ਬਿਆਸ ਬਲਰਾਜ ਸਿੰਘ ਰਾਜਾ -ਸਰਕਾਰੀ ਸੀਨੀਅਰ ਸੈਕੰਡਰੀ ਖਿਲਚੀਆਂ ਸਕੂਲ ਦੇ ਅਧਿਆਪਕ ਵਲੋ ਦਸਵੀਂ ਕਲਾਸ ਦੇ ਵਿਦਿਆਰਥੀ ਦੀ ਸਵੇਰ ਦੀ ਸਭਾ ਸਮੇਂ ਲੱਤ ਤੇ ਸੋਟੀ ਮਾਰਨ ਕਾਰਨ ਨਿਸ਼ਾਨ ਤੇ ਸੋਜ਼ਸ਼ ਪਈ ,ਜਿਸ ਕਾਰਨ ਬੱਚੇ ਦੇ ਮਾਪਿਆ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਜਿਸ ਸਬੰਧੀ ਵਿਦਿਆਰਥੀ ਦੇ ਮਾਪਿਆ ਨੇ ਸਿੱਖਿਆ ਮੰਤਰੀ, ਡੀ ਪੀ ਆਈ ਸੈਕੰਡਰੀ, ਜ਼ਿਲ੍ਹਾ ਸਿੱਖਿਆ ਅਫ਼ਸਰ ਅੰਮ੍ਰਿਤਸਰ ਨੂੰ ਲਿਖਤੀ ਸ਼ਿਕਾਇਤ ਭੇਜ ਕਿ ਅਧਿਆਪਕ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਿਲਚੀਆਂ ਦਸਵੀਂ ਕਲਾਸ ਦਾ ਵਿਦਿਆਰਥੀ ਸੁਖ ਮਨਦੀਪ ਸਿੰਘ ਜਿਸ ਵਕਤ ਸਵੇਰ ਦੀ ਸਭਾ ਵਿਚ ਭਾਗ ਲੈ ਰਿਹਾ ਸੀ ਸਕੂਲ ਦੇ ਅਧਿਆਪਕ ਗੁਰਮੀਤ ਸਿੰਘ ਵਲੋ ਬਿਨਾ ਕਿਸੇ ਕਾਰਨ ਉਸ ਦੇ ਪਿੱਛੇ ਲੱਤ ਤੇ ਜ਼ੋਰ ਦੀ ਸੋਟੀ ਮਾਰ ਦਿੱਤੀ ਜਿਸ ਕਾਰਨ ਸਕੂਲੀ ਵਿਦਿਆਰਥੀ ਦੀ ਲੱਤ ਤੇ ਸੋਟੀ ਦੇ ਨਿਸ਼ਾਨ ਸਾਫ਼ ਦਿਖਾਈ ਦੇ ਰਹੇ ਹਨ ਅਤੇ ਉਸ ਦੇ ਲੱਤ ਤੇ ਭਾਰੀ ਸੋਜ਼ਸ਼ ਦੇਖਣ ਨੂੰ ਮਿਲੀ।ਇਸ ਸਬੰਧੀ ਬੱਚੇ ਦੇ ਮਾਪਿਆ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਸਕੂਲੀ ਬੱਚੇ ਦੇ ਪਿਤਾ ਹਰਦੇਵ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਖਿਲਚੀਆਂ ਨੇ ਜਾਣਕਾਰੀ ਦੇਂਦੇ ਦੱਸਿਆ ਕਿ ਉਸ ਬੇਟਾ ਦਸਵੀਂ ਕਲਾਸ ਵਿਚ ਸਰਕਾਰੀ ਸਕੂਲ ਵਿਚ ਪੜਦਾ ਹੈ ਅੱਜ ਉਹ ਸਕੂਲ ਨਾ ਜਾਣ ਤੇ ਪੁੱਛਣ ਤੇ ਉਸ ਦੇ ਬੇਟੇ ਨੇ ਦੱਸਿਆ ਕਿ ਲੱਤ ਵਿਚ ਬਹੁਤ ਦਰਦ ਹੋ ਰਹੀ ਹੈ ਜਿਸ ਵਕਤ ਉਸ ਨੂੰ ਦੇਖਿਆ ਕਿ ਲੱਤ ਤੇ ਸੋਟੀ ਦੇ ਨਿਸ਼ਾਨ ਸਾਫ਼ ਦਿਖਾਈ ਦੇ ਰਹੇ ਸਨ ਅਤੇ ਭਾਰੀ ਸੋਜ ਸੀ ਜਿਸ ਦਾ ਕਾਰਨ ਸਕੂਲ ਦੇ ਅਧਿਆਪਕ ਵਲੋ ਸਵੇਰ ਸਭਾ ਵਿਚ ਸੋਟੀ ਮਾਰੀ ਹੈ।