“ਸਰਕਾਰ ਤੁਹਾਡੇ ਦੁਆਰ” ਤਹਿਤ ਪਿੰਡ ਝਲੂਰ ਵਿਖੇ ਲੋਕ ਸੁਵਿਧਾ ਕੈਪ ਲਗਾਇਆ ਗਿਆ : ਐਡਵੋਕੇਟ ਪਰਵਿੰਦਰ ਸਿੰਘ ਝਲੂਰ

0
112

ਬਰਨਾਲਾ, 25 ਮਈ, 2023: ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਮ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲ ਸਰਕਾਰੀ ਅਧਿਕਾਰੀਆਂ ਵੱਲੋਂ ਸੁਣ ਕੇ ਹੱਲ ਕਰਨ ਲਈ “ਸਰਕਾਰ ਤੁਹਾਡੇ ਦੁਆਰ” ਤਹਿਤ ਪਹਿਲਕਦਮੀ ਕਰਦੇ ਹੋਏ ਮਾਨਯੋਗ ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮ ਦੀਪ ਕੌਰ ਅਗਵਾਈ ਵਿਚ ਪਿੰਡ ਝਲੂਰ (ਕੁਟੀਆ) ਵਿਖੇ ਲੋਕ ਸੁਵਿਧਾ ਕੈਪ ਲਗਾਈਆਂ ਗਿਆ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਪਰਵਿੰਦਰ ਸਿੰਘ ਝਲੂਰ ਨੇ ਕਿਹਾ ਕਿ ਇਸ ਸਮੇਂ ਵਧੀਕ ਡਿਪਟੀ ਕਮਿਸ਼ਨਰ , ਉਪ ਮੰਡਲ ਅਫ਼ਸਰ, ਬੀ.ਡੀ. ਪੀ.ਉ. ਬਰਨਾਲਾ, ਤਹਿਸੀਲਦਾਰ ਬਰਨਾਲਾ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਬਰਨਾਲਾ ਦੀ ਟੀਮ, ਮੁੱਖ ਖੇਤੀ ਬਾੜੀ ਅਫ਼ਸਰ ਬਰਨਾਲਾ ਦੀ ਟੀਮ, ਸਿਵਲ ਸਰਜਨ ਸਿਹਤ ਵਿਭਾਗ, ਐਕਸੀਅਨ ਨਹਿਰੀ ਵਿਭਾਗ ਡਿਪਟੀ ਡਾਇਰੈਕਟਰ ਪਸੂ ਪਾਲਣ, ਮੰਡੀ ਬੋਰਡ , ਮਾਰਕੀਟ ਕਮੇਟੀ, ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਵਿਭਾਗ, ਕਿਰਤ ਵਿਭਾਗ ਡਾਇਰੀ ਵਿਕਾਸ ਵਿਭਾਗ ਆਦੀ ਨੇ ਇਸ ਕੈਪ ਵਿਚ ਵੱਖ ਵੱਖ ਵਿਭਾਗਾਂ ਦੇ ਉੱਚ ਅਧਿਕਾਰੀ, ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਪਹੁੰਚ ਕੇ ਮੌਕੇ ਤੇ ਮਸਲਿਆਂ ਦਾ ਹੱਲ ਲਈ ਕਾਰਵਾਈ ਅਮਲ ਵਿਚ ਲਿਆਦੀ ਗਈ।

ਇਸ ਕੈਪ ਤੋਂ ਪਿੰਡ ਝਲੂਰ, ਸ਼ੇਖ਼ਾ, ਕਰਮਗੜ੍ਹ, ਠੁੱਲੀਵਾਲ, ਹਰਬੰਸਪੁਰਾ ਕੋਠੇ, ਰੰਗੀਆਂ, ਕੁੰਭੜਵਾਲ, ਨਾਲ ਸਬੰਧਿਤ ਲੋਕਾਂ ਵੱਲੋਂ ਆਪਣੇ ਮਸਲੇ, ਸਮੱਸਿਆਵਾਂ , ਸਕਾਈਤਾਂ, ਦੇ ਹੱਲ ਲਈ ਪਹੁੰਚ ਕੇ ਲਾਭ ਉਠਾਈਆਂ ਗਿਆ ਇਸ ਸਮੇਂ ਸਮੂਹ ਗਰਾਮ ਪੰਚਾਇਤ ਅਤੇ ਆਮ ਆਦਮੀ ਪਾਰਟੀ ਟੀਮ ਝਲੂਰ ਵੱਲੋਂ ਕੈਬਨਿਟ ਮੰਤਰੀ ਸ. ਗੁਰਮਤਿ ਸਿੰਘ ਮੀਤ ਹੇਅਰ, ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮ ਦੀਪ ਕੌਰ ਧੰਨਵਾਦ ਕੀਤਾ ਗਿਆ।

ਇਸ ਸਮੇਂ ਸਰਪੰਚ ਸੁਖਵਿੰਦਰ ਸਿੰਘ, ਆਪ ਆਗੂ ਸੁਖਵਿੰਦਰ ਸਿੰਘ ਭਿੰਦਾ, ਪਰਗਟ ਸਿੰਘ ਲਾਡੀ, ਬੂਟਾ ਸਿੰਘ ਪੇਂਟਰ, ਮੱਖਣ ਸਿੰਘ ਮੈਂਬਰ, ਪੱਪੂ ਸਿੰਘ ਮੈਂਬਰ, ਜੱਸੀ ਸਿੰਘ ਜੋਹਲ, ਗੋਰਾ ਸਿੰਘ, ਕਰਮਜੀਤ ਕੌਰ, ਮੈਂਬਰ ਨਿਰਮਲ ਸਿੰਘ ਘੂਕਰਾਂ , ਗੋਗੀ ਸਿੰਘ ਨੰਬਰਦਾਰ ਮਹਿੰਦਰ ਸਿੰਘ ਸਟੇਜ ਸੈਕਟਰੀ ਵੱਡੀ ਗਿਣਤੀ ਵਿਚ ਵੱਖ ਵੱਖ ਪਿੰਡਾਂ ਤੋ ਆਮ ਲੋਕ ਹਾਜ਼ਰ ਸਨ

LEAVE A REPLY

Please enter your comment!
Please enter your name here