ਸਰਬ ਨੌਜਵਾਨ ਸਭਾ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ
ਗੁਰਮਤ ਅਤੇ ਭਾਰਤੀ ਸੰਵਿਧਾਨ ਨੇ ਔਰਤਾਂ ਨੂੰ ਦਿੱਤਾ ਹੈ ਮਰਦ ਦੇ ਬਰਾਬਰ ਦਾ ਦਰਜਾ – ਸੰਤ ਸੀਚੇਵਾਲ
ਪ੍ਰਮੁੱਖ ਸ਼ਖਸੀਅਤਾਂ ਨੇ ਛੇ ਸਫਲ ਔਰਤਾਂ ਨੂੰ ਕੀਤਾ ਸਨਮਾਨਤ
ਫਗਵਾੜਾ, 7 ਮਾਰਚ 2025
ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸਬੰਧ ਵਿਚ ਇਕ ਪ੍ਰਭਾਵਸ਼ਾਲੀ ਸਮਾਗਮ ਹੋਟਲ ਹੇਅਰ ਪੈਲੇਸ ਫਗਵਾੜਾ ਵਿਖੇ ਕਰਵਾਇਆ ਗਿਆ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਆਯੋਜਿਤ ਸਮਾਗਮ ਦੌਰਾਨ ਪਦਮਸ਼੍ਰੀ ਮੈਂਬਰ ਪਾਰਲੀਮੈਂਟ ਸੰਤ ਬਲਬੀਰ ਸਿੰਘ ਸੀਚੇਵਾਲ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ ਜਦਕਿ ਸਮਾਗਮ ਦੀ ਪ੍ਰਧਾਨਗੀ ਹਰਚੰਦ ਸਿੰਘ ਬਰਸਟ ਚੇਅਰਮੈਨ ਪੰਜਾਬ ਮੰਡੀ ਬੋਰਡ ਨੇ ਕੀਤੀ। ਗੈਸਟ ਆਫ ਆਨਰ ਵੱਜੋਂ ਅਕਸ਼ਿਤਾ ਗੁਪਤਾ (ਆਈ.ਏ.ਐੱਸ) ਏ.ਡੀ.ਸੀ-ਕਮ-ਨਿਗਮ ਕਮਿਸ਼ਨਰ ਫਗਵਾੜਾ ਸਨ। ਜਦਕਿ ਮੇਅਰ ਰਾਮ ਪਾਲ ਉੱਪਲ, ਤਵਿੰਦਰ ਰਾਮ ਚੇਅਰਮੈਨ ਮਾਰਕਿਟ ਕਮੇਟੀ ਫਗਵਾੜਾ, ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ, ਅਸ਼ੋਕ ਕੁਲਥਮ ਪ੍ਰਧਾਨ ਕਲਾਥ ਮਰਚੈਂਟਸ ਐਸੋਸੀਏਸ਼ਨ, ਸੰਤੋਸ਼ ਕੁਮਾਰ ਗੋਗੀ ਜਿਲਾ ਪ੍ਰਧਾਨ ਆਮ ਆਦਮੀ ਪਾਰਟੀ ਐਸ.ਸੀ ਵਿੰਗ ਕਪੂਰਥਲਾ ਅਤੇ ਸੁਖਦੀਪ ਸਿੰਘ ਅਪਰਾ ਚੇਅਰਮੈਨ ਮਾਰਕਿਟ ਕਮੇਟੀ ਫਿਲੌਰ ਨੇ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਵੱਖ-ਵੱਖ ਖੇਤਰਾਂ ਵਿਚ ਸਫਲਤਾ ਹਾਸਲ ਕਰਨ ਵਾਲੀਆਂ ਔਰਤਾਂ ਨੂੰ ਸਨਮਾਨਤ ਕੀਤਾ ਗਿਆ। ਜਿਹਨਾਂ ਵਿਚ ਪ੍ਰਿੰ. ਇੰਦਰਜੀਤ ਕੌਰ ਮੇਅਰ ਲੁਧਿਆਣਾ ਨੂੰ ਸਮਾਜ ਸੇਵਾ, ਰਾਜਵਿੰਦਰਜੀਤ ਕੌਰ ਸੀ.