ਸਰਕਾਰੀ (ਕੰ.) ਸੀਨੀ.ਸੈਕੰ.ਸਕੂਲ ਬ੍ਰਹਮਪੁਰਾ ਵਿਖੇ ਕਰਵਾਇਆ ਸਕਾਲਰਸ਼ਿਪ ਵੰਡ ਸਮਾਗਮ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,24 ਅਗਸਤ
ਸਰਕਾਰੀ (ਕੰ.) ਸੀਨੀਅਰ ਸੈਕੰਡਰੀ ਸਕੂਲ ਬ੍ਰਹਮਪੁਰਾ ਵਿਖੇ ਖੇਤੀ ਖੇਤਰ ਦੀ ਬਾਇਓਸਟੈਂਡ ਇੰਡੀਆ ਲਿਮਟਿਡ ਕੰਪਨੀ ਵਲੋਂ ਪੁਰੀ ਖੇਤੀ ਸਟੋਰ ਚੋਹਲਾ ਸਾਹਿਬ ਦੇ ਸਹਿਯੋਗ ਨਾਲ ਮਾਸਟਰ ਗੁਰਦੇਵ ਸਿੰਘ ਸੰਧੂ ਰਾਣੀਲਾਹ ਦੀ ਅਗਵਾਈ ਵਿੱਚ ਸਕਾਲਰਸ਼ਿਪ ਵੰਡ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਲੋੜਵੰਦ ਤੇ ਹੋਣਹਾਰ ਵਿਦਿਆਰਥੀਆਂ ਨੂੰ 2500-2500 ਰੁਪਏ ਚੈੱਕ ਵੰਡੇ ਗਏ।ਇਹ ਚੈੱਕ ਬੱਚਿਆਂ ਦੇ ਆਰਥਿਕ ਹਾਲਾਤ ਤੇ ਪ੍ਰਤਿਭਾ ਨੂੰ ਦੇਖਦੇ ਹੋਏ ਕੰਪਨੀ ਦੇ ਟੈਰੇਟਰੀ ਮੈਨੇਜਰ ਗੁਰਪ੍ਰੀਤ ਸਿੰਘ, ਮਾਰਕੀਟਿੰਗ ਪੂਜਾ ਮਹਿਰਾ ਤੇ ਸੀਆਰਐਮ ਰਿਆਨਸੂ ਵਾਲੀਆ ਨੇ ਵੰਡੇ ਤਾਂ ਜ਼ੋ ਬੱਚਿਆਂ ਦੀ ਪੜ੍ਹਾਈ ‘ਚ ਸਹਾਇਤਾ ਹੋ ਸਕੇ।ਇਸ ਦੌਰਾਨ ਸਕੂਲ ਇੰਚਾਰਜ ਅਮਨਦੀਪ ਸਿੰਘ ਨੇ ਟੀਮ ਦਾ ਉਚੇਚੇ ਤੌਰ ‘ਤੇ ਸਵਾਗਤ ਤੇ ਧੰਨਵਾਦ ਕੀਤਾ।ਇਸ ਮੌਕੇ ਸਕੂਲ ਦੇ ਬੱਚਿਆਂ ਵਲੋਂ ਆਪਣੀ ਕਲਾ ਦਾ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਸਮਾਗਮ ਵਿੱਚ ਪਿੰਡ ਦੇ ਪਤਵੰਤੇ ਸੱਜਣ ਤੇ ਮਾਸਟਰ ਗੁਰਦੀਪ ਸਿੰਘ ਪੱਖੋਪੁਰ, ਮਾਸਟਰ ਗੁਰਪ੍ਰੀਤ ਸਿੰਘ ਨੱਥੁਪੁਰ,ਮਾਸਟਰ ਗਗਨਦੀਪ ਸਿੰਘ ਪਿੰਡੀਆਂ,ਸੌਰਵ ਗੁਪਤਾ ਅਤੇ ਬਰਿੰਦਰ ਸਿੰਘ ਆਦਿ ਉਚੇਚੇ ਤੌਰ ‘ਤੇ ਸ਼ਾਮਲ ਹੋਏ। ਸਕੂਲ ਪ੍ਰਿੰਸੀਪਲ ਤੇ ਸਮੂਹ ਸਟਾਫ ਵਲੋਂ ਕੰਪਨੀ ਦੇ ਇਸ ਉੱਦਮ ਲਈ ਧੰਨਵਾਦ ਤੇ ਸ਼ਲਾਘਾ ਕੀਤੀ ਗਈ।