ਸਰਕਾਰੀ ਕੰਨਿਆ ਸੀਨੀ.ਸੈਕੰ.ਸਕੂਲ ਚੋਹਲਾ ਸਾਹਿਬ ਦੀਆਂ ਵਿਦਿਆਰਥਣਾਂ ਦਾ ਸ਼ਾਨਦਾਰ ਪ੍ਰਦਰਸ਼ਨ 

0
43
ਸਰਕਾਰੀ ਕੰਨਿਆ ਸੀਨੀ.ਸੈਕੰ.ਸਕੂਲ ਚੋਹਲਾ ਸਾਹਿਬ ਦੀਆਂ ਵਿਦਿਆਰਥਣਾਂ ਦਾ ਸ਼ਾਨਦਾਰ ਪ੍ਰਦਰਸ਼ਨ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਵੱਖ-ਵੱਖ ਨਤੀਜਿਆਂ ਵਿੱਚੋਂ ਹਾਸਲ ਕੀਤੇ ਚੰਗੇ ਅੰਕ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,6 ਮਈ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਅੱਠਵੀਂ ਅਤੇ ਦਸਵੀਂ ਅਤੇ ਬਾਰ੍ਹਵੀਂ ਦੇ ਨਤੀਜਿਆਂ ਵਿਚੋਂ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬਹੁਤ ਹੀ ਚੰਗੇ ਅੰਕ ਪ੍ਰਾਪਤ ਕੀਤੇ ਹਨ।ਇਸ ਸਕੂਲ ਦੇ ਅੱਠਵੀਂ ਦੇ ਇਮਤਿਹਾਨ ਵਿਚ ਕੁੱਲ 100 ਵਿਦਿਆਰਥਣਾਂ ਅਪੀਅਰ ਹੋਈਆਂ ਅਤੇ ਸਾਰੀਆਂ ਹੀ ਵਿਦਿਆਰਥਣਾਂ ਨੇ ਚੰਗੇ ਅੰਕ ਪ੍ਰਾਪਤ ਕਰਕੇ ਆਪਣੇ ਸਕੂਲ ਅਤੇ ਟੀਚਰਾਂ ਦਾ ਨਾਮ ਰੌਸ਼ਨ ਕੀਤਾ ਹੈ।ਸਿਮਰਨਜੀਤ ਕੌਰ ਪੁੱਤਰੀ ਬਲਵਿੰਦਰ ਸਿੰਘ ਨੇ 94%,ਹਰਮਨਪ੍ਰੀਤ ਕੌਰ ਪੁੱਤਰੀ ਕੰਵਲਜੀਤ ਸਿੰਘ ਨੇ 93% ਅਤੇ ਮਨਪ੍ਰੀਤ ਕੌਰ ਪੁੱਤਰੀ ਸੁਖਦੇਵ ਸਿੰਘ ਨੇ 92.66% ਅੰਕ ਲੈਕੇ ਪਹਿਲਾ,ਦੂਜਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ।ਹੋਰ 17 ਵਿਦਿਆਰਥਣਾਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕੀਤੇ। 27 ਵਿਦਿਆਰਥਣਾਂ ਨੇ 80 ਤੋਂ 90% ਵਿਚਕਾਰ,44 ਵਿਦਿਆਰਥਣਾਂ ਨੇ 60 ਤੋਂ 80% ਦੇ ਵਿਚਕਾਰ ਅੰਕ ਪ੍ਰਾਪਤ ਕਰਕੇ ਨਾਮਣਾ ਖੱਟਿਆ।