ਸਰਬੰਸ-ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਸ਼ਹਾਦਤ ਨੂੰ ਸਮਰਪਿਤ ਵੰਨ- ਬੀਟ ਮੈਡੀਕਲ ਗਰੁੱਪ ਦੁਆਰਾ 42,000 ਹਜ਼ਾਰ ਲੋਕਾਂ ਦਾ ਫ੍ਰੀ ਇਲਾਜ ਕੀਤਾ— ਬਹਾਦਰ ਸਿੰਘ ਸੈਲਮ 

0
1154

ਨਿਊਯਾਰਕ, 27 ਅਕਤੂਬਰ ()—ਅਮਰੀਕਾ ਵਿੱਚ ੳਰੇਗਨ ਸੂਬੇ ਦੇ ਸ਼ਹਿਰ ਸੈਲਮ ਵਿੱਚ ਵੱਸਦੇ ਸਫਲ ਕਾਰੋਬਾਰੀ ਦੇ ਨਾਲ ਇਕ ਸਮਾਜ ਸੇਵੀ, ਮਨੁੱਖਤਾ ਦੀ ਸੇਵਾ ਵਿੱਚ ਜੁੱਟੇ ਹੋਏ ਇਨਸਾਨ ਸ: ਬਹਾਦਰ ਸਿੰਘ ਜਿੰਨਾਂ ਦਾ ਪਿਛੋਕੜ ਪੰਜਾਬ ਤੋ ਹੈ। ਅਤੇ ਉਹ ਅਮਰੀਕਾ ਵਿੱਚ ਰਹਿੰਦੇ ਹੋਏ ਵੀ ਇਕ ਮਨੁੱਖਤਾ ਦੀ ਸੇਵਾ ਕਰਨ ਵਾਲੇ ਗੁਰਸਿੱਖ ਇਨਸਾਨ ਵਜੋ ਜਾਣੇ ਜਾਂਦੇ ਹਨ। ਜਿੰਨਾਂ ਵੱਲੋ ਯੂ.ਪੀ. ਵਿੱਚ ਗਰੀਬ ਲੋਕਾਂ ਦੀ ਮਦਦ ਜੋ ਆਪ ਸੰਸਥਾਪਕ ਹਨ ਵੱਲੋ ਵੰਨ ਬੀਟ ਨਾਂ ਦਾ ਫ੍ਰੀ ਹਸਪਤਾਲ ਬਣਾਇਆ ਹੈ। ਉਹਨਾਂ ਵੱਲੋ ਸਾਡੇ ਪੱਤਰਕਾਰ ਨਾਲ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਸ੍ਰੀ ਸਰਬੰਸ-ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਪਰਿਵਾਰ ਦੀ ਸ਼ਹਾਦਤ ਨੂੰ ਸਮਰਪਿਤ ਅਸੀਂ  ਵਣ ਬੀਟ ਮੈਡੀਕਲ ਗਰੁੱਪ ਦੁਆਰਾ ਸੰਚਾਲਿਤ ਆਪਣੇ ਜਨਤਾ ਲਈ ਫ੍ਰੀ ਤਿੰਨੋਂ ਹਸਪਤਾਲਾਂ ਵਿੱਚ ਤਜਰਬੇਕਾਰ ਅਤੇ ਸਲਾਹਕਾਰ ਡਾਕਟਰ ਸਰਜਨ ਦੀ ਟੀਮ ਦੇ ਸਹਿਯੋਗ ਨਾਲ  ਇਕ ਸਾਲ ਵਿਚ ਦੋ ਲੱਖ 41 ਹਜਾਰ 8037 ਅਤੇ 9 ਹਜਾਰ 6 ਸੌ 70 ਮੁਫ਼ਤ ਸਰਜਰੀ ਅਤੇ ਮੋਤੀਆ ਬਿੰਦ ਅੱਖਾਂ ਦੇ ਅਪ੍ਰੇਸ਼ਨ ਕੀਤੇ ਗਏ ਹਨ।  ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਹੋਇਆਂ ਇੰਨਾਂ ਹਸਪਤਾਲਾ ਦੇ ਅਮਰੀਕਾ ਵੱਸਦੇ ਸੰਸਥਾਪਕ ਅਤੇ ਚੇਅਰਮੈਨ ਸ: ਬਹਾਦਰ ਸਿੰਘ ਅਤੇ ਮੀਤ ਪ੍ਰਧਾਨ ਸਰਦਾਰ ਅਮਰ ਸਿੰਘ ਵਨ ਬੀਟ ਮੈਡੀਕਲ ਗਰੁੱਪ  ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਵਿੱਚ ਉਹਨਾਂ ਦੱਸਿਆ ਕਿ ਵਨ ਬੀਟ ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾਂ ,ਜ਼ਰੂਰਤਮੰਦਾਂ ,ਬੇਜ਼ੁਰਗਾਂ ,ਗ਼ਰੀਬਾਂ ,ਬੇਸਹਾਰਾ ਅਤੇ ਦਿਵਿਆਂਗ ਲੋਕਾਂ ਦੇ ਪਹਿਲ ਦੇ ਆਧਾਰ ਤੇ  ਮੁਫ਼ਤ ਇਲਾਜ ਅਤੇ ਇਲਾਕਾ  ਨਿਵਾਸੀਆਂ ਲਈ ਬਲੱਡ ਬੈਂਕ ਦੀ ਸੁਵਿਧਾ ਇੱਥੇ ਉਪਲੱਬਧ ਹੈ। ਉਹਨਾਂ ਕਿਹਾ ਕਿ ਵਨ ਬੀਟ ਹਸਪਤਾਲ ਜੋ ਦਲਾਲ ਮੁਕਤ ਹਸਪਤਾਲ ਹੈ। ਜਿੱਥੇ ਉੱਤਰ ਪ੍ਰਦੇਸ਼ ਰਾਜ ਦੇ ਲੋਕ ਫ੍ਰੀ ਇਲਾਜ ਕਰਵਾ ਸਕਦੇ ਹਨ। ਉਹਨਾਂ ਕਿਹਾ ਕਿ  ਬਾਕੀ ਹੋਰ ਜਾਣਕਾਰੀ ਲਈ ਤੁਸੀਂ ਸਾਡੇ ਹੇਠ ਲਿਖੇ ਨੰਬਰਾਂ ਤੇ ਤੁਰੰਤ ਸੰਪਰਕ ਕਰ ਸਕਦੇ ਹੋ। 9721028501,8543074503

LEAVE A REPLY

Please enter your comment!
Please enter your name here