ਡੀ.ਪੀ.ਓ. ਨੂੰ ਚੰਗੇਰੀਆਂ ਸੇਵਾਵਾਂ, ਇੰਸਪੈਕਟਰ ਮੀਨਾ ਕੇ. ਪਵਾਰ ਗੋਲਡ ਮੈਡਲਿਸਟ ਵੇਟ ਲਿਫਟਰ ਨੂੰ ਉੱਤਮ ਖਿਡਾਰੀ, ਮਨਧੀਰ ਕੌਰ ਮਨੂੰ ਪ੍ਰਬੰਧਕ ਆਪਣਾ ਰੇਡੀਓ/ਟੀਵੀ ਵਿੰਨੀਪੈੱਗ ਕੈਨੇਡਾ ਨੂੰ ਪੱਤਰਕਾਰਤਾ, ਪਰਵਿੰਦਰ ਕੌਰ ਬੰਗਾ ਪ੍ਰਧਾਨ ਐਨ.ਆਰ.ਆਈ. ਸਭਾ ਨੂੰ ਸਮਾਜ ਸੇਵਾ ਅਤੇ ਬੇਬੀ ਸੀਰਤ ਗੋਲਡ ਮੈਡਲਿਸਟ ਕੋਬਰਾ ਕਰਾਟੇ ਨੂੰ ਉੱਭਰਦੀ ਬਾਲ ਖਿਡਾਰਣ ਵਜੋਂ ਸਨਮਾਨ ਪੱਤਰ ਦੇ ਨਾਲ ਮੰਮੰਟੋ ਅਤੇ ਸ਼ਾਲ ਭੇਂਟ ਕੀਤੇ ਗਏ। ਮੁੱਖ ਮਹਿਮਾਨ ਸੰਤ ਸੀਚੇਵਾਲ ਮੈਂਬਰ ਰਾਜ ਸਭਾ ਨੇ ਸਨਮਾਨਤ ਸ਼ਖਸੀਅਤਾਂ ਅਤੇ ਸਮੂਹ ਔਰਤਾਂ ਨੂੰ ਮਹਿਲਾ ਦਿਵਸ ਦੀਆਂ ਸ਼ੁੱਭ ਇੱਛਾਵਾਂ ਦਿੰਦਿਆਂ ਕਿਹਾ ਕਿ ਔਰਤ ਦਾ ਦਰਜਾ ਕਿਸੇ ਤਰ੍ਹਾਂ ਵੀ ਮਰਦ ਤੋਂ ਨੀਵਾਂ ਨਹੀਂ ਹੈ, ਸਗੋਂ ਗੁਰਮਤ ਵਿੱਚ ਵੀ ਔਰਤ, ਮਰਦ ਦੇ ਬਰਾਬਰ ਦੇ ਹੱਕ ਰੱਖਦੀ ਹੈ ਅਤੇ ਭਾਰਤੀ ਸੰਵਿਧਾਨ ਵੀ ਔਰਤ ਮਰਦ ਦੇ ਬਰਾਬਰ ਦੇ ਹੱਕਾਂ ਦੀ ਗੱਲ ਕਰਦਾ ਹੈ। ਉਹਨਾ ਕਿਹਾ ਕਿ ਮਹਿਲਾ ਦਿਵਸ ਦੇ ਮੌਕੇ ਵੱਖੋ-ਵੱਖਰੇ ਖੇਤਰਾਂ ’ਚ ਵੱਡੀਆਂ ਪ੍ਰਾਪਤੀਆਂ ਕਰਨ ਵਾਲੀਆਂ ਔਰਤਾਂ ਨੂੰ ਸਨਮਾਨਤ ਕਰਕੇ ਹੌਸਲਾ ਅਫਜਾਈ ਕਰਨਾ ਉੱਤਮ ਕਾਰਜ ਹੈ। ਉਹਨਾ ਸਰਬ ਨੌਜਵਾਨ ਸਭਾ ਦੇ ਇਸ ਵਿਲੱਖਣ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਹਰਚੰਦ ਸਿੰਘ ਬਰਸਟ ਚੇਅਰਮੈਨ ਮੰਡੀ ਬੋਰਡ ਨੇ ਕਿਹਾ ਕਿ ਪੰਜਾਬ ਸਰਕਾਰ ਮਹਿਲਾਵਾਂ ਦੀ ਭਲਾਈ ਲਈ ਯਤਨਸ਼ੀਲ ਹੈ ਅਤੇ ਮਹਿਲਾ ਭਲਾਈ ਲਈ ਯੋਜਨਾਵਾਂ ਵੱਲ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ। ਉਹਨਾ ਕਿਹਾ ਕਿ ਸਮਾਜ ਵਿੱਚ ਔਰਤਾਂ ਨੂੰ ਬਰਾਬਰ ਦੇ ਹੱਕ ਹੋਣ ਤੋਂ ਬਿਨ੍ਹਾਂ ਸਮਾਜ ਤਰੱਕੀ ਨਹੀਂ ਕਰ ਸਕਦਾ। ਸਨਮਾਨਤ ਸਖ਼ਸ਼ੀਅਤਾਂ ’ਚ ਸਭ ਤੋਂ ਘੱਟ ਉਮਰ ਦੀ ਅਤੇ ਲੁਧਿਆਣੇ ਦੀ ਪਹਿਲੀ ਮਹਿਲਾ ਮੇਅਰ ਇੰਦਰਜੀਤ ਕੌਰ ਨੇ ਲੜਕੀਆਂ ਨੂੰ ਹਰ ਖੇਤਰ ’ਚ ਅੱਗੇ ਵੱਧਣ ਦੀ ਪ੍ਰੇਰਣਾ ਦਿੱਤੀ। ਉਹਨਾ ਕਿਹਾ ਕਿ ਮਿਹਨਤ ਕੀਤਿਆਂ ਹੀ ਫਲ ਦੀ ਪ੍ਰਾਪਤੀ ਹੋ ਸਕਦੀ ਹੈ ਅਤੇ ਲੜਕੀਆਂ ਨੂੰ ਆਰਥਿਕ ਤੌਰ ’ਤੇ ਮਜਬੂਤ ਹੋਣ ਲਈ ਚੰਗੀ ਪੜ੍ਹਾਈ ਤੇ ਹੱਥੀਂ ਕਿੱਤਾ ਸਿੱਖਣ ਦੀ ਲੋੜ ਹੈ। ਏ.ਡੀ.ਸੀ ਅਕਸ਼ਿਤਾ ਗੁਪਤਾ ਨੇ ਕਿਹਾ ਕਿ ਅਜੋਕੇ ਸਮੇਂ ’ਚ ਲੜਕੀਆਂ, ਚੰਗੀ ਪੜ੍ਹਾਈ ਕਰਕੇ, ਨੌਕਰੀਆਂ ਕਰ ਰਹੀਆਂ ਹਨ ਅਤੇ ਸਮਾਜ ਉਹਨਾ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕਰ ਰਿਹਾ ਹੈ। ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਦੇ ਪਿਛੋਕੜ ਦੀ ਜਾਣਕਾਰੀ ਦਿੱਤੀ ਅਤੇ ਭਾਰਤੀ ਔਰਤਾਂ ਨੂੰ ਸਮਾਜ ਵਿੱਚ ਬਣਦਾ ਥਾਂ ਦੇਣ ਦੀ ਵਕਾਲਤ ਕੀਤੀ। ਅਖੀਰ ਵਿਚ ਪ੍ਰਧਾਨ ਸੁਖਵਿੰਦਰ ਸਿੰਘ ਨੇ ਮੁੱਖ ਮਹਿਮਾਨ ਸੰਤ ਬਲਬੀਰ ਸਿੰਘ ਸੀਚੇਵਾਲ, ਹਰਚੰਦ ਸਿੰਘ ਬਰਸਟ, ਅਕਸ਼ਿਤਾ ਗੁਪਤਾ, ਸਮੂਹ ਸਨਮਾਨਤ ਸਖ਼ਸ਼ੀਅਤਾਂ ਅਤੇ ਪਤਵੰਤਿਆਂ ਦਾ ਪਹੁੰਚਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਮੁੱਖ ਮਹਿਮਾਨਾਂ ਨੂੰ ਵੀ ਸਭਾ ਵਲੋਂ ਯਾਦਗਾਰੀ ਚਿੰਨ੍ਹ ਭੇਂਟ ਕੀਤੇ ਗਏ। ਸਟੇਜ ਦੀ ਸੇਵਾ ਲੈਕਚਰਾਰ ਹਰਜਿੰਦਰ ਗੋਗਨਾ ਵਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਐਨ.ਆਰ.