ਇਸੇ ਪ੍ਰਕਾਰ ਬਾਰਵੀਂ ਦੇ ਤਿੰਨਾਂ ਸਟਰੀਮ ਦੇ ਵਿਦਿਆਰਥੀਆਂ ਨੇ ਵੀ ਵਧੀਆ ਅੰਕ ਪ੍ਰਾਪਤ ਕਰਕੇ ਆਪਣੀ ਕਾਬਲੀਅਤ ਦਾ ਇਜ਼ਹਾਰ ਕੀਤਾ। ਇਸੇ ਤਰ੍ਹਾਂ ਸਾਇੰਸ ਗਰੁੱਪ ਵਿਚੋਂ ਸਹਿਜਪ੍ਰੀਤ ਕੌਰ ਪੁੱਤਰੀ ਕੁਲਦੀਪ ਸਿੰਘ ਨੇ 90%,ਪੂਜਾ ਕੌਰ ਪੁੱਤਰੀ ਪ੍ਰਦੀਪ ਸਿੰਘ ਨੇ 88.80% ਅਤੇ ਸਹਿਜਪ੍ਰੀਤ ਕੌਰ ਪੁੱਤਰੀ ਸਰਵਣ ਸਿੰਘ ਨੇ ਕ੍ਰਮਵਾਰ ਪਹਿਲਾ,ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਕਾਮਰਸ ਗਰੁਪ ਵਿਚੋਂ ਮਹਿਕਦੀਪ ਕੌਰ ਪੁੱਤਰੀ ਹਰਜੀਤ ਸਿੰਘ ਅਤੇ ਨਵਦੀਪ ਕੌਰ ਪੁੱਤਰੀ ਸਾਹਿਬ ਸਿੰਘ ਨੇ  85.80% ਅੰਕ ਲੈ ਕੇ ਸਾਂਝੇ ਰੂਪ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ, ਸੁਖਦੀਪ ਕੌਰ ਪੁੱਤਰੀ ਅੰਮ੍ਰਿਤਰਪਾਲ ਸਿੰਘ ਨੇ 83.60% ਅੰਕ ਲੈਕੇ ਦੂਸਰਾ ਅਤੇ ਮਨਪ੍ਰੀਤ ਕੌਰ ਪੁੱਤਰੀ ਹਰਜੀਤ ਸਿੰਘ ਨੇ 83.20 % ਅੰਕ ਲੈ ਕੇ ਸਕੂਲ ਵਿੱਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ।ਸਕੂਲ ਦੇ ਆਰਟਸ ਗਰੁਪ ਵਿਚੋਂ ਪਹਿਲਾ ਸਥਾਨ ਕੋਮਲਪ੍ਰੀਤ ਸਿੰਘ ਪੁੱਤਰੀ ਗੁਰਵਿੰਦਰ ਸਿੰਘ ਨੇ 90% ਅੰਕ ਲੈ ਕੇ ਹਾਸਲ ਕੀਤਾ। ਕਿਰਨਦੀਪ ਕੌਰ ਪੁੱਤਰੀ ਕਸ਼ਮੀਰ ਸਿੰਘ ਨੇ 90% ਅਤੇ ਹਰਪ੍ਰੀਤ ਕੌਰ ਪੁੱਤਰੀ ਮੰਗਲ ਸਿੰਘ ਨੇ 89.60 % ਅੰਕ ਲੈਕੇ ਕ੍ਰਮਵਾਰ ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ। ਸਾਇੰਸ ਗਰੁਪ ਦੇ 11 ਵਿਦਿਆਰਥੀਆਂ ਨੇ 80 ਤੋ ਵੱਧ ਅੰਕ ਪ੍ਰਾਪਤ ਕੀਤੇ। 7 ਵਿਦਿਆਰਥਣਾਂ ਨੇ 70  ਤੋਂ 80 % ਅੰਕ ਪ੍ਰਾਪਤ ਕੀਤੇ। ਕਾਮਰਸ ਗਰੁੱਪ ਵਿੱਚੋਂ 7 ਵਿਦਿਆਰਥਣਾਂ ਨੇ 80 % ਅੰਕ ਪ੍ਰਾਪਤ ਕੀਤੇ ਅਤੇ 7 ਵਿਦਿਆਰਥਣਾਂ ਨੇ 70 % ਤੋਂ  80 % ਅੰਕ ਲੈ ਕੇ ਵਧੀਆ ਪ੍ਰਦਰਸ਼ਨ ਕੀਤਾ।  