ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡਵੀਂ ਵਿਖੇ ਐੱਨ ਐੱਸ ਐੱਸ ਕੈਂਪ ਲਗਾਇਆ 

0
36
ਮੂਨਕ, 25 ਮਾਰਚ, 2024: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡਵੀਂ ਵਿਖੇ ਲੱਗੇ ਐੱਨ ਐੱਸ ਐੱਸ ਕੈਂਪ ਦਾ ਪੰਜਵਾਂ ਦਿਨ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਯਾਦਗਾਰੀ ਹੋ ਨਿਬੜਿਆ। ਦਿਨ ਸਮੇਂ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਪਿੰਡ ਹੋਤੀਪੁਰ ਦੇ ਸਰਪੰਚ ਲਵਜੀਤ ਸਿੰਘ ਨੇ ਵਿਦਿਆਰਥੀਆਂ ਨਾਲ ਪਿੰਡ ਅਤੇ ਸਮਾਜ ਦੇ ਵਿਕਾਸ ਲਈ ਆਪਣੇ ਕੀਤੇ ਯਤਨਾਂ ਦੇ ਤਜਰਬੇ ਸਾਂਝੇ ਕੀਤੇ ਅਤੇ ਬੱਚਿਆਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕੀਤਾ। ਦੂਜੇ ਮਹਿਮਾਨ ਪੰਜਾਬੀ ਫਿਲਮ ਇੰਡਸਟਰੀ ਦੇ ਅਦਾਕਾਰ ਲਖਵਿੰਦਰ ਸਿੰਘ ਨੇ ਵੀ ਬੱਚਿਆਂ ਨਾਲ ਦਿਲਚਸਪ ਗੱਲਾਂ ਕੀਤੀਆਂ। ਪੰਜਵੇਂ ਦਿਨ ਦੀ ਰਾਤ ਸਮੇਂ ਲੋਕ ਕਲਾ ਮੰਚ ਮੰਡੀ ਮੁੱਲਪੁਰ ਦੀ ਟੀਮ ਵੱਲੋਂ ਸੁਰਿੰਦਰ ਸ਼ਰਮਾਂ ਦੀ ਨਿਰਦੇਸ਼ਨਾ ਹੇਠ ਨਸ਼ਿਆਂ ਤੇ ਅਧਾਰਿਤ ਨਾਟਕ ‘ਇਹਨਾਂ ਜ਼ਖ਼ਮਾਂ ਦਾ ਕੀ ਕਰੀਏ’ ਖੇਡਿਆ ਗਿਆ। ਨਾਟਕ ਦੀ ਪੇਸ਼ਕਾਰੀ ਅਤੇ ਐਕਟਰਾਂ ਦੀ ਅਦਾਕਾਰੀ ਨੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। ਨਾਟਕ ਨੇ ਸਾਰਿਆਂ ਨੂੰ ਬਹੁਤ ਪ੍ਰਭਾਵਿਤ ਕੀਤਾ। ਨਾਟਕ ਦੇ ਸੰਵੇਦਨਸ਼ੀਲ ਵਿਸ਼ੇ ਨੇ ਸਭ ਨੂੰ ਭਾਵੁਕ ਕਰ ਦਿੱਤਾ। ਪ੍ਰਿੰਸੀਪਲ ਸ੍ਰੀ ਪ੍ਰਦੀਪ ਸ਼ਰਮਾਂ ਅਤੇ ਸਮੂਹ ਸਟਾਫ ਅਤੇ ਪਿੰਡ ਦੇ ਪੰਤਵੰਤੇ ਸੱਜਣਾਂ ਵੱਲੋਂ ਨਾਟਕ ਟੀਮ ਦਾ ਸਨਮਾਨ ਕੀਤਾ ਗਿਆ। ਵਿਦਿਆਰਥੀਆਂ ਨੇ ਰਾਤ ਸਮੇਂ ਕਲਾਕਾਰਾਂ ਦੀ ਸੰਗਤ ਨੂੰ ਮਾਣਿਆ ਥੀਏਟਰ ਬਾਰੇ ਗੱਲਾਬਾਤਾਂ ਕੀਤੀਆਂ। ਗੀਤ ਗਾਇਨ ਕੀਤਾ। ਬੱਚਿਆਂ, ਅਧਿਆਪਕਾਂ ਲਈ ਇਹ ਦਿਨ ਨਾ ਭੁੱਲਣਯੋਗ ਬਣ ਗਿਆ।

LEAVE A REPLY

Please enter your comment!
Please enter your name here