ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘਾਂਵਾਲਾ ਵਿਖੇ ਕਰਵਾਇਆ ਗਿਆ ਕਮਰਸ ਬਲਾਕ ਦਾ ਉਦਘਾਟਨ
ਪੰਜਾਬ ਸਰਕਾਰ ਵੱਲੋਂ ਚਲਾਏ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਹਿਤ ਮਿਤੀ 27/05/2025 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘਾਂਵਾਲਾ ਵਿਖੇ ਉਦਘਾਟਨੀ ਸਮਾਰੋਹ ਕਰਵਾਇਆ ਗਿਆ।ਜਿਸ ਵਿੱਚ ਸਰਦਾਰ ਹਰਜਿੰਦਰ ਸਿੰਘ ਰੋਡੇ, ਚੈਅਰਮੈਨ ਮਾਰਕੀਟ ਕਮੇਟੀ , ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਰੋਹ ਦੀ ਸ਼ੁਰੂਆਤ ਸਰਕਾਰੀ ਗ੍ਰਾਂਟ ਨਾਲ ਤਿਆਰ ਹੋਏ ਕਾਮਰਸ ਬਲਾਕ ਦੇ ਨੀਂਹ ਪੱਥਰ ਤੋਂ ਪਰਦਾ ਚੁੱਕਣ ਨਾਲ ਕੀਤੀ ਗਈ। ਸਕੂਲ ਦੇ ਇੰਚਾਰਜ ਪ੍ਰਿੰਸੀਪਲ ਸ. ਰਣਜੀਤ ਸਿੰਘ ਹਠੂਰ ਨੇ ਮੁੱਖ ਮਹਿਮਾਨ ਸ. ਹਰਜਿੰਦਰ ਸਿੰਘ ਰੋਡੇ, ਐਜੂਕੇਸ਼ਨ ਸੈੱਲ ਦੇ ਇੰਚਾਰਜ ਅਨਿਲ ਸ਼ਰਮਾ ਅਤੇ ਨਾਲ ਆਏ ਹੋਏ ਹੋਰ ਆਗੂ ਸਾਹਿਬਾਨ ਦਾ ਸਵਾਗਤ ਕੀਤਾ ਅਤੇ ਸਕੂਲ ਪ੍ਰਗਤੀ ਰਿਪੋਰਟ ਪੇਸ਼ ਕੀਤੀ।ਸਕੂਲ ਅਧਿਆਪਕ ਸ. ਅੰਮ੍ਰਿਤਪਾਲ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਉਸਾਰੀ ਅਤੇ ਮੁਰੰਮਤ ਲਈ ਸਾਲ 2022 ਤੋਂ 2025 ਤਕ ਜਾਰੀ ਕੀਤੀ 25 ਲੱਖ ਤੋਂ ਵੀ ਵਧੇਰੇ ਰਾਸ਼ੀ ਦਾ ਵੇਰਵਾ ਦਿੱਤਾ ਅਤੇ ਸਰਕਾਰੀ ਸਕੂਲਾਂ ਦੇ ਵਿਕਾਸ ਕਾਰਜਾਂ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ । ਸਮਾਗਮ ਦੌਰਾਨ ਵਿੱਦਿਆਰਥੀਆਂ ਨੇ ਮੈਡਮ ਗੁਰਦੀਪ ਕੌਰ ਤੇ ਗੀਤਾ ਮਰਵਾਹਾ ਦੀ ਨਿਰਦੇਸ਼ਨਾ ਹੇਠ ਬਹੁਤ ਹੀ ਸੁੰਦਰ ਪੇਸ਼ਕਾਰੀਆਂ ਦਿੱਤੀਆਂ। ਮੁੱਖ ਮਹਿਮਾਨ ਸ. ਹਰਜਿੰਦਰ ਸਿੰਘ ਨੇ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਮੁਹਿੰਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇ ਨਾਲ- ਨਾਲ ਲੋਕ ਭਲਾਈ ਲਈ ਚਲਾਈਆਂ ਹੋਰ ਸਕੀਮਾਂ ਸਬੰਧੀ ਵੀ ਜਾਣਕਾਰੀ ਦਿੱਤੀ । ਉਹਨਾਂ ਨੇ ਸਕੂਲ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਵਿਦਿਅਕ ਅਤੇ ਸਹਿ ਵਿੱਦਿਅਕ ਖੇਤਰ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਲਈ ਪ੍ਰਸੰਸ਼ਾ ਕੀਤੀ ਅਤੇ ਬੋਰਡ ਦੇ ਸਾਲਾਨਾ ਨਤੀਜਿਆਂ ਵਿਚ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ। ਸਕੂਲ ਪ੍ਰਿੰਸੀਪਲ , ਸਟਾਫ਼ ਅਤੇ ਪਿੰਡ ਦੇ ਪਤਵੰਤਿਆਂ ਨੇ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ ਸੰਚਾਲਨ ਦੀ ਜਿੰਮੇਵਾਰੀ ਸ਼੍ਰੀਮਤੀ ਰੁਕਮਣੀ ਨੇ ਬਾਖ਼ੂਬੀ ਨਿਭਾਈ।ਇਸ ਸਮਾਗਮ ਵਿੱਚ ਪਿੰਡ ਦੇ ਸਰਪੰਚ ਸ. ਤੀਰਥ ਸਿੰਘ, ਪਾਵਰ ਗ੍ਰਿਡ ਸਿੰਘਾਂਵਾਲਾ ਦੇ ਜਨਰਲ ਮੈਨੇਜਰ ਸ਼੍ਰੀ ਜਗਤ ਰਾਮ ਜੀ, ਚੀਫ਼ ਮੈਨੇਜਰ ਸ਼੍ਰੀ ਜੀ. ਸੀ. ਕਪੂਰ, ਆਮ ਆਦਮੀ ਪਾਰਟੀ ਦੇ ਬਲਾਕ ਪੱਧਰ ਦੇ ਆਗੂ, ਸੁਖਦੀਪ ਸਿੰਘ ਸੀਪਾ, ਮਨਪ੍ਰੀਤ ਸਿੰਘ ਸਿੱਧੂ, ਮੀਡੀਆ ਇੰਚਾਰਜ ਕੁਲਵਿੰਦਰ ਸਿੰਘ , ਆਟੋ ਯੂਨੀਅਨ ਪ੍ਰਧਾਨ ਬਲਵਿੰਦਰ ਸਿੰਘ,ਕੁਲਵਿੰਦਰ ਸਿੰਘ ਤਾਰੇਵਾਲਾ,ਨਛੱਤਰ ਸਿੰਘ , ਬਲਵੀਰ ਸਿੰਘ ਬੁੱਕਣਵਾਲਾ, ਨਰਿੰਦਰ ਸਿੰਘ ਸਾਬਕਾ ਸਰਪੰਚ, ਕੁਲਦੀਪ ਸਿੰਘ , ਐਸ.ਐਮ.ਸੀ. ਪ੍ਰਧਾਨ ਹਰਦੀਪ ਸਿੰਘ,ਰਾਜ ਸਿੰਘ,ਸੋਹਣ ਸਿੰਘ, ਹੈਡਮਾਸਟਰ ਅਨੂਪ ਕੁਮਾਰ, ਸ਼੍ਰੀਮਤੀ ਨਿਰਮਲਾ ਦੇਵੀ, ਸ਼੍ਰੀਮਤੀ ਅਮਰਜੀਤ ਕੌਰ ਹੈਡ ਟੀਚਰ ਨੇ ਸ਼ਿਰਕਤ ਕੀਤੀ। ਇਸ ਮੌਕੇ ਤੇ ਲੈਕਚਰਾਰ ਸ਼੍ਰੀਮਤੀ ਰੇਨੂ ਗੁਪਤਾ, ਹਰਿੰਦਰ ਕੌਰ,ਰਿਤੂ ਗਾਂਧੀ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਮੀਨਾਕਸ਼ੀ ਬਾਲਾ,ਮੁਕੇਸ਼ ਕੁਮਾਰ, ਸੈਫ਼ੀ, ਸਾਕਸ਼ੀ ਸੂਦ, ਪਰਮਜੀਤ ਕੌਰ, ਵਿਨੈ ਕੁਮਾਰ, ਟੀਨਾ, ਸੁਨੀਤਾ, ਸਰਕਰਨ ਸਿੰਘ ਕੈਂਪਸ ਮੈਨੇਜਰ, ਮਨਪ੍ਰੀਤ ਕੌਰ, ਬਲਵਿੰਦਰ ਸਿੰਘ , ਆਤਮਾ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸੀ।