ਸਰਕਾਰੀ (ਕੰ.) ਸ.ਸ.ਸ.ਬ੍ਰਹਮਪੁਰ ਦੇ ਕਾਰਜਕਾਰੀ ਪ੍ਰਿੰਸੀਪਲ ਸੁਰਿੰਦਰ ਸਿੰਘ ਦੀ ਸੇਵਾਮੁਕਤੀ ‘ਤੇ ਸਨਮਾਨ ਸਮਾਰੋਹ

0
196
ਸਰਕਾਰੀ (ਕੰ.) ਸ.ਸ.ਸ.ਬ੍ਰਹਮਪੁਰ ਦੇ ਕਾਰਜਕਾਰੀ ਪ੍ਰਿੰਸੀਪਲ ਸੁਰਿੰਦਰ ਸਿੰਘ ਦੀ ਸੇਵਾਮੁਕਤੀ ‘ਤੇ ਸਨਮਾਨ ਸਮਾਰੋਹ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,28 ਜੁਲਾਈ
30 ਸਾਲ ਤੋਂ ਵੱਧ ਦੀ ਬੇਦਾਗ਼ ਸੇਵਾ ਤੋਂ ਬਾਅਦ ਸਿੱਖਿਆ ਵਿਭਾਗ ਤੋਂ ਸੇਵਾ ਮੁਕਤ ਹੋਏ ਸਰਕਾਰੀ(ਕੰ.)ਸੀਨੀਅਰ ਸੈਕੰਡਰੀ ਸਕੂਲ ਬ੍ਰਹਮਪੁਰ ਦੇ ਕਾਰਜਕਾਰੀ ਪ੍ਰਿੰਸੀਪਲ ਸ.ਸੁਰਿੰਦਰ ਸਿੰਘ ਦੀ ਸੇਵਾਮੁਕਤੀ ‘ਤੇ ਵਿਸ਼ੇਸ਼ ਸਨਮਾਨ ਸਮਾਰੋਹ ਪ੍ਰੋਗਰਾਮ ਕੀਤਾ ਗਿਆ।ਇਸ ਸਨਮਾਨ ਸਮਾਰੋਹ ਵਿੱਚ ਕਾਰਜਕਾਰੀ ਪ੍ਰਿੰਸੀਪਲ ਸੁਰਿੰਦਰ ਸਿੰਘ,ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਜਸਵਿੰਦਰ ਕੌਰ ਅਤੇ ਬਾਕੀ ਪਰਿਵਾਰਿਕ ਮੈਂਬਰਾਂ ਨੇ ਹਾਜ਼ਰੀ ਭਰੀ। ਮੰਚ ਸੰਚਾਲਨ ਕੰਪਿਊਟਰ ਫੈਕਲਟੀ ਸ਼੍ਰੀਮਤੀ ਅਮਰਪ੍ਰੀਤ ਕੌਰ ਅਤੇ ਸਾਇੰਸ ਮਾਸਟਰ ਸ਼੍ਰੀ ਸੁਮਿਤ ਬਾਂਸਲ ਦੁਆਰਾ ਬਾਖੂਬੀ ਨਿਭਾਇਆ ਗਿਆ।ਇਸ ਸਨਮਾਨ ਸਮਾਰੋਹ ਦੇ ਸਮੇਂ ਸਕੂਲ ਦੇ ਡੀਡੀਓ/ਪ੍ਰਿੰਸੀਪਲ ਸ.ਅਵਤਾਰ ਸਿੰਘ ਦੁਆਰਾ ਵਿਸ਼ੇਸ਼ ਤੌਰ ‘ਤੇ ਆਪਣੇ ਸਟਾਫ਼ ਸਮੇਤ ਪੁੱਜ ਕੇ ਸ.ਸੁਰਿੰਦਰ ਸਿੰਘ ਨੂੰ ਟਰਾਫੀ ਅਤੇ ਸ਼ਾਲ ਦੇ ਕੇ ਵਿਸ਼ੇਸ਼ ਰੂਪ ਵਿੱਚ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਦੇ ਸਕੂਲ ਦੇ ਪ੍ਰਤੀ ਕੀਤੇ ਕੰਮਾਂ ਨੂੰ ਲੈ ਕੇ ਉਹਨਾਂ ਦੀ ਰੱਜਵੀਂ ਤਰੀਫ਼ ਕੀਤੀ ਗਈ ਅਤੇ ਸਮਾਰੋਹ ਵਿੱਚ ਪਹੁੰਚੇ ਹੋਏ ਅਧਿਆਪਕਾਂ ਨੂੰ ਉਹਨਾਂ ਤੋਂ ਅਗਵਾਈ ਲੈਣ ਦੀ ਪ੍ਰੇਰਣਾ ਵੀ ਕੀਤੀ ਗਈ।ਇਸ ਮੌਕੇ ਪਿੰਡ ਬ੍ਰਹਮਪੁਰ ਦੇ ਸਰਪੰਚ ਸ.ਹਰਜਿੰਦਰ ਸਿੰਘ,ਸਾਬਕਾ ਸਰਪੰਚ ਸ.ਮੋਹਨ ਸਿੰਘ,ਸਕੂਲ ਸਰਪ੍ਰਸਤ ਸ.ਗੁਰਮੀਤ ਸਿੰਘ ਅਤੇ ਨੰਬਰਦਾਰ ਸ.ਬਲਬੀਰ ਸਿੰਘ ਦੁਆਰਾ ਸ.ਸੁਰਿੰਦਰ ਸਿੰਘ ਦਾ ਟਰਾਫੀ ਅਤੇ ਸ਼ਾਲ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਵਿਸ਼ੇਸ਼ ਮੌਕੇ ‘ਤੇ ਗੌਰਮਿੰਟ ਸਕੂਲ ਟੀਚਰ ਯੂਨੀਅਨ ਪੰਜਾਬ ਦੇ ਸਲਾਹਕਾਰ ਸ.ਕਾਰਜ ਸਿੰਘ ਕੈਰੋਂ,ਜਨਰਲ ਸਕੱਤਰ ਸ.ਗੁਰਪ੍ਰੀਤ ਸਿੰਘ ਮਾੜੀ ਮੇਘਾ,ਸਹਾਇਕ ਸਕੱਤਰ ਸ.ਅੰਮ੍ਰਿਤਪਾਲ ਸਿੰਘ ਬਾਕੀਪੁਰ,ਸ.ਸਰਬਜੀਤ ਪੁਰੀ,ਸ.ਨਰਿੰਦਰ ਨੂਰ ਅਤੇ ਸਾਥੀ ਸ.ਗੁਰਵੇਲ ਸਿੰਘ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਅਤੇ ਸ.ਸੁਰਿੰਦਰ ਸਿੰਘ ਦੀ ਆਪਣੀ ਸਕੂਲ ਡਿਊਟੀ ਪ੍ਰਤੀ ਨਿਸ਼ਠਾ ਅਤੇ ਸਾਕਾਰਤਮਿਕ ਸੋਚ ਦੀ ਪ੍ਰਸ਼ੰਸ਼ਾ ਕੀਤੀ।
ਇਸ ਮੌਕੇ ਸਾਬਕਾ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਰਾਜਵਿੰਦਰ ਕੌਰ,ਪ੍ਰਿੰਸੀਪਲ ਸ.ਸ਼ਿੰਗਾਰਾ ਸਿੰਘ ਸ.ਸ.ਸ.ਸ.ਡੇਹਰਾ ਸਾਹਿਬ,ਪ੍ਰਿੰਸੀਪਲ ਜਸਬੀਰ ਸਿੰਘ ਸ.ਸ.ਸ.ਸ.ਮੁੰਡਾ ਪਿੰਡ, ਸਾਬਕਾ ਪ੍ਰਿੰਸੀਪਲ ਸ.(ਕੰ) ਸ.ਸ.ਸ.ਚੋਹਲਾ ਸਾਹਿਬ ਕਸ਼ਮੀਰ ਸਿੰਘ ਸੰਧੂ,ਹੈਡਮਾਸਟਰ ਸ.ਮਿ.ਸ.ਮੋਹਨਪੁਰ ਮੈਡਮ ਸ਼ਿਵਾਨੀ,ਸਟਾਫ਼ ਮੈਂਬਰ ਸਤਬੀਰ ਸਿੰਘ ਅਤੇ ਸ਼੍ਰੀਮਤੀ ਪਰਮਜੀਤ ਕੌਰ, ਸ.