ਆਰਟਸ ਗਰੁਪ ਵਿਚੋਂ 22  ਵਿਦਿਆਰਥਣਾਂ ਨੇ 80% ਤੋਂ ਵੱਧ ਅੰਕ ਲਏ। 32 ਵਿਦਿਆਰਥਣਾਂ ਨੇ 70 ਤੋਂ 80 % ਅੰਕ ਪ੍ਰਾਪਤ ਕੀਤੇ ਅਤੇ 21 ਵਿਦਿਆਰਥਣਾਂ ਨੇ 60 ਤੋ 70 % ਅੰਕ ਪ੍ਰਾਪਤ ਕੀਤੇ। ਅੱਜ ਇਹਨਾਂ ਸ਼ਾਨਦਾਰ ਨਤੀਜਿਆਂ ਦੀ ਖੁਸ਼ੀ ਸਾਂਝੀ ਕਰਨ ਲਈ ਵਿਦਿਆਰਥਣਾਂ ਦੀ ਚਾਹ ਪਾਰਟੀ ਕੀਤੀ ਗਈ ਤੇ ਸਨਮਾਨ ਚਿੰਨ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਅੰਗਰੇਜ ਸਿੰਘ,ਮਾਸਟਰ ਅਵਤਾਰ ਸਿੰਘ ਗਿੱਲ,ਰਾਜਵਿੰਦਰ ਸਿੰਘ ਪੰਚਾਇਤ ਮੈਂਬਰ ਆਦਿ ਨੇ ਪਹੁੰਚ ਕੇ ਪੁਜੀਸਨਾਂ ਪ੍ਰਾਪਤ ਕਰਨ ਵਾਲੀਆਂ ਬੱਚੀਆਂ ਨੂੰ ਸਨਮਾਨਿਤ ਕੀਤਾ ਅਤੇ ਵਧਾਈ ਦਿੱਤੀ। ਇਸ ਮੌਕੇ ‘ਤੇ ਸਕੂਲ ਦੇ ਪ੍ਰਿੰਸੀਪਲ ਕਸ਼ਮੀਰ ਸਿੰਘ,ਲੈਕਚਰਾਰ ਸੁਖਦੀਪ ਕੌਰ,ਲੈਕਚਰਾਰ ਸਵੀਟੀ,ਦਲਜੀਤ ਕੌਰ ਕੰਪਿਊਟਰ ਟੀਚਰ, ਅਮਰੀਕ ਸਿੰਘ,ਰੁਪਿੰਦਰ ਕੌਰ,ਹੈਪੀ ਰਾਣੀ,ਰਾਜਬੀਰ ਕੌਰ, ਸੁਮਨ ਬਾਲਾ,ਅਮਨਦੀਪ ਕੌਰ,ਬਲਵਿੰਦਰ ਸਿੰਘ , ਮਨਜਿੰਦਰ ਸਿੰਘ, ਪਰਦੀਪ,ਬਿਕਰਮਜੀਤ ਸਿੰਘ,ਬਲਰਾਜ ਕੌਰ, ਪ੍ਰਿਤਪਾਲ ਕੌਰ,ਸੁਨੈਨਾ ਡੇਲੂ ਗੁਰਮੀਤ ਕੌਰ,ਜਤਿੰਦਰ ਸ਼ਰਮਾ,ਜਯੋਤੀ ਸਿੰਗਲਾ,ਜਸਲੀਨ  ਸਿੰਘ,ਸੁਮੇਧਾ ਗੁਪਤਾ ਅਤੇ ਹੋਰ ਸਾਰਾ ਸਟਾਫ ਹਾਜ਼ਰ ਸੀ।
ਫੋਟੋ ਕੈਪਸ਼ਨ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਨਤੀਜੇ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ ਦੀਆਂ ਹੋਣਹਾਰ ਵਿਦਿਆਰਥਣਾਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰਸੀਪਲ ਕਸ਼ਮੀਰ ਸਿੰਘ ਸੰਧੂ ਤੇ ਸਟਾਫ ਮੈਂਬਰ।

LEAVE A REPLY

Please enter your comment!
Please enter your name here