ਆਈ. ਸਭਾ ਦੇ ਸੀਨੀਅਰ ਮੀਤ ਪ੍ਰਧਾਨ ਸਤਨਾਮ ਚਾਨਾ, ਤੇਜਪਾਲ ਬਸਰਾ ਸੀਨੀਅਰ ਡਿਪਟੀ ਮੇਅਰ, ਵਿੱਕੀ ਸੂਦ ਡਿਪਟੀ ਮੇਅਰ, ਅਸ਼ੋਕ ਸੇਠੀ ਫਾਈਨ ਸਵਿੱਚਸ, ਮੁਖਿੰਦਰ ਸਿੰਘ ਸੀਕੋ ਇੰਡਸਟਰੀ, ਰਾਜਕੁਮਾਰ ਮੱਟੂ ਸਮਾਜ ਸੇਵਕ, ਕਸ਼ਮੀਰ ਸਿੰਘ ਮੱਲੀ ਐਡਵੋਕੇਟ, ਦਲਬੀਰ ਸਿੰਘ ਸਕੱਤਰ ਮਾਰਕਿਟ ਕਮੇਟੀ ਫਗਵਾੜਾ, ਜਗਜੀਵਨ ਸਿੰਘ, ਨਿਖਲ ਸ਼ਰਮਾ ਮਾਰਕਿਟ ਕਮੇਟੀ, ਰਸ਼ਪਾਲ ਰਾਏ ਗੁਪਤਾ, ਪ੍ਰਿੱਤਪਾਲ ਕੌਰ ਤੁੱਲੀ ਐਮ.ਸੀ., ਸੁਸ਼ੀਲ ਮੈਣੀ ਐਮ.ਸੀ., ਜਸਦੇਵ ਸਿੰਘ ਐਮ.ਸੀ., ਅੰਕੁਸ਼ ਓਹਰੀ, ਐਡਵੋਕੇਟ ਐਸ.ਐਲ. ਵਿਰਦੀ, ਗਿਆਨ ਸਿੰਘ ਸੇਵਾਮੁਕਤ ਡੀ.ਪੀ.ਆਰ.ਓ., ਮਨੋਜ ਫਗਵਾੜਵੀ ਕਵੀ, ਹਰਚਰਨ ਭਾਰਤੀ ਕਵੀ, ਵਿੱਕੀ ਸਿੰਘ, ਡਾ. ਗੁਰਦੀਪ ਸਿੰਘ ਬਲਾਕ ਪ੍ਰਧਾਨ, ਰਘਬੀਰ ਕੌਰ ਸਮਾਜ ਸੇਵਿਕਾ, ਰਮਨ ਨਹਿਰਾ ਪ੍ਰਧਾਨ ਖ਼ਤਰੀ ਸਭਾ, ਗੁਰਦੀਪ ਕੰਗ ਐਂਟੀ ਕੁਰੱਪਸ਼ਨ, ਵਿਜੈ ਬੰਗਾ, ਕਾਸ਼ਿਫ਼ ਰਹਿਮਾਨ, ਡਾ. ਬੀਰ ਸਿੰਘ ਬਸਰਾ, ਰਮੇਸ਼ ਕੋਹਲੀ ਰਿਟਾ. ਹੈੱਡਮਾਸਟਰ, ਸਰਬਜੀਤ ਸਿੰਘ ਲੁਬਾਣਾ, ਮੈਡਮ ਪੂਜਾ ਸ਼ਰਮਾ ਕਾਰਪੋਰੇਸ਼ਨ, ਸੁਰਜੀਤ ਸਿੰਘ ਬਾਹੜਾ, ਪੰਕਜ ਚੱਢਾ, ਸੁਧਾ ਬੇਦੀ, ਦੀਪਕ ਗੁਪਤਾ, ਰਕੇਸ਼ ਕੋਛੜ, ਰਵਿੰਦਰ ਸਿੰਘ ਰਾਏ, ਰਾਜਕੁਮਾਰ ਕਨੌਜੀਆ, ਜਗਜੀਤ ਸੇਠ, ਮਦਨ ਲਾਲ ਕੋਰੋਟਾਨੀਆ, ਸਾਹਿਬਜੀਤ ਸਾਬੀ, ਨਰਿੰਦਰ ਸੈਣੀ, ਜਸ਼ਨ ਮਹਿਰਾ, ਆਰ.ਪੀ. ਸ਼ਰਮਾ, ਮਨਦੀਪ ਬਾਸੀ, ਗੁਰਦੀਪ ਸਿੰਘ ਤੁੱਲੀ, ਸਤਨਾਮ ਸਿੰਘ ਰਾਣਾ, ਗੁਰਸ਼ਰਨ ਬਾਸੀ, ਮੈਡਮ ਤਨੂੰ, ਮੈਡਮ ਸਪਨਾ ਸ਼ਾਰਦਾ, ਮੈਡਮ ਆਸ਼ੂ ਬੱਗਾ, ਮੈਡਮ ਗੁਰਜੀਤ ਕੌਰ, ਮੈਡਮ ਨਵਜੋਤ ਕੌਰ, ਬੰਸੋ ਦੇਵੀ, ਅਮਰਿੰਦਰ ਸਿੰਘ ਆਦਿ ਹਾਜ਼ਰ ਸਨ।