਵੱਖ ਜਲ ਜੀਵਾਂ ਦੀ ਜੀਵਨ ਭੂਮੀ ਹੈ,ਉਧਰ ਸਾਡਾ ਭਵਿੱਖ ਵੀ ਇਹਨਾਂ ਜਲਗਾਹਾਂ ਨਾਲ ਹੀ ਜੁੜਿਆ ਹੈ।ਜੇਕਰ ਅੱਜ ਅਸੀਂ ਇਹਨਾ ਦੀ ਸੰਭਾਲ ਨਾ ਕਰਾਂਗੇ ਤਾਂ ਇਕ ਨਾ ਇਕ ਦਿਨ ਇਹਨਾ ਦੀ ਹੋਂਦ  ਖਤਮ ਹੋ ਜਾਵੇਗੀ ਤੇ ਫਿਰ ਸਾਨੂੰ ਜ਼ਿੰਦਗੀ ਭਰ ਪਛਤਾਉਣਾ ਪਵੇਗਾ।ਇਸ ਸਮੇਂ ਸਕੂਲ ਦੇ ਪ੍ਰਿੰਸੀਪਲ ਅਤੇ ਈਕੋ ਕਲੱਬਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਸ.ਕਸ਼ਮੀਰ ਸਿੰਘ ਸੰਧੂ ਨੇ ਬੋਲਦਿਆਂ ਹੋਇਆਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਦੇ ਰਾਹੀਂ ਡਾਇਰੈਕਟਰ ਕੁਲਬੀਰ ਸਿੰਘ ਬਾਠ ਤੇ ਡਾਕਟਰ ਮੰਦਾਕਿਨੀ ਠਾਕੁਰ ਦੀ ਅਗਵਾਈ ਹੇਠ ਵਾਤਾਵਰਨ ਬਚਾਉਣ ਹਿਤ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਦਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਲਗਾਹਾਂ ਪ੍ਰਤੀ ਵਿਦਿਆਰਥੀਆਂ ਵਿੱਚ ਜਾਗਰੂਕਤਾ ਫੈਲਾਉਣ ਲਈ ਤਰਨਤਾਰਨ ਜ਼ਿਲ੍ਹੇ ਦੇ ਵੱਖ-ਵੱਖ ਪੰਜਾਹ ਸਕੂਲਾਂ ਵਿੱਚ ਅਜਿਹੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ।ਅੱਜ ਇਸੇ ਕੜੀ ਤਹਿਤ ਹੀ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਕੇ ਵਾਤਾਵਰਨ ਬਚਾਉਣ ਹਿੱਤ ਕੀਤੇ ਜਾ ਰਹੇ ਉਪਰਾਲੇ ਵਿੱਚ ਯੋਗਦਾਨ ਪਾਇਆ ਗਿਆ ਹੈ। ਇਸ ਸਮੇਂ ਸਕੂਲ ਦੇ ਲੈਕਚਰਾਰ ਸੁਖਦੀਪ ਕੌਰ,ਬਲਵਿੰਦਰ ਸਿੰਘ,ਮਨਜਿੰਦਰ ਸਿੰਘ , ਬਿਕਰਮਜੀਤ ਸਿੰਘ,ਰਾਜਬੀਰ ਕੌਰ,ਸੁਨੈਨਾ,ਸੁਮਨ ਬਾਲਾ ਅਤੇ ਅਮਨਦੀਪ ਕੌਰ ਵੀ ਹਾਜ਼ਰ ਸਨ। ਇਹਨਾਂ ਮੁਕਾਬਲਿਆਂ ਵਿੱਚ ਵਧੀਆ ਪਰਫਾਰਮੈਂਸ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਸਟੱਡੀ ਮਟੀਰੀਅਲ  ਦੇ ਕੇ ਸਕੂਲ ਦੇ ਪ੍ਰਿੰਸੀਪਲ ਸ.ਕਸ਼ਮੀਰ ਸਿੰਘ ਸੰਧੂ ਵੱਲੋਂ ਸਨਮਾਨਿਤ ਕੀਤਾ ਗਿਆ।

LEAVE A REPLY

Please enter your comment!
Please enter your name here