ਬਾਬਾ ਬਕਾਲਾ,ਸੁਖਵਿੰਦਰ ਬਾਵਾ
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰਵੀਂ ਜਮਾਤ ਦੇ ਨਤੀਜੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਿਲਚੀਆਂ ਦੇ ਵਿਦਿਆਰਥੀਆਂ ਨੇ ਹਰ ਸਾਲ ਦੀ ਤਰਾਂ ਇਸ ਵਾਰ ਵੀ ਮੱਲਾਂ ਮਾਰੀਆਂ। ਸਕੂਲ ਦੇ ਕੁਲ 430 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਅਤੇ ਸਾਰੇ ਵਿਦਿਆਰਥੀਆਂ ਨੇ ਚੰਗੇ ਅੰਕ ਹਾਸਲ ਕੀਤੇ
ਸਾਇੰਸ ਗਰੁੱਪ ਦੇ ਕੁਲ 101 ਵਿਦਿਆਰਥੀਆਂ ਨੇ 10+2 ਦੀ ਪ੍ਰੀਖਿਆ ਦਿੱਤੀ। 16 ਵਿਦਿਅਰਥੀਆਂ ਨੇ 90%ਤੋਂ ਵੱਧ ਅੰਕ ਹਾਸਲ ਕੀਤੇ। ਇਸ ਮੌਕੇ ਪ੍ਰਿੰਸੀਪਲ ਰਾਜੀਵ ਕਕੜ ਨੇ ਸਾਰੇ ਮਿਹਨਤੀ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਗੁਰਿੰਦਰ ਕੌਰ, ਕਿਰਨ ਦੀਪ ਕੌਰ, ਅਮਨਦੀਪ ਕੌਰ, ਕਾਬਲ ਸਿੰਘ, ਗੌਰਵ ਮਲਹੋਤਰਾ, ਗੁਰਬੰਤਾਂ ਸਿੰਘ, ਪ੍ਰੀਤੀ, ਸੁਦੀਪਾ, ਅਰਸ਼ਦੀਪ ਕੌਰ, ਸਾਂਤਾ ਕਪੂਰ, ਵੰਦਨਾ ਪੁਰੀ, ਸ਼ਾਲਨੀ ਜੋਸ਼ੀ, ਮੰਗਲ ਸਿੰਘ, ਜੁਪਿੰਦਰ ਪਾਲ ਸਿੰਘ, ਰਣਜੀਤ ਗਿਲ, ਇੰਦਰਬੀਰ ਸਿੰਘ ਆਦਿ ਹਾਜ਼ਰ ਸਨ।