ਉਹ ਅੱਜ ਪਤਾ ਕਰਨ ਸਕੂਲ ਗਏ ਸਕੂਲ ਵਿਚ ਤਾਇਨਾਤ ਸੁਰੱਖਿਆ ਗਾਰਡਾਂ ਵਲੋ ਉਸ ਨੂੰ ਸਕੂਲ ਪ੍ਰਿੰਸੀਪਲ ਤੱਕ ਵੀ ਨਹੀਂ ਜਾਣ ਦਿੱਤਾ ਉਲਟਾ ਇਕ ਔਰਤ ਅਧਿਆਪਕ ਵਲੋ ਧਮਕੀ ਦਿੱਤੀ ਕਿ ਸਾਡੀ ਸ਼ਿਕਾਇਤ ਕਰਕੇ ਆਪਣੇ ਬੱਚੇ ਦੇ ਅਗਲੇ ਭਵਿੱਖ ਬਾਰੇ ਸੋਚ ਲੈਣਾ। ਜਿਸ ਸਬੰਧੀ ਉਨ੍ਹਾਂ ਲਿਖਤੀ ਤੋਰ ਤੇ ਸਿੱਖਿਆ ਮੰਤਰੀ ਪੰਜਾਬ, ਡੀ ਪੀ ਆਈ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਅੰਮ੍ਰਿਤਸਰ ਨੂੰ ਲਿਖਤੀ ਸ਼ਿਕਾਇਤ ਭੇਜ ਕਿ ਗੁਰਮੀਤ ਸਿੰਘ ਅਧਿਆਪਕ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।ਅਧਿਆਪਕ ਗੁਰਮੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੱਚੇ ਦੇ ਸੋਟੀ ਮਾਰਨ ਸਬੰਧੀ ਕਬੂਲ ਲਿਆ ਹੈ ਜਿਸ ਸਬੰਧੀ ਸੋਸ਼ਲ ਮੀਡੀਆ ਤੇ ਵੀਡੀਊਂ ਵਾਇਰਲ ਹੋ ਰਹੀ ਹੈ।
ਸਕੂਲ ਪ੍ਰਿੰਸੀਪਲ ਰਾਜੀਵ ਕੱਕੜ ਨੇ ਗੱਲਬਾਤ ਕਰ ਦੀਆਂ ਕਿਹਾ ਉਹ ਕਲ ਚੰਡੀਗੜ੍ਹ ਕਿਸੇ ਨਿੱਜੀ ਕੰਮ ਗਏ ਸਨ ਉਨ੍ਹਾਂ ਨੂੰ ਇਸ ਘਟਨਾ ਬਾਰੇ ਪਤਾ ਨਹੀਂ ਫਿਰ ਵੀ ਉਨ੍ਹਾਂ ਜਾਚ ਲਈ ਤਿੰਨ ਮੈਂਬਰੀ ਕਮੇਟੀ ਬਣਾ ਦਿੱਤੀ ਹੈ। ਜਿਸ ਦੀ ਰਿਪੋਰਟ ਸੀਨੀਅਰ ਅਧਿਕਾਰੀਆਂ ਨੂੰ ਭੇਜ ਦਿੱਤੀ ਜਾਵੇਗੀ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅੰਮ੍ਰਿਤਸਰ ਹਰ ਭਗਵੰਤ ਸਿੰਘ ਨੇ ਗੱਲਬਾਤ ਕਰ ਦੀਆਂ ਕਿਹਾ ਕਿ ਇਸ ਮਾਮਲੇ ਸਬੰਧੀ ਉਨ੍ਹਾਂ ਪਾਸ ਲਿਖਤੀ ਸ਼ਿਕਾਇਤ ਪੁੱਜੀ ਹੈ ਜਿਸ ਸਬੰਧੀ ਸਕੂਲ ਪ੍ਰਿੰਸੀਪਲ ਪਾਸੋਂ ਰਿਪੋਰਟ ਮੰਗ ਲਈ ਗਈ ਹੈ ।