ਪੱਟੀ/ਤਰਨਤਾਰਨ,11ਸਤੰਬਰ (ਰਾਕੇਸ਼ ਨਈਅਰ ‘ਚੋਹਲਾ’) -ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਅੱਖਾਂ ਦਾ ਫ੍ਰੀ ਵਿਸ਼ਾਲ ਕੈਂਪ ਪੱਟੀ ਸ਼ਹਿਰ ਦੇ ਗੁਰੂ ਨਾਨਕ ਮੋਦੀਖਾਨਾ ਵਿਖੇ ਲਗਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਜਿਲ੍ਹਾ ਪ੍ਰਧਾਨ ਪ੍ਰਿੰਸ ਧੁੰਨਾ ਨੇ ਦੱਸਿਆ ਕਿ ਡਾਕਟਰ ਐਸ ਪੀ ਸਿੰਘ ਉਬਰਾਏ ਦੀ ਯੋਗ ਅਗਵਾਈ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸਮਾਜ ਸੇਵਾ ਦੇ ਅਨੇਕਾਂ ਕਾਰਜ ਕੀਤੇ ਜਾ ਰਹੇ ਹਨ ਤਾਂ ਜੋ ਆਮ ਲੋਕਾਂ ਦਾ ਜੀਵਨ ਪੱਧਰ ਬਿਹਤਰ ਹੋ ਸਕੇ।ਇਸੇ ਲੜੀ ਤਹਿਤ ਟਰੱਸਟ ਵੱਲੋਂ ਪੱਟੀ ਸ਼ਹਿਰ ਦੇ ਮੋਦੀਖਾਨੇ ਵਿਖੇ 541ਵਾਂ ਅੱਖਾਂ ਦਾ ਫ੍ਰੀ ਕੈਂਪ ਲਗਾਇਆ ਗਿਆ।ਜਿਸ ਵਿੱਚ ਲੁਧਿਆਣਾ ਸ਼ਹਿਰ ਦੇ ਸ਼ੰਕਰਾ ਆਈ ਕੇਅਰ ਹਸਪਤਾਲ ਦੇ ਮਾਹਿਰ ਡਾਕਟਰਾਂ ਵੱਲੋਂ 750 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ 300 ਦੇ ਕਰੀਬ ਮਰੀਜ਼ਾਂ ਨੂੰ ਨਜ਼ਰ ਦੀਆਂ ਐਨਕਾਂ ਦਿੱਤੀਆਂ ਗਈਆਂ ਅਤੇ ਲੋੜਵੰਦ ਮਰੀਜ਼ਾਂ ਨੂੰ ਫਰੀ ਦਵਾਈਆਂ ਤਕਸੀਮ ਕੀਤੀਆਂ ਗਈਆਂ।ਇਸ ਤੋਂ ਇਲਾਵਾ 90 ਮਰੀਜ਼ ਅਪਰੇਸ਼ਨ ਲਈ ਚੁਣੇ ਗਏ।ਜਿਹਨਾਂ ਦੇ ਆਪ੍ਰੇਸ਼ਨ ਸ਼ੰਕਰਾ ਹਸਪਤਾਲ ਲੁਧਿਆਣਾ ਵਿਖੇ ਕਰਵਾਉਣ ਲਈ ਭੇਜ ਦਿੱਤੇ ਗਏ।ਸਾਰੇ ਮਰੀਜ਼ਾਂ ਦੇ ਆਉਣ ਜਾਣ,ਰਹਿਣ,ਖਾਣ-ਪੀਣ ਦਵਾਈਆਂ ਅਤੇ ਆਪ੍ਰੇਸ਼ਨ ਦਾ ਸਾਰਾ ਖ਼ਰਚਾ ਟਰੱਸਟ ਵੱਲੋਂ ਕੀਤਾ ਜਾਵੇਗਾ।ਓਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਚ ਵੀ ਟਰੱਸਟ ਵੱਲੋਂ ਸਮਾਜ ਭਲਾਈ ਦੇ ਕਾਰਜ ਨਿਰੰਤਰ ਜਾਰੀ ਰਹਿਣਗੇ । ਇਸ ਮੌਕੇ ਪ੍ਰਿੰਸ ਧੁੰਨਾ ਨੇ ਮਿਹਰ ਸਿੰਘ ਭਾਓਵਾਲ, ਕੁਲਵੰਤ ਸਿੰਘ ਭਾਓਵਾਲ਼, ਸਾਬ ਪੰਨਗੋਟਾ ਗੀਤਕਾਰ, ਰੇਸ਼ਮ ਸਿੰਘ ਦਾ ਕੈਂਪ ਲਈ ਸਹਿਯੋਗ ਦੇਣ ਲਈ ਵਿਸ਼ੇਸ ਤੌਰ ਤੇ ਸਿਰੋਪਾਓ ਦੇਕੇ ਸਨਮਾਨ ਕੀਤਾ ਗਿਆ।ਇਸ ਮੌਕੇ ਜਰਨਲ ਸਕੱਤਰ ਗੁਰਪ੍ਰੀਤ ਸਿੰਘ ਪਨਗੋਟਾ,ਖਜ਼ਾਨਚੀ ਡਾਕਟਰ ਇੰਦਰਪ੍ਰੀਤ ਸਿੰਘ ਧਾਮੀ,ਡਾਕਟਰ ਸਰਬਪ੍ਰੀਤ ਸਿੰਘ,ਮਾਸਟਰ ਗੁਰਵਿੰਦਰ ਸਿੰਘ ਬਰਵਾਲਾ,ਵਿਸ਼ਾਲ ਸੂਦ,ਕੇ ਪੀ ਗਿੱਲ,ਸੰਜੀਵ ਸੂਦ,ਅਮਨੀਸ਼ ਬੱਤਰਾ, ਸਤਨਾਮ ਸਿੰਘ,ਪ੍ਰਿੰਸੀਪਲ ਜਗਮੋਹਨ ਸਿੰਘ ਭੱਲਾ, ਜਤਿਨ ਸ਼ਰਮਾ,ਪਵਨ ਕੁਮਾਰ ਟਾਂਹ,ਪ੍ਰਿੰਸੀਪਲ ਜਸਬੀਰ ਕੌਰ, ਗੁਰਵਿੰਦਰ ਸਿੰਘ ਬਰਨਾਲਾ,ਗੁਰਮੇਜ ਸਿੰਘ ਬੱਠੇਭੈਣੀ,ਲਖਵਿੰਦਰ ਸਿੰਘ ਬੱਠੇਭੈਣੀ,ਹਨੀ ਸ਼ਰਮਾ,ਭੁਪਿੰਦਰ ਸਿੰਘ ਸਭਰਾ,ਬਲਜੀਤ ਸਿੰਘ ਆਦਿ ਹਾਜ਼ਰ ਸਨ ।
Boota Singh Basi
President & Chief Editor