ਫਿਕ ਜਾਗਰੂਕ ਸੈਮੀਨਾਰ ਆਯੋਜਿਤ ਕੀਤਾ ਗਿਆ
ਅੰਮ੍ਰਿਤਸਰ 9 ਸਤੰਬਰ 2024:–ਏ.ਡੀ.ਜੀ.ਪੀ. ਟ੍ਰੈਫਿਕ,ਸ਼੍ਰੀ ਏ.ਐੱਸ. ਰਾਏ ਸਾਹਿਬ ਅਤੇ ਸ੍ਰੀ ਰਣਜੀਤ ਸਿੰਘ ਢਿੱਲੋਂ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ ਹੇਠ ਏ ਡੀ ਸੀ ਪੀ ਟਰੈਫਿਕ ਸ੍ਰੀ ਹਰਪਾਲ ਸਿੰਘ ਦੀ ਰਹਿਨੁਮਾਈ ਹੇਠ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਐੱਸ ਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਵੱਲੋ ਸਰਕਾਰੀ ਸਰੂਪ ਰਾਣੀ ਕਾਲਜ ਵਿਖੇ ਟਰੈਫਿਕ ਸੈਮੀਨਾਰ ਆਯੋਜਿਤ ਕੀਤਾ ਗਿਆ ਬੱਚਿਆਂ ਨੂੰ ਟਰੈਫਿਕ ਨਿਯਮਾਂ ਅਤੇ ਮੋਰਲ ਵੈਲਿਊ ਬਾਰੇ ਜਾਗਰੂਕ ਕੀਤਾ।
ਉਨ੍ਹਾਂ ਨੇ ਬੱਚਿਆਂ ਨੂੰ ਖਾਸ ਤੌਰ ਤੇ ਟਰਿਪਲ ਰਾਈਡਿੰਗ ਨਾ ਕਰਨ, ਹਮੇਸ਼ਾ ਸੀਟ ਬੈਲਟ ਅਤੇ ਹੈਲਮਟ ਦੀ ਵਰਤੋਂ ਕਰਨਾ ਟਰੈਫਿਕ ਲਾਈਟਾਂ ਤੇ ਰੁਕਣ ਅਤੇ ਲਾਈਸੰਸ ਦੀ ਮਹੱਤਤਾ ਬਾਰੇ ਪ੍ਰੇਰਿਤ ਕੀਤਾ ਗਿਆ ਇਸ ਮੌਕੇ ਪ੍ਰਿੰਸੀਪਲ ਪ੍ਰੋਫੈਸਰ ਡਾਕਟਰ ਦਲਜੀਤ ਕੌਰ ,ਰੋਡ ਸੇਫਟੀ ਸੈਲ ਇੰਚਾਰਜ ਡਾਕਟਰ ਬੰਦਨਾ ਬਜਾਜ ਮਿਸਿਜ ਮਨਪ੍ਰੀਤ ਕੌਰ ਮਨਿਹਾਸ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।