ਮਿ.ਸ.ਸੰਗਤਪੁਰ ਮੈਡਮ ਤਰਨਬੀਰ ਕੌਰ ਅਤੇ ਜਿਲ੍ਹਾ ਸਿੱਖਿਆ ਅਫ਼ਸਰ ਤਰਨਤਾਰਨ (ਸੈ.ਸਿ.)ਦੇ ਸੁਪਰਡੈਂਟ ਸਰਬਜੀਤ ਸਿੰਘ ਵਲੋਂ ਸੁਰਿੰਦਰ ਸਿੰਘ  ਨੂੰ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਦੀਆਂ ਸਕੂਲ ਪ੍ਰਤੀ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ।ਸਕੂਲ ਸਟਾਫ਼ ਬ੍ਰਹਮਪੁਰ ਲੈਕਚਰਾਰ ਅਮਨਦੀਪ ਸਿੰਘ,ਸ਼੍ਰੀ ਅਸ਼ੀਸ਼ ਕੁਮਾਰ,ਗੁਰਮੀਤ ਸਿੰਘ, ਸ਼੍ਰੀ ਗੌਰਵ ਕੁਮਾਰ,ਸ਼੍ਰੀ ਸੁਮਿਤ ਬਾਂਸਲ,ਅਕਰਮਨਪ੍ਰੀਤ ਸਿੰਘ,ਮੇਜਰ ਸਿੰਘ,ਰਵਨੀਤ ਸਿੰਘ, ਸ਼੍ਰੀਮਤੀ ਅਮਰਪ੍ਰੀਤ ਕੌਰ,ਸ਼੍ਰੀਮਤੀ ਅਮਨਦੀਪ ਕੌਰ,ਸ਼੍ਰੀਮਤੀ ਸ਼ਕੁੰਤਲਾ ਰਾਣੀ,ਸ਼੍ਰੀਮਤੀ ਪਰਵੀਨ ਕੌਰ, ਸ਼੍ਰੀਮਤੀ ਰਣਜੀਤ ਕੌਰ,ਮੈਡਮ ਹਰਵਿੰਦਰ ਕੌਰ, ਸ਼੍ਰੀਮਤੀ ਕੰਵਲਪ੍ਰੀਤ ਕੌਰ,ਸ਼੍ਰੀਮਤੀ ਨੇਹਾ,ਸਿਮਰਨਜੀਤ ਸਿੰਘ, ਸ਼੍ਰੀਮਤੀ ਕੁਲਵੰਤ ਕੌਰ ਵਲੋਂ ਸੁਰਿੰਦਰ ਸਿੰਘ ਦਾ ਤੋਹਫ਼ੇ, ਸ਼ੀਲਡਾਂ,ਸ਼ਾਲਾਂ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਕਾਰਜਕਾਰੀ ਪ੍ਰਿੰਸੀਪਲ ਸੁਰਿੰਦਰ ਸਿੰਘ ਵਲੋਂ ਸੇਵਾਮੁਕਤ ਹੋਣ ‘ਤੇ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਸਕੂਲ ਨੂੰ ਇੱਕ ਏ.ਸੀ ਭੇਂਟ ਕੀਤਾ ਗਿਆ।ਇਸ ਤਰ੍ਹਾਂ ਸ.ਸੁਰਿੰਦਰ ਸਿੰਘ ਦੀ ਸੇਵਾਮੁਕਤੀ ਦਾ ਇਹ ਸਮਾਰੋਹ ਯਾਦਗਾਰੀ ਹੋ ਨਿੱਬੜਿਆ।

LEAVE A REPLY

Please enter your comment!
Please enter your name here