ਸਰਕਾਰੀ ਸਕੂਲ ਭੁਲੱਥ ਵਿਖੇ ਵਾਲੀਬਾਲ ਦੇ ਹੋਏ ਮੁਕਾਬਲਿਆਂ ਚ’ ਪਿੰਡ ਲਿੱਟਾਂ ਦੀ ਟੀਮ ਜੇਤੂ ਰਹੀ ਅਤੇ ਭੁਲੱਥ ਦੀ ਟੀਮ ਦੇ ਹੋਏ ਫਸਾਵੇ ਮੁਕਾਬਲੇ ਵਿੱਚ ਦੂਸਰਾ ਸਥਾਨ ਹਾਸਿਲ ਕੀਤਾ

0
333
ਭੁਲੱਥ, 22 ਅਗਸਤ (ਅਜੈ ਗੋਗਨਾ ) —ਬੀਤੇਂ ਦਿਨ ਭੁਲੱਥ ਦੇ ਸਰਕਾਰੀ ਸਕੂਲ ਦੀ ਗਰਾਂਊਂਡ ਵਿਖੇ  ਭੁਲੱਥ , ਲਿੱਟਾ, ਅਤੇ ਪਿੰਡ ਭਗਵਾਨਪੁਰ ਦੀਆਂ ਟੀਮਾਂ ਦਾ ਵਾਲੀਵਾਲ  ਮੈਚ ਕਰਵਾਇਆ ਗਿਆ ਜਿਸ ਵਿੱਚ ਪਿੰਡ  ਲਿੱਟਾਂ ਦੀ ਟੀਮ ਜੇਤੂ ਰਹੀ ਜਦਕਿ ਭੁਲੱਥ ਦੀ ਟੀਮ ਦੇ ਇਸ ਮੈਚ ਵਿੱਚ ਹੋਏ ਫਸਵੇ ਮੁਕਾਬਲੇ ਨਾਲ ਦੂਜੇ ਸਥਾਨ ਤੇ ਰਹੀ ਅਤੇ ਭਗਵਾਨਪੁਰ ਪਿੰਡ ਦੀ ਟੀਮ ਤੀਜੇ ਸਥਾਨ ਤੇ ਰਹੀ। ਭੁਲੱਥ ਦੇ ਸਮਾਜ ਸੇਵੀ ਅਤੇ ਖੇਡਾਂ ਨਾਲ ਪਿਆਰ ਕਰਨ ਵਾਲੇ ਗੁਰਵਿੰਦਰ ਸਿੰਘ ਰਾਜਾ ਬਾਜਵਾ ਨੇ ਲਿੱਟਾਂ ਦੀ ਟੀਮ ਨੂੰ ਯਾਦਗਰੀ ਟਰਾਫੀ ਦੇ ਕੇ ਸਨਮਾਨਤ ਕੀਤਾ ਗਿਆ। ਆਪਣੇ ਸੰਬੋਧਨ ਵਿੱਚ ਬਾਜਵਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ  ਨੋਜਵਾਨਾਂ ਨੂੰ ਨਸ਼ਿਆਂ ਤੋ ਦੂਰ ਰੱਖਣ ਲਈ ਭੁਲੱਥ ਸਕੂਲ ਦੀ ਗਰਾਂਊਡ ਇੱਕ ਨੋਜਵਾਨਾ ਲਈ ਬਹੁਤ ਵਧੀਆ ਸਾਧਨ ਹੈ ਅਤੇ ਅਸੀਂ ਇਸ ਲਈ ਪੂਰਾ ਹਫਤਾ ਮਿਹਨਤ ਲਾਉਂਦੇ ਹੋਏ ਨੋਜਵਾਨ ਲੜਕਿਆ ਨੂੰ ਹਰ ਐਤਵਾਰ ਭੁਲੱਥ ਦੇ ਲਾਗਲੇ ਪਿੰਡਾਂ ਦੇ ਹੁਣ ਲਾਗੇ ਦੀਆਂ ਟੀਮਾਂ ਨਾਲ ਆਪਸੀ ਮੈਚ ਕਰਾ ਕੇ ਟਰਾਫੀ ਦੇ ਨਾਲ ਸਨਮਾਨਤ ਕੀਤਾ ਜਾਇਆ ਕਰੇਗਾ ਜਿਸ ਨਾਲ ਉਹਨਾਂ ਦੇ ਹੋਸਲੇ ਬੁਲੰਦ ਹੋਣਗੇ ਅਤੇ ਖੇਡਾਂ ਵਿੱਚ ਉਹਨਾਂ ਦੀ ਰੁਚੀ ਵਧੇਗੀ ਅਤੇ ਨਸ਼ੇ ਦੇ ਕੋਹੜ ਤੇ ਦੂਰ ਹੋ ਸਕਣਗੇ ਅਤੇ ਜਿਸ ਨਾਲ ਨੌਜਵਾਨਾਂ ਚ ਖੇਡਣ ਦਾ ਉਤਸਾਹ ਬਣਿਆ ਰਹਿੰਦਾ ਹੈ। ਬਾਜਵਾ ਨੇ ਕਿਹਾ ਕਿ ਇਹਨਾਂ ਉਪਰਾਲਿਆਂ ਲਈ ਅਸੀ ਆਪਣੇ  ਐਨ.ਆਰ. ਆਈਜ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਵੀ ਕਰਦੇ ਹਾਂ ਕਿਉਕਿ ਨੋਜਵਾਨਾਂ ਲਈ ਜਾਂ ਭਲਾਈ ਦੇ ਕੰਮਾ ਚ ਉਹ ਬਾਹਰ ਬੈਠੇ ਵੀਰ ਭਰਾ ਸਭ ਤੋ ਵੱਧ ਯੋਗਦਾਨ ਪਾਉਂਦੇ ਹਨ ਅਤੇ ਆਪਣੇ ਪੰਜਾਬ ਲਈ ਹਰ ਸਮੇਂ ਪੱਬਾਂ ਭਾਰ ਰਹਿੰਦੇ ਹਨ ਤੇ ਸਖਤ ਮਿਹਨਤਾਂ ਕਰਕੇ ਉਹ ਆਪਣੀ ਪ੍ਰਦੇਸ਼ ਦੀ ਕਮਾਈ ਵਿੱਚੋਂ ਦਸਵੰਦ ਕੱਢਕੇ ਆਪਣੇ ਇਲਾਕੇ ਦੇ ਲੋਕਾ ਦਾ ਭਲਾ ਕਰਦੇ ਹਨ।

LEAVE A REPLY

Please enter your comment!
Please enter your name here